ਸਿਡਨੀ– ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਚੌਕਸ ਕੀਤਾ ਹੈ ਕਿ ਜੇਕਰ ਕਪਤਾਨ ਵਿਰਾਟ ਕੋਹਲੀ ਵਤਨ ਪਰਤਣ ਤੋਂ ਪਹਿਲਾਂ ਸੀਮਤ ਓਵਰਾਂ ਦੀ ਲੜੀ ਵਿਚ ਭਾਰਤ ਨੂੰ ਲੈਅ ਨਹੀਂ ਦੇਵੇਗਾ ਤਾਂ ਭਾਰਤੀ ਟੀਮ ਨੂੰ ਟੈਸਟ ਲੜੀ ਵਿਚ 0-4 ਨਾਲ ਹਾਰ ਝੱਲਣੀ ਪਵੇਗੀ। ਕੋਹਲੀ ਨੂੰ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਉਸਦੇ ਪਹਿਲੇ ਬੱਚੇ ਦੇ ਜਨਮ ਕਾਰਣ ਛੁੱਟੀ ਦਿੱਤੀ ਹੈ। ਉਹ ਤਿੰਨ ਵਨ ਡੇ ਤੇ ਇੰਨੇ ਹੀ ਟੀ-20 ਮੈਚਾਂ ਦੀ ਲੜੀ ਤੇ ਫਿਰ ਐਡੀਲੇਡ ਵਿਚ ਪਹਿਲੇ ਟੈਸਟ ਵਿਚ ਭਾਰਤ ਦੀ ਅਗਵਾਈ ਕਰਨ ਤੋਂ ਬਾਅਦ ਵਤਨ ਪਰਤੇਗਾ।
ਕਲਾਰਕ ਨੇ ਕਿਹਾ,''ਇਕ ਦਿਨਾ ਤੇ ਟੀ-20 ਮੈਚਾਂ ਵਿਚ ਵਿਰਾਟ ਕੋਹਲੀ ਅੱਗੇ ਵਧ ਕੇ ਅਗਵਾਈ ਕਰ ਸਕਦਾ ਹੈ। ਜੇਕਰ ਭਾਰਤ ਨੇ ਇਕ ਦਿਨਾ ਤੇ ਟੀ-20 ਵਿਚ ਸਫਲਤਾ ਹਾਸਲ ਨਾ ਕੀਤੀ ਤਾਂ ਫਿਰ ਟੈਸਟ ਮੈਚਾਂ ਵਿਚ ਉਹ ਮੁਸ਼ਕਿਲ ਵਿਚ ਹੋਵੇਗੀ ਤੇ ਮੇਰੇ ਨਜ਼ਰੀਏ ਨਾਲ ਉਸ ਨੂੰ 0-4 ਨਾਲ ਹਾਰ ਝੱਲਣੀ ਪਵੇਗੀ।'' ਕਲਾਰਕ ਦਾ ਮੰਨਣਾ ਹੈ ਕਿ ਸਿਰਫ ਇਕ ਟੈਸਟ ਵਿਚ ਖੇਡਣ ਦੇ ਬਾਵਜੂਦ ਚਮਤਕਾਰੀ ਭਾਰਤੀ ਕਪਤਾਨ ਸੀਮਤ ਓਵਰਾਂ ਦੀ ਲੜੀ ਵਿਚ ਦਬਦਬਾ ਬਣਾ ਕੇ ਟੈਸਟ ਲੜੀ ਦੇ ਨਤੀਜੇ ਵਿਚ ਵੱਡੀ ਭੂਮਿਕਾ ਨਿਭਾ ਸਕਦਾ ਹੈ।
ਅਗਲੇ ਹਫਤੇ ਤੋਂ ਇੰਗਲੈਂਡ ਦੇ ਸਟੇਡੀਅਮਾਂ 'ਚ ਦਰਸ਼ਕਾਂ ਦੀ ਵਾਪਸੀ
NEXT STORY