ਸਪੋਰਟਸ ਡੈਸਕ: ਅੱਜ ਭਾਰਤੀ ਟੀਮ ਨੇ T-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ ਹਰਾਇਆ। ਕਪਤਾਨ ਸੂਰਿਆ ਕੁਮਾਰ ਯਾਦਵ ਦੀ ਅਗਵਾਈ 'ਚ ਨੌਜਵਾਨ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾਇਆ। ਭਾਰਤ ਵੱਲੋਂ ਇਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜੇ ਜੜੇ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੂੰ 209 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਨੂੰ ਭਾਰਤੀ ਟੀਮ ਨੇ 8 ਵਿਕਟਾਂ ਗੁਆ ਕੇ ਅਖ਼ੀਰਲੀ ਓਵਰ 'ਚ ਹਾਸਲ ਕਰ ਲਿਆ ਤੇ ਇਹ ਮੁਕਾਬਲਾ ਆਪਣੇ ਨਾਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼, ਸਾਹਮਣੇ ਆਏ ਵੇਰਵੇ
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਸਟੀਵ ਸਮਿੱਥ ਦੇ ਅਰਧ ਸੈਂਕੜੇ ਸਦਕਾ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਮਿਲੀ। ਉੱਥੇ ਹੀ ਜੋਸ਼ ਇੰਗਲਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਿਆ। ਉਸ ਨੇ 50 ਗੇਂਦਾਂ ਵਿਚ 8 ਛੱਕਿਆਂ ਤੇ 11 ਚੌਕਿਆਂ ਸਦਕਾ 110 ਦੌੜਾਂ ਬਣਾਈਆਂ। ਭਾਰਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਤੇ ਰਵੀ ਬਿਸ਼ਨੋਈ ਨੇ 1-1 ਵਿਕਟ ਲਈ। ਆਸਟ੍ਰੇਲੀਆਈ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੀ ਹਾਰ ਮਗਰੋਂ ਪਤਨੀ ਹਸੀਨ ਜਹਾਂ ਨੇ ਉਡਾਇਆ ਮੁਹੰਮਦ ਸ਼ਮੀ ਦਾ ਮਜ਼ਾਕ, ਭੜਕ ਉੱਠੇ ਫੈਨਜ਼
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਿਚ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਤੇ ਰੁਤੂਰਾਜ ਗਾਇਕਵਾੜ ਵਿਚਾਲੇ ਤਾਲਮੇਲ ਵਿਚ ਕਮੀ ਦਿਖੀ। ਪਹਿਲੇ ਹੀ ਓਵਰ ਵਿਚ ਉਪ ਕਪਤਾਨ ਰੁਤੂਰਾਜ ਗਾਇਕਵਾੜ ਬਿਨਾ ਕੋਈ ਗੇਂਦ ਖੇਡੇ ਹੀ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਯਸ਼ਸਵੀ ਜੈਸਵਾਲ ਵੀ 8 ਗੇਂਦਾਂ ਵਿਚ 2 ਚੌਕੇ ਤੇ 2 ਛੱਕਿਆਂ ਸਦਕਾ 21 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਮਗਰੋਂ ਇਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਨੇ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜੇ ਜੜੇ। ਇਸ਼ਾਨ ਕਿਸ਼ਨ ਨੇ 39 ਗੇਂਦਾਂ ਵਿਚ 5 ਛੱਕਿਆਂ ਤੇ 2 ਚੌਕਿਆਂ ਸਦਕਾ 58 ਦੌੜਾਂ ਬਣਾਈਆਂ, ਉੱਥੇ ਹੀ ਕਪਤਾਨ ਸੂਰਿਆ ਕੁਮਾਰ ਯਾਦਵ ਨੇ 42 ਗੇਂਦਾਂ ਵਿਚ 4 ਛੱਕਿਆਂ ਤੇ 9 ਚੌਕਿਆਂ ਸਦਕਾ 80 ਦੌੜਾਂ ਦੀ ਪਾਰੀ ਖੇਡੀ। ਅਖ਼ੀਰ ਵਿਚ ਰਿੰਕੂ ਸਿੰਘ ਨੇ ਅਖ਼ੀਰਲੀ ਗੇਂਦ 'ਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦੁਆਈ। ਭਾਰਤ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 209 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਜੇ ਹਜ਼ਾਰੇ ਟਰਾਫੀ : ਚਾਹਲ ਦੀਆਂ 6 ਵਿਕਟਾਂ, ਹਰਿਆਣਾ ਨੇ ਉਤਰਾਖੰਡ ਨੂੰ ਹਰਾਇਆ
NEXT STORY