ਬੈਂਗਲੁਰੂ- ਕਪਤਾਨ ਸੁਨੀਲ ਸ਼ੇਤਰੀ ਦੀ ਅਗਵਾਈ ਵਿਚ ਭਾਰਤ ਨੇ ਸ਼ਾਦਨਾਰ ਖੇਡ ਦਾ ਨਮੂਨਾ ਪੇਸ਼ ਕਰਦਿਆਂ ਅੱਜ ਇੱਥੇ ਮਕਾਊ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਚੌਥੀ ਵਾਰ ਏ. ਐੱਫ. ਸੀ. ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ, ਜਿਹੜਾ 2019 ਵਿਚ ਯੂ. ਏ. ਈ. ਵਿਚ ਖੇਡਿਆ ਜਾਵੇਗਾ।
ਭਾਰਤ ਨੇ ਇਸ ਜਿੱਤ ਨਾਲ ਕੁਆਲੀਫਾਇੰਗ ਵਿਚ ਆਪਣੀ ਜੇਤੂ ਮੁਹਿੰਮ ਵੀ ਬਰਕਰਾਰ ਰੱਖੀ। ਇਹ ਉਸਦੀ ਲਗਾਤਾਰ ਚੌਥੀ ਜਿੱਤ ਹੈ। ਭਾਰਤ ਨੂੰ ਹੁਣ 24 ਨਵੰਬਰ ਨੂੰ ਮਿਆਮਾਂ ਤੇ ਅਗਲੇ ਸਾਲ 27 ਮਾਰਚ ਨੂੰ ਕ੍ਰਿਗੀਸਤਾਨ ਨਾਲ ਮੈਚ ਖੇਡਣੇ ਹਨ ਪਰ ਇਹ ਦੋਵੇਂ ਮੈਚ ਰਸਮੀ ਹੀ ਰਹਿ ਗਏ ਹਨ।
ਇਸ ਤੋਂ ਪਹਿਲਾਂ ਭਾਰਤ ਨੇ 1964, 1984 ਤੇ 2011 ਵਿਚ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਸੀ। ਮਕਾਊ 'ਤੇ ਜਿੱਤ ਨਾਲ ਭਾਰਤ ਦੇ ਗਰੁੱਪ-ਏ ਵਿਚ ਚਾਰ ਮੈਚਾਂ ਵਿਚੋਂ 12 ਅੰਕ ਹੋ ਗਏ ਹਨ।
ਭਾਰਤ ਨੂੰ ਰਾਓਲਿਨ ਬੋਰਜਰਸ ਨੇ 28ਵੇਂ ਮਿੰਟ ਵਿਚ ਬੜ੍ਹਤ ਦਿਵਾਈ, ਜਦਕਿ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ 60ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਇਸ ਵਿਚਾਲੇ ਮਕਾਊ ਦੇ ਡਿਫੈਂਡਰ ਨੇ 70ਵੇਂ ਮਿੰਟ ਵਿਚ ਆਤਮਘਾਤੀ ਗੋਲ ਕੀਤਾ, ਜਦਕਿ ਜੇਜੇ ਲਾਲਪੇਖਲੂਆ ਨੇ 92ਵੇਂ ਮਿੰਟ ਵਿਚ ਚੌਥਾ ਗੋਲ ਕਰ ਕੇ ਭਾਰਤ ਦੀ ਵੱਡੀ ਜਿੱਤ ਤੈਅ ਕੀਤੀ। ਮਕਾਊ ਲਈ ਇਕਲੌਤਾ ਗੋਲ ਨਿਕੋਲਸ ਟੇਰਾਓ ਨੇ 37ਵੇਂ ਮਿੰਟ ਵਿਚ ਕੀਤਾ।
ਅਸ਼ਵਿਨ ਨੇ ਪਾਸ ਕੀਤਾ ਯੋ-ਯੋ ਟੈਸਟ
NEXT STORY