ਸਪੋਰਟਸ ਡੈਸਕ : ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਬੁੱਧਵਾਰ ਨੂੰ ਆਸਟ੍ਰੇਲੀਆ ਨੇ ਭਾਰਤ ਨੂੰ 21 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 270 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਭਾਰਤੀ ਟੀਮ 49.1 ਓਵਰਾਂ 'ਚ 248 ਦੌੜਾਂ 'ਤੇ ਢੇਰ ਹੋ ਗਈ। ਆਸਟਰੇਲੀਆ ਨੇ ਆਖਰੀ ਵਨਡੇ ਜਿੱਤ ਕੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਆਖਰੀ ਵਨਡੇ 'ਚ ਭਾਰਤ ਦੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਨੇ ਕਿਹਾ ਕਿ ਭਾਰਤੀ ਟੀਮ ਚੰਗੀ ਸਾਂਝੇਦਾਰੀ ਤੋਂ ਖੁੰਝ ਗਈ ਅਤੇ ਕਿਹਾ ਕਿ ਇਹ ਟੀਮ ਦੀ ਸਮੂਹਿਕ ਅਸਫ਼ਲਤਾ ਹੈ। ਇਸ ਦੇ ਨਾਲ ਉਸ ਨੇ ਆਸਟ੍ਰੇਲੀਆਈ ਸਪਿਨਰਾਂ ਐਡਮ ਜ਼ਾਂਪਾ ਅਤੇ ਐਸ਼ਟਨ ਐਗਰ ਦੀ ਤਾਰੀਫ ਕੀਤੀ।
ਇਹ ਵੀ ਪੜ੍ਹੋ : IND vs AUS 3rd ODI : ਤੀਜੇ ਵਨਡੇ 'ਚ ਭਾਰਤ ਦੀ ਕਰਾਰੀ ਹਾਰ, 1-2 ਨਾਲ ਗੁਆਈ ਸੀਰੀਜ਼
ਰੋਹਿਤ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ ਨੇ ਬਹੁਤ ਜ਼ਿਆਦਾ ਦੌੜਾਂ ਦਾ ਟੀਚਾ ਦਿੱਤਾ। ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਵਿਕਟਾਂ 'ਤੇ ਖੇਡਦੇ ਹੋਏ ਵੱਡੇ ਹੋਏ ਹੋ, ਇਹ ਮਹੱਤਵਪੂਰਨ ਹੈ ਕਿ ਤੁਸੀਂ ਮੈਚ ਨੂੰ ਕੰਟਰੋਲ ਕਰੋ। ਸ਼ੁਰੂਆਤ ਤੋਂ ਬਾਅਦ ਇੱਕ ਬੱਲੇਬਾਜ਼ ਲਈ ਖੇਡ ਨੂੰ ਅੰਤ ਤਕ ਲਿਜਾਣਾ ਮਹੱਤਵਪੂਰਨ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਜਨਵਰੀ ਤੋਂ ਬਾਅਦ ਦੇ ਨੌਂ ਵਨਡੇ ਮੈਚਾਂ ਤੋਂ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਲੈ ਸਕਦੇ ਹਾਂ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਦੋਵੇਂ ਸਪਿਨਰਾਂ (ਐਡਮ ਜ਼ੈਂਪਾ ਅਤੇ ਐਸ਼ਟਨ ਐਗਰ) ਨੇ ਦਬਾਅ ਬਣਾਇਆ ਅਤੇ ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਸ਼ਾਹਿਦ ਅਫਰੀਦੀ ਦੀ PM ਮੋਦੀ ਨੂੰ ਅਪੀਲ, ਕਿਹਾ- ਭਾਰਤ-ਪਾਕਿ ਵਿਚਾਲੇ ਹੋਣ ਦਿੱਤਾ ਜਾਵੇ ਕ੍ਰਿਕਟ ਮੈਚ
ਮੈਚ ਦੀ ਗੱਲ ਕਰੀਏ ਤਾਂ ਐਡਮ ਜ਼ਾਂਪਾ (45) ਅਤੇ ਐਸ਼ਟਨ ਐਗਰ (2/41) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਵਨਡੇ 'ਚ ਭਾਰਤ ਨੂੰ 21 ਦੌੜਾਂ ਨਾਲ ਹਰਾ ਕੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤੀ ਬੱਲੇਬਾਜ਼ੀ ਇੱਕ ਵਾਰ ਫਿਰ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਦਬਾਅ ਵਿੱਚ ਆ ਗਈ ਅਤੇ ਹੌਲੀ ਚੇਪੌਕ ਪਿੱਚ 'ਤੇ ਟੀਚੇ ਦਾ ਪਿੱਛਾ ਕਰਦੇ ਹੋਏ 49.1 ਓਵਰਾਂ ਵਿੱਚ 248 ਦੌੜਾਂ 'ਤੇ ਢੇਰ ਹੋ ਗਈ। ਵਿਰਾਟ ਕੋਹਲੀ ਦਾ ਅਰਧ ਸੈਂਕੜਾ (54 ਦੌੜਾਂ, 72 ਗੇਂਦਾਂ, ਦੋ ਚੌਕੇ, ਇੱਕ ਛੱਕਾ) ਵੀ ਭਾਰਤ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਆਸਟ੍ਰੇਲੀਆ ਨੇ ਪਹਿਲਾ ਵਨਡੇ ਪੰਜ ਵਿਕਟਾਂ ਨਾਲ ਹਾਰ ਕੇ ਲਗਾਤਾਰ ਦੋ ਵਨਡੇ ਜਿੱਤ ਕੇ ਵਾਪਸੀ ਕੀਤੀ। ਜ਼ਾਂਪਾ ਨੇ ਭਾਰਤ ਦੇ ਖਿਲਾਫ ਆਪਣੀ ਸਰਵੋਤਮ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਹਾਰਦਿਕ ਪੰਡਯਾ ਦੇ ਸ਼ਾਨਦਾਰ ਸ਼ੁਰੂਆਤੀ ਸਪੈੱਲ ਅਤੇ ਕੁਲਦੀਪ ਯਾਦਵ ਦੀ ਸਪਿਨ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਰੋਕ ਦਿੱਤਾ ਪਰ ਉਨ੍ਹਾਂ ਦੇ ਟੇਲੈਂਡਰਾਂ ਨੇ 49 ਓਵਰਾਂ ਵਿੱਚ ਆਊਟ ਹੋਣ ਤੋਂ ਪਹਿਲਾਂ 269 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਮਦਦ ਕੀਤੀ।
IND vs AUS 3rd ODI : ਤੀਜੇ ਵਨਡੇ 'ਚ ਭਾਰਤ ਦੀ ਕਰਾਰੀ ਹਾਰ, 1-2 ਨਾਲ ਗੁਆਈ ਸੀਰੀਜ਼
NEXT STORY