ਸਿਡਨੀ- ਤੇਜ਼ ਗੇਂਦਬਾਜ਼ ਨਵਦੀਪ ਸੈਣੀ ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣਨ ਦੇ ਲਈ ਤਿਆਰ ਹੈ। ਉਸ ਨੂੰ ਜ਼ਖਮੀ ਉਮੇਸ਼ ਯਾਦਵ ਦੀ ਜਗ੍ਹਾ ਆਸਟਰੇਲੀਆ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਹੈ। ਉਮੇਸ਼ ਮੈਲਬੋਰਨ ਟੈਸਟ ਮੈਚ ’ਚ ਆਸਟਰੇਲੀਆ ਦੀ ਦੂਜੀ ਪਾਰੀ ’ਚ ਆਪਣਾ ਚੌਥਾ ਓਵਰ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਸ਼ਾਰਦੁਲ ਠਾਕੁਰ ਵੀ ਉਸਦੀ ਜਗ੍ਹਾ ’ਤੇ ਪਲੇਇੰਗ ਇਲੈਵਨ ’ਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਸੀ ਜਦਕਿ ਟੀ-ਨਟਰਾਜਨ ਨੂੰ ਵੀ ਟੈਸਟ ਟੀਮ ’ਚ ਸ਼ਾਮਲ ਕਰ ਦਿੱਤਾ ਗਿਆ ਸੀ ਪਰ ਦੌਰੇ ’ਤੇ ਗਈ ਚੋਣ ਕਮੇਟੀ ਨੇ ਦਿੱਲੀ ਦੇ 28 ਸਾਲ ਦੇ ਤੇਜ਼ ਗੇਂਦਬਾਜ਼ ਸੈਣੀ ’ਤੇ ਭਰੋਸਾ ਦਿਖਾਇਆ ਹੈ। ਹਰਿਆਣਾ ਦੇ ਕਰਨਾਲ ’ਚ ਜੰਮੇ ਇਸ ਤੇਜ਼ ਗੇਂਦਬਾਜ਼ ਨੇ ਪਿਛਲੇ ਸਾਲ ਅਗਸਤ ’ਚ ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ ਅਤੇ ਹੁਣ ਤਕ ਸੱਤ ਵਨ ਡੇ ਅਤੇ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਸੈਣੀ ਨੇ ਸਿਡਨੀ ’ਚ ਆਸਟਰੇਲੀਆ ਏ ਵਿਰੁੱਧ ਅਭਿਆਸ ਮੈਚ ਖੇਡਿਆ ਸੀ, ਜਿਸ ’ਚ ਉਸ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸਿਰਾਜ ਨੇ ਮੈਲਬੋਰਨ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਸ਼ੁਭਮਨ ਗਿੱਲ ਦੇ ਨਾਲ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਸੀ। ਗਿੱਲ ਸਿਡਨੀ ’ਚ ਰੋਹਿਤ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕਰੇਗਾ, ਜੋ ਖਰਾਬ ਫਾਰਮ ਦੇ ਚਲਦੇ ਮਯੰਕ ਅਗਰਵਾਲ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਰੱਖਿਆ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਾਬਕਾ ਭਾਰਤੀ ਕ੍ਰਿਕਟਰ ਆਮਰੇ ਬਣੇ ਦਿੱਲੀ ਕੈਪੀਟਲਸ ਦੇ ਸਹਾਇਕ ਕੋਚ
NEXT STORY