ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟ ਪ੍ਰਵੀਣ ਆਮਰੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਦੋ ਸੈਸ਼ਨ ਲਈ ਦਿੱਲੀ ਕੈਪੀਟਲਸ ਨਾਲ ਸਹਾਇਕ ਕੋਚ ਦੇ ਰੂਪ ’ਚ ਜੁੜ ਗਏ ਹਨ। ਟੀਮ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਸਾਲ 2014 ਤੋਂ 2019 ਦੇ ਵਿਚ ਫ੍ਰੈਂਚਾਇਜ਼ੀ ਦੇ ਪ੍ਰਤਿਭਾ ਖੋਜ ਦੇ ਪ੍ਰਮੁੱਖ ਰਹੇ 52 ਸਾਲ ਦੇ ਆਮਰੇ ਰਿਕੀ ਪੋਂਟਿੰਗ ਦੀ ਅਗਵਾਈ ਵਾਲੇ ਮੌਜੂਦ ਕੋਚਿੰਗ ਸਟਾਫ ਨਾਲ ਸ਼ਾਮਲ ਹੋਣਗੇ। ਪ੍ਰੈੱਸ ਰਿਲੀਜ਼ ’ਚ ਆਮਰੇ ਦੇ ਹਵਾਲੇ ਤੋਂ ਕਿਹਾ ਗਿਆ- ਮੈਂ ਦਿੱਲੀ ਕੈਪੀਟਲਸ ਪ੍ਰਬੰਧਨ ਦਾ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਇਹ ਮੌਕਾ ਦਿੱਤਾ। 2020 ’ਚ ਟੀਮ ਦੇ ਪਹਿਲੀ ਵਾਰ ਆਈ. ਪੀ. ਐੱਲ. ਫਾਈਨਲ ’ਚ ਜਗ੍ਹਾ ਬਣਾਉਣ ਤੋਂ ਬਾਅਦ ਟੀਮ ਨਾਲ ਜੁੜਨਾ ਰੋਮਾਂਚਕ ਹੈ। ਮੈਂ ਰਿਕੀ ਅਤੇ ਸਾਰੇ ਖਿਡਾਰੀਆਂ ਦੇ ਨਾਲ ਦੋਬਾਰਾ ਕੰਮ ਕਰਨ ਨੂੰ ਲੈ ਕੇ ਉਤਸੁਕ ਹਾਂ।
ਭਾਰਤ ਵਲੋਂ 11 ਟੈਸਟ ਅਤੇ 37 ਵਨ ਡੇ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਆਮਰੇ ਨੇ ਘਰੇਲੂ ਕ੍ਰਿਕਟ ’ਚ ਖਿਡਾਰੀ ਅਤੇ ਕੋਚ ਦੇ ਰੂਪ ’ਚ ਪ੍ਰਭਾਵੀ ਕੰਮ ਕੀਤਾ ਹੈ। ਆਮਰੇ ਦੇ ਮਾਰਗਦਰਸ਼ਨ ’ਚ ਮੁੰਬਈ ਦੀ ਟੀਮ ਨੇ ਤਿੰਨ ਰਣਜੀ ਖਿਤਾਬ ਜਿੱਤੇ ਅਤੇ ਉਹ ਭਾਰਤ ਦੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਿੱਜੀ ਕੋਚ ਵੀ ਰਹੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦਰਸ਼ਕਾਂ ਨੂੰ ਮੈਚ ਦੇਖਣ ਲਈ ਕਰਨਾ ਹੋਵੇਗਾ ਇਹ ਕੰਮ : ਸਿਹਤ ਮੰਤਰੀ
NEXT STORY