ਸਪੋਰਟਸ ਡੈਸਕ- ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤ ਦੀ ਸੀਨੀਅਰ ਟੀਮ ਅਤੇ ਭਾਰਤ ਏ ਵਿਚਾਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 4 ਦਿਨਾਂ ਅਭਿਆਸ ਕ੍ਰਿਕਟ ਮੈਚ ’ਚ ਟੀਮ ਮੈਨੇਜਮੈਂਟ ਸਹੀ ਸੁਮੇਲ ਤਿਆਰ ਕਰਨ ’ਤੇ ਜ਼ਿਆਦਾ ਧਿਆਨ ਲਾਏਗਾ।
ਇਸ ਮੈਚ ’ਚ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਰਹਿਣਗੀਆਂ ਅਤੇ ਭਾਰਤੀ ਟੈਸਟ ਟੀਮ ਦੇ ਅੰਤਿਮ ਇਲੈਵਨ ’ਚ ਜਗ੍ਹਾ ਬਣਾਉਣ ਲਈ ਇਨ੍ਹਾਂ ਦੋਨੋਂ ਟੀਮਾਂ ਵਿਚਾਲੇ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਹ ਮੈਚ 20 ਜੂਨ ਤੋਂ ਹੈਡਿੰਗਲੇ ’ਚ ਇੰਗਲੈਂਡ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਸੀਨੀਅਰ ਟੀਮ ਦਾ ਇਕੋ-ਇਕ ਅਭਿਆਸ ਮੈਚ ਹੋਵੇਗਾ। ਕਿਸੇ ਵੀ ਲੜੀ ਤੋਂ ਪਹਿਲਾਂ ਇਸ ਤਰ੍ਹਾਂ ਦੇ ਮੈਚ ਟੀਮ ਦੀ ਤਿਆਰੀ ਲਈ ਮਹੱਤਵਪੂਰਨ ਹੁੰਦੇ ਹਨ।
ਮੁੱਖ ਕੋਚ ਗੌਤਮ ਗੰਭੀਰ ਦੀ ਅਗਵਾਈ ’ਚ ਭਾਰਤੀ ਟੀਮ ਨੇ ਇਹ ਮੈਚ ਖਾਲੀ ਸਟੇਡੀਅਮ ’ਚ ਖੇਡਣ ਦਾ ਬਦਲ ਚੁਣਿਆ ਹੈ ਤਾਕਿ ਵਿਰੋਧੀ ਟੀਮ ਨੂੰ ਉਸ ਦੀ ਰਣਨੀਤੀ ਦੀ ਭਿਣਕ ਨਾ ਲੱਗ ਸਕੇ। ਯੂਰਪੀ ਫੁੱਟਬਾਲ ਕਲੱਬ ਲੰਮੇ ਸਮੇਂ ਤੋਂ ਇਸ ਤਰ੍ਹਾਂ ਕਰ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਪਿਛਲੇ ਦੌਰ ’ਚ ਵੀ ਇਸ ਤਰ੍ਹਾਂ ਕੀਤਾ ਸੀ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੌਰਕਲ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਮੈਚ ਭਾਰਤ ਦੀ ਤਿਆਰੀ ਦੀ ਨਜ਼ਰ ਨਾਲ ਬੇਹੱਦ ਮਹੱਤਪੂਰਨ ਹੈ ਕਿਉਂਕਿ ਆਮ ਅਭਿਆਸ ਸੈਸ਼ਨਾਂ ਨਾਲ ਇਕ ਦਿਨ ’ਚ 90 ਓਵਰ ਗੇਂਦਬਾਜ਼ੀ ਅਤੇ ਫੀਲਡਿੰਗ ਦੀ ਸਮਰੱਥਾ ਵਿਕਸਿਤ ਕਰਨੀ ਮੁਸ਼ਕਿਲ ਹੁੰਦੀ ਹੈ। ਇਸ 4 ਦਿਨਾ ਮੈਚ ਨੂੰ ਜ਼ਿਆਦਾਤਰ ਪਹਿਲੀ ਸ਼੍ਰੇਣੀ ਦਾ ਦਰਜਾ ਪ੍ਰਾਪਤ ਨਹੀਂ ਹੈ।
ਇਸ ’ਚ ਜੇਕਰ ਕੋਈ ਬੱਲੇਬਾਜ਼ ਸਸਤੇ ’ਚ ਆਊਟ ਹੋ ਜਾਂਦਾ ਹੈ ਤਾਂ ਉਸ ਨੂੰ ਦੂਸਰਾ ਮੌਕਾ ਮਿਲਦਾ ਹੈ। ਇਸ ਮੈਚ ਨਾਲ ਭਾਰਤੀ ਟੀਮ ਮੈਨੇਜਮੈਂਟ ਨੂੰ ਮੈਚ ਦੇ ਹਾਲਾਤ ’ਚ ਆਪਣੇ ਖਿਡਾਰੀਆਂ ਵਿਸ਼ੇਸ਼ ਤੌਰ ’ਤੇ ਗੇਂਦਬਾਜ਼ਾਂ ਦਾ ਅੰਦਾਜ਼ਾ ਲਾਉਣ ਦਾ ਚੰਗਾ ਮੌਕਾ ਮਿਲੇਗਾ। ਇਸ ਨਾਲ ਇਹ ਪੱਕਾ ਕਰਨ ’ਚ ਮਦਦ ਮਿਲੇਗੀ ਕਿ ਗੇਂਦਬਾਜ਼ ਚਾਹੇ ਉਹ ਸਪਿਨਰ ਹੋਵੇ ਜਾਂ ਤੇਜ਼ ਗੇਂਦਬਾਜ਼, ਅਸਲ ’ਚ ਮੈਚ ’ਚ ਲੋੜ ਮੁਤਾਬਕ ਲੈਅ ’ਚ ਹੋਵੇ।
ਹੇਡਿੰਗਲੇ ਲਈ ਇਕੋ-ਇਕ ਮਾਹਿਰ ਸਪਿਨਰ ਨੂੰ ਚੁਣਨ ਲਈ ਗੰਭੀਰ ਨੂੰ ਕੁਝ ਜ਼ੋਰ-ਅਜਮਾਇਸ਼ ਕਰਨੀ ਹੋਵੇਗੀ। ਜਡੇਜਾ ਦਾ ਵਿਦੇਸ਼ ’ਚ ਬੱਲੇਬਾਜ਼ੀ ਰਿਕਾਰਡ ਚੰਗਾ ਰਿਹਾ ਹੈ ਪਰ ਜੇਕਰ ਭਾਰਤ ਨੇ 20 ਵਿਕਟਾਂ ਹਾਸਲ ਕਰਨੀਆਂ ਹਨ ਤਾਂ ਫਿਰ ਕੁਲਦੀਪ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਕੁਲਦੀਪ ਇੱਥੋਂ ਦੀ ਹਾਲਾਤ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਚੰਗਾ ਸਹਿਯੋਗੀ ਸਾਬਿਤ ਹੋ ਸਕਦਾ ਹੈ।
ਜਡੇਜਾ ਬਨਾਮ ਕੁਲਦੀਪ ਅੰਤਿਮ ਇਲੈਵਨ ਲਈ ਸਭ ਤੋਂ ਵੱਡੀ ਬੁਝਾਰਤ ਹੈ, ਜਿਸ ਨੂੰ ਗੰਭੀਰ ਅਤੇ ਕੋਚਿੰਗ ਸਟਾਫ ਨੂੰ ਸੁਲਝਾਉਣਾ ਹੋਵੇਗਾ। ਇਸੇ ਤਰ੍ਹਾਂ ਇਸ ਮੈਚ ਨਾਲ ਕੋਚਾਂ ਅਤੇ ਕਪਤਾਨ ਸ਼ੁੱਭਮਨ ਗਿੱਲ ਨੂੰ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਆਕਾਸ਼ ਦੀਪ ਦੀ ਫੁੱਲ ਲੈਂਥ ਜਾਂ ਪ੍ਰਸਿੱਧ ਕ੍ਰਿਸ਼ਣਾ ਦੀ ਬੈਕ ਆਫ ਦ ਲੈਂਥ ’ਚ ਕਿਹੜੀ ਗੇਂਦ ਇਨ੍ਹਾਂ ਹਾਲਾਤਾਂ ’ਚ ਵਧੀਆ ਕੰਮ ਕਰਦੀ ਹੈ।
6 ਮਹੀਨੇ ਬਾਅਦ ਲਾਲ ਗੇਂਦ ਨਾਲ ਮੈਚ ਖੇਡਣ ਵਾਲੇ ਬੁਮਰਾਹ ਨੂੰ ਕਈ ਸਪੈੱਲ ’ਚ ਗੇਂਦਬਾਜ਼ੀ ਕਰਨ ਅਤੇ ਆਪਣੀ ਫਿਟਨੈੱਸ ਨੂੰ ਪਰਖਣ ਦਾ ਮੌਕਾ ਮਿਲੇਗਾ। ਪਿੱਠ ਦੇ ਹੇਠਲੇ ਹਿੱਸੇ ’ਚ ਲੱਗੀ ਸੱਟ ਤੋਂ ਵਾਪਸੀ ਦੇ ਬਾਅਦ ਤੋਂ ਉਸ ਨੇ ਸਿਰਫ ਆਈ.ਪੀ.ਐੱਲ. ਖੇਡਿਆ ਹੈ।
ਇਹ ਵੀ ਪੜ੍ਹੋ- ਟੀਮ ਦੇ ਸਟਾਰ ਖਿਡਾਰੀ ਨਾਲ ਵਿਵਾਦ ਮਗਰੋਂ ਰਾਸ਼ਟਰੀ ਟੀਮ ਦੇ ਕੋਚ ਨੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੀਮ ਦੇ ਸਟਾਰ ਖਿਡਾਰੀ ਨਾਲ ਵਿਵਾਦ ਮਗਰੋਂ ਰਾਸ਼ਟਰੀ ਟੀਮ ਦੇ ਕੋਚ ਨੇ ਦਿੱਤਾ ਅਸਤੀਫ਼ਾ
NEXT STORY