ਦੁਬਈ— ਭਾਰਤ ਦੀ ਨੰਬਰ ਇਕ ਟੈਸਟ ਰੈਂਕਿੰਗ ਆਸਟਰੇਲੀਆ ਖਿਲਾਫ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਦੌਰਾਨ ਦਾਅ 'ਤੇ ਹੋਵੇਗੀ ਪਰ ਭਾਰਤੀ ਟੀਮ ਜੇਕਰ ਇਕ ਮੈਚ ਡਰਾਅ ਵੀ ਕਰ ਲੈਂਦੀ ਹੈ ਤਾਂ ਆਪਣੀ ਚੋਟੀ ਦੀ ਟੈਸਟ ਰੈਂਕਿੰਗ ਬਚਾਉਣ 'ਚ ਸਫਲ ਰਹੇਗੀ। ਆਸਟਰੇਲੀਆ ਫਿਲਹਾਲ ਆਈ. ਸੀ. ਸੀ. ਟੈਸਟ ਰੈਂਕਿੰਗ 'ਚ 5ਵੇਂ ਸਥਾਨ 'ਤੇ ਚਲ ਰਹੀ ਹੈ। ਆਈ. ਸੀ. ਸੀ. ਦੇ ਬਿਆਨ 'ਚ ਕਿਹਾ 'ਆਸਟਰੇਲੀਆ ਜੇਕਰ 4-0 ਨਾਲ ਜਿੱਤ ਦਰਜ ਕਰਦੀ ਹੈ ਤਾਂ ਟੈਸਟ ਰੈਂਕਿੰਗ 'ਚ ਨੰਬਰ ਇਕ ਬਣ ਜਾਵੇਗੀ। ਭਾਰਤ ਨੂੰ ਚੋਟੀ ਦਾ ਸਥਾਨ ਬਰਕਰਾਰ ਰੱਖਣ ਦੇ ਲਈ ਸਿਰਫ ਇਕ ਟੈਸਟ ਡਰਾਅ ਕਰਨ ਦੀ ਜ਼ਰੂਰਤ ਹੈ।
ਚੋਟੀ ਦੇ 20 ਬੱਲੇਬਾਜ਼ਾਂ 'ਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ ਜਿਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਚੋਟੀ ਦੇ ਸਥਾਨ 'ਤੇ ਬਰਕਰਾਰ ਹਨ। ਆਸਟਰੇਲੀਆ ਦੇ ਬੈਨ ਹੋਏ ਬੱਲੇਬਾਜ਼ ਸਟੀਵ ਸਮਿਥ ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੂਜੇ ਤੇ ਤੀਜੇ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਰਵਿੰਦਰ ਜਡੇਜਾ 5ਵੇਂ ਸਥਾਨ ਦੇ ਨਾਲ ਚੋਟੀ ਦਾ ਭਾਰਤੀ ਗੇਂਦਬਾਜ਼ ਹੈ। ਰਵੀਚੰਦਰਨ ਅਸ਼ਵਿਨ 7ਵੇਂ ਸਥਾਨ 'ਤੇ ਬਰਕਰਾਰ ਹੈ। 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਬੁੱਧਵਾਰ ਨੂੰ ਐਡੀਲੇਡ 'ਚ ਖੇਡਿਆ ਜਾਵੇਗਾ।
ਭਾਰਤ ਦੇ ਫਿਲਹਾਲ 116 ਜਦਕਿ ਆਸਟਰੇਲੀਆ ਦੇ 102 ਅੰਕ ਹਨ। ਆਈ. ਸੀ. ਸੀ. ਨੇ ਕਿਹਾ 14 ਅੰਕਾਂ ਦੇ ਅੰਤਰ ਦਾ ਮਤਲਬ ਹੈ ਕਿ ਭਾਰਤ ਦੇ ਲਈ ਆਸਾਨੀ ਨਾਲ ਸੀਰੀਜ਼ ਜਿੱਤਣ ਦੀ ਉਮੀਦ ਕੀਤੀ ਜਾਂਦੀ ਹੈ ਤੇ ਆਪਣੀ ਅਸਫਲਤਾ 'ਤੇ ਏਸ਼ੀਆਈ ਟੀਮ ਨੂੰ ਅੰਕ ਗਵਾਉਣੇ ਹੋਣਗੇ। ਭਾਰਤ ਜੇਕਰ 4-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਉਸਦੇ 120 ਅੰਕ ਹੋ ਜਾਣਗੇ ਜਦਕਿ ਆਸਟਰੇਲੀਆ ਦੇ 97 ਅੰਕ ਹੀ ਰਹਿ ਜਾਣਗੇ। ਜੇਕਰ ਆਸਟਰੇਲੀਆ 4-0 ਨਾਲ ਜਿੱਤ ਦਰਜ ਕਰਦੀ ਹੈ ਤਾਂ 110 ਅੰਕ ਦੇ ਨਾਲ ਚੋਟੀ 'ਤੇ ਪਹੁੰਚ ਜਾਵੇਗੀ ਜਦਕਿ ਭਾਰਤ 18 ਅੰਕਾਂ (ਇੰਗਲੈਂਡ ਤੋਂ 0.065 ਅੰਕ ਪਿੱਛੇ) ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। ਆਸਟਰੇਲੀਆ ਜੇਕਰ 3-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਕੋਹਲੀ ਦੀ ਟੀਮ 109 ਅੰਕ ਜਦਕਿ ਮੇਜਬਾਨ ਟੀਮ ਦੇ 108 ਅੰਕ ਹੋਣਗੇ। ਆਸਟਰੇਲੀਆ ਦੀ 3-1 ਨਾਲ ਜਿੱਤ 'ਤੇ ਮੇਜਬਾਨ ਟੀਮ ਦੇ 107 ਜਦਕਿ ਭਾਰਤ ਦੇ 111 ਅੰਕ ਹੋਣਗੇ।
ਮੇਹਦੀ, ਸ਼ਾਕਿਬ ਦੀ ਟੈਸਟ ਰੈਂਕਿੰਗ 'ਚ
NEXT STORY