helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, DEC 21, 2025
225 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ...
3000 ਵੱਡੇ ਉਦਯੋਗਾਂ ਨੂੰ ਕਰ ਦਿਓ ਬੰਦ! ਦਿੱਲੀ ਦੇ...
ਹੇਟ ਸਪੀਚ ਵਿਰੁੱਧ ਕਾਨੂੰਨ ਹੋਏ ਹੋਰ ਸਖ਼ਤ! ਦੂਜੇ...
ਨਿਊਜ਼ੀਲੈਂਡ 'ਚ ਹੋਏ ਨਗਰ ਕੀਰਤਨ ਦੇ ਵਿਰੋਧ ਦੀ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਆਕਲੈਂਡ 'ਚ ਖੇਡੇ ਗਏ ਦੂਜੇ ਵਨ-ਡੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 22 ਦੌੜਾਂ ਨਾਲ ਹਰਾ ਦਿੱਤਾ ਅਤੇ ਸੀਰੀਜ਼ 'ਚ 'ਤੇ 2-0 ਨਾਲ ਕਬਜ਼ਾ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 273/8 ਦਾ ਸਕੋਰ ਬਣਾਇਆ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ 251 ਦੌੜਾਂ 'ਤੇ ਆਲਆਊਟ ਹੋ ਗਈ। ਟੀਮ ਵਲੋਂ ਆਲਰਾਊਂਡਰ ਰਵਿੰਦਰ ਜਡੇਜਾ (55) ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। 2019 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੀ ਪਹਿਲੀ ਸੀਰੀਜ਼ ਹਾਰ ਹੈ। ਇਸ ਦੇ ਨਾਲ ਇਸ ਰੋਮਾਂਚਕ ਮੁਕਾਬਲੇ 'ਚ ਕਈ ਵੱਡੇ ਰਿਕਾਰਡ ਵੀ ਬਣੇ।
ਇਸ ਮੈਚ 'ਚ ਬਣੇ ਇਹ ਵੱਡੇ ਰਿਕਾਰਡਜ਼ - - ਰਾਸ ਟੇਲਰ ਭਾਰਤ ਖਿਲਾਫ ਵਨ ਡੇ ਮੈਚਾਂ 'ਚ ਸਭ ਜ਼ਿਆਦਾ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣਿਆ। ਉਸ ਨੇ ਭਾਰਤ 34 ਵਨ-ਡੇ 'ਚ 1373 ਦੌੜਾਂ ਬਣਾਈਆਂ। ਪਹਿਲੇ ਸਥਾਨ 'ਤੇ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ 25 ਮੈਚਾਂ 'ਚ 1369 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਖਿਲਾਫ ਵਨ-ਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਸਚਿਨ ਨੇ 42 ਮੈਚਾਂ 'ਚ 1750 ਦੌੜਾਂ ਬਣਾਈਆਂ ਹਨ। - ਰਾਸ ਟੇਲਰ ਭਾਰਤ ਖਿਲਾਫ ਵਨ-ਡੇ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲਾ ਕੀਵੀ ਬੱਲੇਬਾਜ਼ ਬਣਿਆ। ਦੂਜੇ ਵਨ ਡੇ 'ਚ ਇਹ ਉਸ ਦਾ 11ਵਾਂ ਵਨ-ਡੇ ਅਰਧ ਸੈਂਕੜਾ ਸੀ ਟੇਲਰ ਨੇ ਨਾਥਨ ਐਸਟਲ (10) ਦਾ ਰਿਕਾਰਡ ਤੋੜ ਦਿੱਤਾ ਹੈ ਤਾਂ ਉਥੇ ਹੀ ਕੇਨ ਵਿਲੀਅਮਸਨ (9) ਇਸ ਲਿਸਟ 'ਚ ਤੀਜੇ ਸਥਾਨ 'ਤੇ ਹੈ। - ਦੂਜੇ ਵਨ ਡੇ 'ਚ ਟੇਲਰ ਅਤੇ ਜੇਮਿਸਨ ਨੇ ਨਿਊਜ਼ੀਲੈਂਡ ਲਈ 9ਵੀਂ ਵਿਕਟ ਲਈ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਹੈ। ਦੋਵਾਂ ਨੇ ਮਿਲ ਕੇ ਅਜੇਤੂ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ 9ਵੀਂ ਵਿਕਟ ਲਈ ਨਿਊਜ਼ੀਲੈਂਡ ਲਈ ਸਭ ਤੋਂ ਵੱਡੀ ਸਾਂਝੇ 2016 'ਚ ਮੋਹਾਲੀ 'ਚ ਜੇਮਸ਼ ਨੀਸ਼ਮ ਅਤੇ ਮੈਟ ਹੈਨਰੀ ਨੇ 84 ਦੌੜਾਂ ਦੀ ਕੀਤੀ ਸੀ। - ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ 73 ਗੇਂਦਾਂ 'ਚ 55 ਦੌੜਾਂ ਕੇ 7 ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 7ਵਾਂ ਅਰਧ ਸੈਂਕੜਾ ਲਾਇਆ ਹੈ। ਇਸ ਦੇ ਨਾਲ ਹੀ ਉਸ ਨੇ ਐੱਮ. ਐੱਸ. ਧੋਨੀ (6) ਅਤੇ ਕਪਿਲ ਦੇਵ (6) ਨੂੰ ਪਿੱਛੇ ਛੱਡਦਾ ਹੋਇਆ 7ਵੇਂ ਨੰਬਰ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਦਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ। - ਦੂਜੇ ਵਨਡੇ 'ਚ ਜਡੇਜਾ ਅਤੇ ਸੈਨੀ ਨੇ 9ਵੇਂ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਹੈ। ਦੋਵਾਂ ਨੇ ਮਿਲ ਕੇ 9ਵੀਂ ਵਿਕਟ ਲਈ 76 ਦੌੜਾਂ ਬਣਾਈਆਂ। ਕਪਿਲ ਦੇਵ ਅਤੇ ਕਿਰਨ ਮੋਰੇ ਨੇ 1987 'ਚ 9ਵੇਂ ਵਿਕਟ ਲਈ ਸਭ ਤੋਂ ਜ਼ਿਆਦਾ 82* ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। - ਨਿਊਜ਼ੀਲੈਂਡ ਖਿਲਾਫ 9 ਨੰਬਰ 'ਤੇ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੇ ਭਾਰਤ ਲਈ 5ਵੀਂ ਸਭ ਤੋਂ ਸਰਵਸ਼੍ਰੇਸ਼ਠ ਪਾਰੀ ਖੇਡੀ ਹੈ। 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 49 ਗੇਂਦਾਂ 'ਚ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ 2005 'ਚ ਨਿਊਜ਼ੀਲੈਂਡ ਖਿਲਾਫ ਜੈਪ੍ਰਕਾਸ਼ ਯਾਦਵ ਨੇ 9ਵੇਂ ਨੰਬਰ 'ਤੇ 69 ਦੌੜਾਂ ਦੀ ਪਾਰੀ ਖੇਡੀ ਸੀ ਜੋ ਇਸ ਨੰਬਰ 'ਤੇ ਕਿਸੇ ਭਾਰਤੀ ਦੀ ਸਰਵਸ਼੍ਰੇਸ਼ਠ ਪਾਰੀ ਹੈ। ਪ੍ਰਵੀਨ ਕੁਮਾਰ (54*), ਮਦਨ ਲਾਲ (53*) ਅਤੇ ਭੁਵਨੇਸ਼ਵਰ ਕੁਮਾਰ (53*) ਨੇ ਵੀ ਅਰਧ ਸੈਂਕੜੇ ਲਗਾਏ ਹਨ। - ਟਿਮ ਸਾਉਥੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਵਾਲਾ ਗੇਂਦਬਾਜ਼ ਬਣ ਗਿਆ। ਸਾਰੇ ਫਾਰਮੈਟ 'ਚ ਮਿਲਾ ਕੇ ਸਾਉਥੀ ਨੇ 9ਵੀਂ ਵਾਰ ਕੋਹਲੀ ਨੂੰ ਆਊਟ ਕੀਤਾ ਹੈ। - ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੇ ਪਿਛਲੇ ਤਿੰਨ ਵਨ-ਡੇ ਮੈਚਾਂ 'ਚ ਇਕ ਵੀ ਵਿਕਟ ਨਹੀਂ ਲੈ ਸਕੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਬੁਮਰਾਹ ਨੂੰ ਲਗਾਤਾਰ ਤਿੰਨ ਵਨ ਡੇ ਮੈਚਾਂ 'ਚ ਇਕ ਵੀ ਵਿਕਟ ਨਹੀਂ ਮਿਲੀ ਹੈ।
ਚੌਹਾਨ ਅਤੇ ਗੁਲੀਆ ਨੂੰ ਚਾਂਦੀ, ਭਾਰਤ ਨੇ ਹੰਗਰੀ ਵਿਚ 5 ਤਮਗੇ ਜਿੱਤੇ
Stories You May Like
ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਅੰਮ੍ਰਿਤਸਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਜ਼ੀਰੋ, ਹਾਈਵੇਅ ਮਾਰਗਾਂ...
ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ...
ਪੰਜਾਬ 'ਚ ਵੱਧ ਰਹੀ ਸਰਦੀ ਕਾਰਣ ਸਿਹਤ ਨੂੰ ਵੱਡਾ ਖ਼ਤਰਾ, ਬਚਾਅ ਲਈ ਡਾਕਟਰਾਂ ਨੇ...
ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ...
Sick Leave ਮੰਗਣ 'ਤੇ ਕਰ'ਤੀ ਪੱਕੀ ਛੁੱਟੀ! ਕਿਹਾ-'ਤੁਹਾਡੇ 'ਚ...'
ਸੁੱਕੀ ਠੰਡ ਤੇ ਪ੍ਰਦੂਸ਼ਣ ਨੇ ਵਧਾਈ ਚਿੰਤਾ, ਫਸਲਾਂ ਤੇ ਸਿਹਤ ਦੋਵੇਂ ਪ੍ਰਭਾਵਿਤ
Liver ਖਰਾਬ ਹੋਣ ਤੋਂ ਪਹਿਲਾਂ ਧੌਣ 'ਤੇ ਦਿਖਦੇ ਨੇ ਇਹ 4 ਸੰਕੇਤ! ਨਾ ਕਰਿਓ Ignore
ਆਖ਼ਿਰ ਜਨਮ ਵੇਲੇ ਕਿਉਂ ਰੋਂਦਾ ਹੈ ਬੱਚਾ ? ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਜਿੰਮ ਜਾਣ ਲਈ ਕੁੜੀ ਨੇ ਬੁੱਕ ਕਰਵਾਈ ਰੈਪਿਡੋ, ਮਗਰੋਂ ਚਾਲਕ ਨੇ ਇਕੱਲੀ ਨੂੰ ਦੇਖ...
ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ...
ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ...
ਧੁੰਦ ਕਾਰਨ ਘੱਟ ਵਿਜੀਬਿਲਟੀ ’ਚ ਸਫਲ ਲੈਂਡਿੰਗ ਦੀ ਤਿਆਰੀ, ਏਅਰਪੋਰਟ ਮੈਨੇਜਮੈਂਟ ਦਾ...
ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦਾਇਕ! ਇਹ ਲੋਕ ਜ਼ਰੂਰ ਕਰਨ ਪਰਹੇਜ਼
ਸਾਬਕਾ ਫੌਜੀ ਦੇ ਘਰ ’ਤੇ ਚਲਾਈਆਂ ਗੋਲੀਆਂ, cctv 'ਚ ਕੈਦ ਹਮਲਾਵਰ
ਪਠਾਨਕੋਟ 'ਚ ਚੋਣਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ, 14 ਤੇ 15 ਦਸੰਬਰ ਨੂੰ Dry...
ਤਰਨਤਾਰਨ ਜ਼ਿਲ੍ਹਾ ਮੈਜਿਸਟਰੇਟ ਨੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ...
ਜਲੰਧਰ ਵਿਖੇ ਜਨਮ ਦਿਨ ਮੌਕੇ ਬੰਦਗੀ ਕਰਨ ਦੌਰਾਨ ਪੈ ਗਿਆ ਭੜਥੂ! ਆਹਮੋ-ਸਾਹਮਣੇ...
Subscribe Now!