ਹੁਲੁਨਬੂਇਰ (ਚੀਨ)- ਮੌਜੂਦਾ ਚੈਂਪੀਅਨ ਭਾਰਤ ਨੇ ਵੀਰਵਾਰ ਨੂੰ ਇੱਥੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿਚ ਕੋਰੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੇ ਇਸ ਤੋਂ ਪਹਿਲਾਂ ਚੀਨ ਨੂੰ 3-0, ਜਾਪਾਨ ਨੂੰ 5-0 ਅਤੇ ਪਿਛਲੇ ਸਾਲ ਦੇ ਉਪ ਜੇਤੂ ਮਲੇਸ਼ੀਆ ਨੂੰ 8-1 ਨਾਲ ਹਰਾਇਆ ਸੀ।
ਕੋਰੀਆ ਵਿਰੁੱਧ ਭਾਰਤ ਲਈ ਅਰਾਈਜੀਤ ਸਿੰਘ ਹੁੰਦਲ ਨੇ ਅੱਠਵੇਂ ਮਿੰਟ ਵਿੱਚ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ ਨੌਵੇਂ ਅਤੇ 43ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਕੋਰੀਆ ਲਈ ਇਕੋ-ਇਕ ਗੋਲ ਜਿਹੂਨ ਯਾਂਗ ਨੇ 30ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤੋਂ ਕੀਤਾ। ਸੈਮੀਫਾਈਨਲ 'ਚ ਪਹਿਲਾਂ ਹੀ ਜਗ੍ਹਾ ਪੱਕੀ ਕਰ ਚੁੱਕੀ ਭਾਰਤੀ ਟੀਮ ਹੁਣ ਸ਼ਨੀਵਾਰ ਨੂੰ ਆਪਣੇ ਆਖਰੀ ਲੀਗ ਮੈਚ 'ਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ। ਛੇ ਟੀਮਾਂ ਦੇ ਟੂਰਨਾਮੈਂਟ ਦੇ ਲੀਗ ਪੜਾਅ ਤੋਂ ਸਿਖਰ 'ਤੇ ਚਾਰ ਟੀਮਾਂ ਸ਼ਨੀਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ ਜਦਕਿ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।
ਕੋਹਲੀ ਇਤਿਹਾਸ ਰਚਣ ਤੋਂ ਸਿਰਫ਼ 58 ਦੌੜਾਂ ਦੂਰ, ਬੰਗਲਾਦੇਸ਼ ਦੇ ਖਿਲਾਫ ਬਣਾਉਣਗੇ ਨਵਾਂ ਕ੍ਰੀਤੀਮਾਨ
NEXT STORY