ਨਵੀਂ ਦਿੱਲੀ (ਬਿਊਰੋ)— ਭਾਰਤੀ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਜਰਮਨੀ ਦੇ ਸੁਹਲ 'ਚ ਆਯੋਜਿਤ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ ਦੇ ਅੰਤਿਮ ਦਿਨ ਵੀਰਵਾਰ ਨੂੰ ਪੰਜ ਸੋਨ ਤਮਗੇ ਸਮੇਤ 8 ਤਮਗੇ ਜਿੱਤੇ ਅਤੇ ਸਕੋਰ ਬੋਰਡ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤ ਨੇ 61 ਦੇਸ਼ਾਂ ਦੇ ਇਸ ਟੂਰਨਾਮੈਂਟ 'ਚ 15 ਸੋਨ, ਦੋ ਚਾਂਦੀ ਅਤੇ 9 ਕਾਂਸੀ ਤਮਗੇ ਸਮੇਤ ਕੁਲ 26 ਤਮਗੇ ਜਿੱਤੇ। ਭਾਰਤੀ ਨਿਸ਼ਾਨੇਬਾਜ਼ਾਂ ਨੇ ਇਸ ਦੌਰਾਨ ਪੰਜ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਏ।
ਅੰਤਿਮ ਦਿਨ ਭਾਰਤ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ, 25 ਮੀਟਰ ਸਟੈਂਡਰਡ ਪਿਸਟਲ ਪੁਰਸ਼ ਜੂਨੀਅਰ ਨਿਜੀ ਅਤੇ ਟੀਮ ਅਤੇ 25 ਮੀਟਰ ਸਟੈਂਡਰਡ ਪਿਸਟਲ ਮਹਿਲਾ ਜੂਨੀਅਰ ਨਿੱਜੀ ਅਤੇ ਟੀਮ ਮੁਕਾਬਲੇ 'ਚ ਸੋਨ ਤਮਗੇ ਜਿੱਤੇ। ਇਸ ਤੋਂ ਇਲਾਵਾ ਭਾਰਤ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ 'ਚ ਚਾਂਦੀ ਅਤੇ 25 ਮੀਟਰ ਸਟੈਂਡਰਡ ਪਿਸਟਲ ਜੂਨੀਅਰ ਪੁਰਸ਼ ਅਤੇ ਜੂਨੀਅਰ ਮਹਿਲਾ ਸਕੀਟ ਟੀਮ ਮੁਕਾਬਲੇ 'ਚ ਕਾਂਸੀ ਤਮਗੇ ਜਿੱਤੇ।
ਵਿਸ਼ਵ ਕੱਪ ਤੋਂ ਬਾਅਦ ਰੋਨਾਲਡੋ ਕਰ ਸਕਦੈ ਵਿਆਹ
NEXT STORY