ਦੁਬਈ– ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਨੇ ਦੁਬਈ ਵਿਚ ਖੇਡੇ ਗਏ ਦੋਸਤਾਨਾ ਫੁੱਟਬਾਲ ਮੈਚ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਟੀਮ ਨੂੰ 1-0 ਨਾਲ ਹਰਾਇਆ। ਟੀਮ ਦੀ ਜਿੱਤ ਵਿਚ ਜੰਮੂ-ਕਸ਼ਮੀਰ ਦੇ ਸੋਹੇਲ ਨੇ ਅਹਿਮ ਭੂਮਿਕਾ ਨਿਭਾਈ। ਨੌਜਵਾਨ ਖਿਡਾਰੀ ਸੋਹੇਲ ਨੇ ਮੈਚ ਦੇ 79ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਦੀ ਨੈਸ਼ਨਲ ਟੀਮ ਵਲੋਂ ਖੇਡਦੇ ਹੋਏ ਇਹ ਉਸਦਾ ਪਹਿਲਾ ਕੌਮਾਂਤਰੀ ਗੋਲ ਸੀ।
ਸੋਹੇਲ ਨੇ ਮੈਚ ਵਿਚ ਜਿੱਤ ਤੋਂ ਬਾਅਦ ਕਿਹਾ,‘‘ਮੈਂ ਆਪਣਾ ਪਹਿਲਾ ਕੌਮਾਂਤਰੀ ਗੋਲ ਕਰਕੇ ਬਹੁਤ ਖੁਸ਼ ਹਾਂ। ਮੈਂ ਇਸ ਗੋਲ ਨੂੰ ਆਪਣੇ ਸਾਥੀਆਂ ਨੂੰ ਸਮਰਪਿਤ ਕਰਨਾ ਚਾਹਾਂਗਾ। ਇਹ ਪੂਰੀ ਤਰ੍ਹਾਂ ਨਾਲ ਟੀਮ ਦੀ ਕੋਸ਼ਿਸ਼ ਦਾ ਨਤੀਜਾ ਸੀ ਤੇ ਹੋਰ ਕੁਝ ਨਹੀਂ’’
ਜ਼ਿਕਰਯੋਗ ਹੈ ਕਿ ਮੈਚ ਦੌਰਾਨ ਮੇਜ਼ਬਾਨਾਂ ਨੇ ਸਖਤ ਟੱਕਰ ਦਿੱਤੀ ਪਰ ਭਾਰਤੀ ਡਿਫੈਂਡਰਾਂ ਨੇ ਉਨ੍ਹਾਂ ਨੂੰ ਪਹਿਲਾ ਹਾਫ ਖਤਮ ਹੋਣ ਤਕ ਰੋਕੀ ਰੱਖਿਆ। 55ਵੇਂ ਮਿੰਟ ਵਿਚ ਹਿਮਾਂਸ਼ੂ ਜਾਂਗੜਾ ਦੀ ਜਗ੍ਹਾ ਮੈਦਾਨ ’ਤੇ ਆਏ ਸੋਹੇਲ ਨੇ ਵਿਰੋਧੀ ਡਿਫੈਂਸ ’ਚ ਲਗਭਗ ਸੰਨ੍ਹ ਲਾ ਦਿੱਤੀ ਸੀ ਪਰ ਉਨ੍ਹਾਂ ਦੀਆਂ ਸ਼ਾਟਾਂ ਦਾ ਨਿਸ਼ਾਨਾ ਖੁੰਝ ਗਿਆ। 3 ਮਿੰਟ ਬਾਅਦ ਯੂ. ਏ. ਈ. ਦੇ ਐਂਬਿੰਦਾ ਦੀ ਕੋਸ਼ਿਸ਼ ਵੀ ਅਸਫਲ ਹੋ ਗਈ। ਅੰਤ ਵਿਚ ਸੋਹੇਲ ਨੇ 79ਵੇਂ ਮਿੰਟ ਵਿਚ ਗੋਲ ਕਰ ਦਿੱਤਾ, ਜਿਸ ਨੇ ਭਾਰਤੀ ਟੀਮ ਨੂੰ ਜਿੱਤ ਦਿਵਾਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਨੇ ਸ਼੍ਰੀਲੰਕਾ ਨੂੰ ਉਸੇ ਦੇ ਘਰ ’ਚ ਕੀਤਾ ਕਲੀਨ ਸਵੀਪ
NEXT STORY