ਨਾਟਿੰਘਮ : 20 ਸਾਲ ਦਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਭਾਰਤ ਦਾ 291ਵੇਂ ਟੈਸਟ ਖਿਡਾਰੀ ਬਣ ਗਿਆ ਹੈ। ਪੰਤ ਨੂੰ ਇੰਗਲੈਂਡ ਵਿਰੁੱਧ ਤੀਜੇ ਕ੍ਰਿਕਟ ਟੈਸਟ ਵਿਚ ਸ਼ਨੀਵਾਰ ਨੂੰ ਪਹਿਲੇ ਦਿਨ ਭਾਰਤ ਦੀ ਆਖਰੀ-11 ਵਿਚ ਮੌਕਾ ਦਿੱਤਾ ਗਿਆ ਹੈ। ਦਿੱਲੀ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਪੰਤ ਨੇ ਬਹੁਤ ਘੱਟ ਸਮੇਂ ਵਿਚ ਲੰਬੀ ਛਲਾਂਗ ਲਾਈ ਹੈ। ਉਸ ਨੂੰ ਤਜਰਬੇਕਾਰ ਦਿਨੇਸ਼ ਕਾਰਤਿਕ ਦੀ ਜਗ੍ਹਾ ਭਾਰਤੀ ਟੀਮ ਵਿਚ ਰੱਖਿਆ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਪਹਿਲਾਂ ਪੰਤ ਨੂੰ ਟੈਸਟ ਕੈਪ ਦੇ ਕੇ ਉਸਦਾ ਟੀਮ ਵਿਚ ਸਵਾਗਤ ਕੀਤਾ।
ਪੰਤ ਨੇ ਹੁਣ ਤਕ ਭਾਰਤ ਲਈ ਚਾਰ ਟੀ-20 ਮੈਚ ਖੇਡੇ ਹਨ ਤੇ ਉਸ ਨੇ ਹੁਣ ਤਕ ਦੇਸ਼ ਲਈ ਕੋਈ ਵਨ ਡੇ ਨਹੀਂ ਖੇਡਿਆ। ਪੰਤ ਨੇ ਚਾਰ ਟੀ-20 ਮੈਚਾਂ ਵਿਚ 73 ਦੌੜਾਂ ਬਣਾਈਆਂ ਹਨ। ਉਹ 23 ਪਹਿਲੀ ਸ਼੍ਰੇਣੀ ਮੈਚਾਂ ਵਿਚ 1744 ਦੌੜਾਂ ਬਣਾ ਚੁੱਕਾ ਹੈ ਤੇ Àਸਦੀ ਹਮਲਾਵਰ ਬੱਲੇਬਾਜ਼ੀ ਨੇ ਹੀ ਉਸਦੇ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਦਾ ਰਸਤਾ ਸਾਫ ਕੀਤਾ।
ਏਸ਼ੀਆਈ ਖੇਡਾਂ : ਨਿਸ਼ਾਨੇਬਾਜ਼ ਮਨੂ-ਅਭਿਸ਼ੇਕ ਕੁਆਲੀਫਿਕੇਸ਼ਨ ਤੋਂ ਖੁੰਝੇ
NEXT STORY