ਸਪੋਰਟਸ ਡੈਸਕ: ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਮੈਚ 'ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ 10 ਮੈਚ ਜਿੱਤਣ ਵਾਲੇ ਭਾਰਤ ਲਈ ਖਿਤਾਬ ਪੱਕਾ ਮੰਨਿਆ ਜਾ ਰਿਹਾ ਸੀ, ਪਰ ਆਸਟ੍ਰੇਲੀਆ ਨੇ ਆਖਰੀ ਸਮੇਂ 'ਤੇ ਬਾਜ਼ੀ ਹੀ ਪਲਟ ਦਿੱਤੀ। ਪੂਰੇ ਟੂਰਨਾਮੈਂਟ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲੇ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਵੀ ਫ਼ਾਈਨਲ ਵਿਚ ਟੀਮ ਲਈ ਕੋਈ ਵੱਡਾ ਯੋਗਦਾਨ ਨਹੀਂ ਦੇ ਸਕੇ। ਇਸ ਤੋਂ ਬਾਅਦ ਹੁਣ ਸ਼ਮੀ ਦੀ ਪਤਨੀ ਹਸੀਨ ਜਹਾਂ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ ਤੋਂ ਖੁਸ਼ ਨਹੀਂ ਹਨ।
ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਦੀ ਦੀਵਾਨਗੀ ਬਣੀ ਮੌਤ ਦੀ ਵਜ੍ਹਾ! ਵਿਸ਼ਵ ਕੱਪ 'ਚ ਭਾਰਤ ਦੀ ਹਾਰ ਮਗਰੋਂ ਨੌਜਵਾਨ ਨੇ ਅੱਧੀ ਰਾਤ ਤੋੜਿਆ ਦਮ
ਕ੍ਰਿਕਟ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਹਸੀਨ ਜਹਾਂ ਸ਼ਮੀ ਨੂੰ ਟ੍ਰੋਲ ਕਰਕੇ ਭਾਰਤੀ ਟੀਮ ਦੀ ਹਾਰ ਦਾ ਮਜ਼ਾਕ ਉਡਾ ਰਹੀ ਹੈ। ਹਸੀਨ ਜਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਪੋਸਟ 'ਚ ਲਿਖਿਆ- "ਮੇਰੀਆਂ ਦੁਆਵਾਂ ਦਾ ਅਸਰ ਇੰਨਾ ਬੁਲੰਦ ਹੈ ਤਾਂ ਸੋਚੋ ਬੱਦਦੁਆ ਦਾ ਕੀ ਅਸਰ ਹੋਵੇਗਾ। ਹਰ ਕੋਈ ਇਹ ਜਾਣਦਾ ਹੈ, ਦੁਆ ਤੇ ਬੱਦਦੁਆ ਦਾ ਅਸਰ ਛੇਤੀ ਨਹੀਂ ਹੁੰਦਾ।"
ਹਸੀਨ ਜਹਾਂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਹਸੀਨ ਨੇ ਇਕ ਦਿਨ ਪਹਿਲਾਂ ਇਕ ਵੀਡੀਓ ਵੀ ਪੋਸਟ ਕੀਤਾ ਸੀ ਜਿਸ ਵਿਚ ਬੈਕਗ੍ਰਾਉਂਡ ਵਿਚ ਇਕ ਬਾਲੀਵੁੱਡ ਡਾਇਲਾਗ ਸੀ-'ਆਖ਼ਿਰ ਮੇਂ ਅੱਛੇ ਲੋਗ ਜ਼ਰੂਰ ਜੀਤਤੇ ਹੈਂ"
ਇਹ ਖ਼ਬਰ ਵੀ ਪੜ੍ਹੋ - ਵਿਆਹ ਲਈ ਖ਼ਰੀਦੇ ਬੈਗ 'ਚ ਹੀ ਮਿਲੀ ਲਾੜੀ ਦੀ ਲਾਸ਼, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
ਹਸੀਨ ਜਹਾਂ ਦੇ ਵਾਇਰਲ ਵੀਡੀਓ ਦੇ ਪਿੱਛੇ ਦਾ ਮਤਲਬ ਸਪੱਸ਼ਟ ਨਹੀਂ ਸੀ। ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੀ ਉਹ ਪਤੀ ਮੁਹੰਮਦ ਸ਼ਮੀ 'ਤੇ ਟਿੱਪਣੀ ਕਰ ਰਹੀ ਸੀ ਜਾਂ ਦਿਲ ਤੋੜਣ ਵਾਲੀ ਹਾਰ ਤੋਂ ਬਾਅਦ ਉਸ ਦਾ ਇਰਾਦਾ ਭਾਰਤੀ ਟੀਮ ਨੂੰ ਟ੍ਰੋਲ ਕਰਨਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
FIFA World Cup Qualifier: ਕਤਰ ਖ਼ਿਲਾਫ਼ 1 ਵੀ ਗੋਲ ਨਹੀਂ ਕਰ ਸਕੀ ਭਾਰਤੀ ਟੀਮ, 0-3 ਨਾਲ ਮਿਲੀ ਹਾਰ
NEXT STORY