ਦੁਬਈ— ਆਸਟ੍ਰੇਲੀਆਈ ਟੀਮ ਬੰਗਲਾਦੇਸ਼ ਵਿਰੁੱਧ 7 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕਰਾਉਣ ਦੇ ਬਾਵਜੂਦ ਵੀਰਵਾਰ ਜਾਰੀ ਤਾਜ਼ਾ ਟੈਸਟ ਟੀਮ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਖਿਸਕ ਕੇ ਪੰਜਵੇਂ ਨੰਬਰ 'ਤੇ ਆ ਗਈ, ਜਦਕਿ ਭਾਰਤ ਅਜੇ ਵੀ ਚੋਟੀ 'ਤੇ ਬਰਕਰਾਰ ਹੈ।
ਬੰਗਲਾਦੇਸ਼ ਵਿਰੁੱਧ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ 100 ਅੰਕਾਂ ਨਾਲ ਚੌਥੇ ਨੰਬਰ 'ਤੇ ਸੀ ਪਰ ਬੰਗਲਾਦੇਸ਼ ਹੱਥੋਂ ਮਿਲੀ ਪਹਿਲੇ ਮੈਚ ਵਿਚ ਹਾਰ ਕਾਰਨ ਟੀਮ ਨੂੰ ਤਿੰਨ ਅੰਕਾਂ ਦਾ ਘਾਟਾ ਪਿਆ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਇਕ ਬਰਾਬਰ 97-97 ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ਵਿਚ ਆਸਟ੍ਰੇਲੀਆ ਦੀ ਟੀਮ ਨਿਊਜ਼ੀਲੈਂਡ ਤੋਂ ਪਿੱਛੇ ਹੈ।
ਭਾਰਤ ਅਜੇ ਵੀ 125 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ, ਜਦਕਿ ਦੱਖਣੀ ਅਫਰੀਕਾ (110) ਦੂਜੇ, ਇੰਗਲੈਂਡ (105) ਤੀਜੇ, ਨਿਊਜ਼ੀਲੈਂਡ (97) ਚੌਥੇ ਨੰਬਰ'ਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨ (93) ਛੇਵੇਂ, ਸ਼੍ਰੀਲੰਕਾ 7ਵੇਂ ਤੇ ਵੈਸਟਇੰਡੀਜ਼ (75) 8ਵੇਂ ਨੰਬਰ 'ਤੇ ਬਰਕਰਾਰ ਹਨ। ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਬੰਗਲਾਦੇਸ਼ ਦੀ ਟੀਮ ਨੂੰ ਪੰਜ ਅੰਕਾਂ ਦਾ ਫਾਇਦਾ ਹੋਇਆ ਹੈ ਤੇ ਉਹ 74 ਅੰਕਾਂ ਨਾਲ ਨੌਵੇਂ ਨੰਬਰ 'ਤੇ ਹੈ।
'ਕ੍ਰਿਕਟ ਦੇ ਭਗਵਾਨ' ਸਚਿਨ ਤੇਂਦੁਲਕਰ ਨੇ ਕਿਹਾ- ਇਸ ਫੀਲਡ 'ਚ ਨਹੀਂ ਸਨ ਮਾਹਰ!
NEXT STORY