ਲੰਡਨ, (ਬਿਊਰੋ)— ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਤੇ ਬਾਕੀ ਵਿਸ਼ਵ ਵਿਚਾਲੇ ਇੱਕਮਾਤਰ ਟੀ-20 ਕੌਮਾਂਤਰੀ ਕ੍ਰਿਕਟ ਮੈਚ ਦਾ ਆਯੋਜਨ ਲੰਡਨ ਦੇ ਲਾਰਡਸ ਮੈਦਾਨ ਉੱਤੇ ਹੋਵੇਗਾ ਅਤੇ ਭਾਰਤ ਵੀ ਬਾਕੀ ਵਿਸ਼ਵ ਦੀ ਟੀਮ ਦੇ ਤਹਿਤ ਇਸ ਮੈਚ 'ਚ ਸ਼ਿਰਕਤ ਕਰ ਸਕਦਾ ਹੈ। ਇਸ ਮੈਚ ਦੇ ਜ਼ਰੀਏ ਹਾਲ ਵਿੱਚ ਆਏ ਤੂਫਾਨ ਵਿੱਚ ਨੁਕਸਾਨੇ ਗਏ ਕੈਰੇਬੀਆ ਦੇ ਕ੍ਰਿਕਟ ਮੈਦਾਨਾਂ ਲਈ ਫੰਡ ਜੁਟਾਇਆ ਜਾਵੇਗਾ । ਮੈਚ 31 ਮਈ ਨੂੰ ਖੇਡਿਆ ਜਾਵੇਗਾ ਅਤੇ ਆਈ.ਸੀ.ਸੀ. ਨੇ ਆਪਣੇ ਪੂਰੇ ਸਮਰਥਨ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਕੌਮਾਂਤਰੀ ਮੈਚ ਦਾ ਦਰਜਾ ਦਿੱਤਾ ਹੈ ।
ਵਿੰਡਸਰ ਪਾਰਕ ਸਟੇਡੀਅਮ
ਪਿਛਲੇ ਸਾਲ ਤੂਫਾਨ ਨਾਲ ਹੋਇਆ ਸੀ ਬਹੁਤ ਨੁਕਸਾਨ
ਮੇਰਿਲਬੋਨ ਕ੍ਰਿਕਟ ਕਲੱਬ (ਐੱਮ.ਸੀ.ਸੀ.) ਨੇ ਬਿਆਨ ਵਿੱਚ ਦੱਸਿਆ ਕਿ ਇਸ ਮੈਚ ਦੇ ਜ਼ਰੀਏ ਜੁਟਾਏ ਜਾਣ ਵਾਲੇ ਫੰਡ ਦਾ ਇਸਤੇਮਾਲ ਏਂਗਵਿਲਾ ਦੇ ਜੇਮਸ ਰੋਨਾਲਡ ਵੈੱਬਸਟਰ ਪਾਰਕ ਅਤੇ ਡੋਮੀਨਿਕਾ ਦੇ ਵਿੰਡਸਰ ਪਾਰਕ ਸਟੇਡੀਅਮ ਦੇ ਨਵੀਨੀਕਰਨ ਲਈ ਕੀਤਾ ਜਾਵੇਗਾ ਜੋ ਪਿਛਲੇ ਸਾਲ ਸਤੰਬਰ ਵਿੱਚ ਤੂਫਾਨ ਇਰਮਾ ਅਤੇ ਮਾਰੀਆ ਨਾਲ ਨੁਕਸਾਨੇ ਗਏ ਸਨ ।
ਕਤਰ ਓਪਨ : ਵੋਜ਼ਨੀਆਕੀ ਅਤੇ ਹਾਲੇਪ ਅਗਲੇ ਦੌਰ 'ਚ
NEXT STORY