ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਅੱਜ ਵਿਸ਼ਾਖਾਪਟਨਮ ਦੇ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰਿਆਨ ਰਿਕੇਲਟਨ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਅਰਸ਼ਦੀਪ ਸਿੰਘ ਵਲੋਂ ਪਵੇਲੀਅਨ ਪਰਤ ਗਿਆ। ਇਸ ਤੋਂ ਦੱਖਣੀ ਅਫਰੀਕਾ ਲਈ ਡਿ ਕਾਕ ਤੇ ਟੇਂਬਾ ਬਾਵੁਮਾ ਬੱਲੇਬਾਜ਼ੀ ਕਰਨ ਆਏ। ਟੀਮ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਖਬਰ ਲਿਖੇ ਜਾਣ ਸਮੇਂ ਤਕ ਦੱਖਣੀ ਅਫਰੀਕਾ ਨੇ 1 ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਸਨ।
ਇਹ ਮੁਕਾਬਲਾ ਫੈਸਲਾਕੁਨ ਹੋਵੇਗਾ, ਕਿਉਂਕਿ ਸੀਰੀਜ਼ ਇਸ ਸਮੇਂ 1-1 ਨਾਲ ਬਰਾਬਰ ਹੈ।
ਟੀਮਾਂ:
ਦੱਖਣੀ ਅਫਰੀਕਾ (ਪਲੇਇੰਗ ਇਲੈਵਨ): ਰਿਆਨ ਰਿਕੇਲਟਨ, ਕੁਇੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਏਡਨ ਮਾਰਕਰਮ, ਡੇਵਾਲਡ ਬ੍ਰੇਵਿਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਓਟਨਿਲ ਬਾਰਟਮੈਨ
ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ, ਕੇਐੱਲ ਰਾਹੁਲ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ
BOB ਨੇ ਕੀਤੀ ਨਵੇਂ ‘ਮਾਸਟਰਸਟ੍ਰੋਕ’ ਮੁਹਿੰਮ ਦੀ ਸ਼ੁਰੂਆਤ, ਸਚਿਨ ਤੇਂਦੁਲਕਰ ਹਨ ਐਡ ਫਿਲਮ ਦਾ ਹਿੱਸਾ
NEXT STORY