ਸਪੋਰਟਸ ਡੈਸਕ— ਭਾਰਤ ਦੇ ਸਟਾਰ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਸ਼ਨੀਵਾਰ ਮੰਗੋਲੀਆ ਦੇ ਇੰਕਮਨਾਦਾਖ ਖਾਰਖੂ ਨੂੰ ਹਰਾ ਕੇ ਏਸ਼ੀਆਈ ਕੁਆਲੀਫਾਇਰ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਅਤੇ ਹੁਣ ਉਹ ਓਲੰਪਿਕ ’ਚ ਜਗ੍ਹਾ ਬਣਾਉਣ ਤੋਂ ਇਕ ਜਿੱਤ ਦੂਰ ਹਨ।
ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣਨ ਵਾਲੇ 23 ਸਾਲਾ ਚੋਟੀ ਦਾ ਦਰਜਾ ਪ੍ਰਾਪਤ ਪੰਘਾਲ ਨੇ ਸਖਤ ਮੁਕਾਬਲੇ ’ਚ ਮੰਗੋਲੀਆਈ ਮੁੱਕੇਬਾਜ਼ ਨੂੰ ਵੰਡੇ ਹੋਏ ਫੈਸਲੇ ’ਚ 3-2 ਨਾਲ ਹਰਾਇਆ। ਪੰਘਾਲ ਨੇ ਸ਼ੁਰੂ ਤੋਂ ਹੀ ਜਵਾਬੀ ਹਮਲਾ ਕੀਤਾ ਅਤੇ ਪਹਿਲੇ ਦੋ ਦੌਰ ’ਚ ਖਾਸ ਕਰਕੇ ਖੱਬਾ ਹੱਥ ਕਾਫੀ ਪ੍ਰਭਾਵੀ ਰਿਹਾ। ਮੰਗੋਲੀਆਈ ਮੁੱਕੇਬਾਜ਼ ਤੀਜੇ ਦੌਰ ’ਚ ਜ਼ਿਆਦਾ ਹਾਵੀ ਰਿਹਾ ਪਰ ਪੰਘਾਲ ਫਿਰ ਵੀ ਜਿੱਤ ਦਰਜ ਕਰਨ ’ਚ ਸਫਲ ਰਿਹਾ।
ਟੀ-20 ਵਰਲਡ ਕੱਪ ਦੇ ਫਾਈਨਲ ਮੈਚ ਦੀਆਂ ਹੁਣ ਤਕ ਵਿੱਕ ਚੁੱਕੀਆਂ ਇੰਨੀਆਂ ਟਿਕਟਾਂ
NEXT STORY