helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 17, 2025
UK ਵੱਸਣ ਦੇ ਚਾਹਵਾਨ ਪੰਜਾਬੀਆਂ ਲਈ ਵੱਡੀ ਖਬਰ! ਸਿਰਫ...
Airtel ਮੁਫਤ ਦੇਵੇਗਾ 17000 ਰੁਪਏ ਦੀ ਸਰਵਿਸ,...
ਡਰੋਨ ਨਾਲ ਹੋਵੇਗੀ ਬਲੱਡ ਡਿਲੀਵਰੀ! ਭਾਰਤ 'ਚ...
ਹਰਨਾਮ ਸਿੰਘ ਧੁੰਮਾ ਨੂੰ ਡੇਰਾ ਖਾਲੀ ਕਰਨ ਦੇ ਹੁਕਮ,...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਕੋਲਕਾਤਾ ਦੇ ਈਡਨ ਗਾਰਡਨ ਦੇ ਮੈਦਾਨ 'ਤੇ ਸ਼ੁੱਕਰਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਪਹਿਲੀ ਵਾਰ ਡੇਅ-ਨਾਈਟ ਟੈਸਟ ਮੈਚ ਖੇਡਣ ਲਈ ਮੈਦਾਨ 'ਤੇ ਉਤਰਣਗੀਆਂ। ਦੋਵਾਂ ਹੀ ਟੀਮਾਂ ਦੇ ਬੱਲੇਬਾਜ਼ਾਂ ਨੇ ਕਦੇ ਗੁਲਾਬੀ ਗੇਂਦ ਦੇ ਖਿਲਾਫ ਬੱਲੇਬਾਜ਼ੀ ਨਹੀਂ ਕੀਤੀ ਹੈ, ਨਾ ਹੀ ਗੇਂਦਬਾਜ਼ਾਂ ਨੇ ਇਸ ਦੀ ਵਰਤੋਂ ਕੀਤੀ ਹੈ। ਇਸ ਡੇਅ-ਨਾਈਟ ਮੁਕਾਬਲੇ ਤੋਂ ਪਹਿਲਾਂ ਸਵਾਲ ਇਹ ਹੈ ਕਿ ਇਸ ਗੁਲਾਬੀ ਗੇਂਦ ਖਿਲਾਫ ਖਿਡਾਰੀਆਂ ਨੂੰ ਖਾਸ ਕਰ ਬੱਲੇਬਾਜ਼ਾਂ ਨੂੰ ਕਿਸ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਗੱਲ ਬੱਲੇਬਾਜ਼ੀ ਦੀ ਹੋਵੇ ਤਾਂ ਫਿਰ ਭਾਰਤ ਦੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਬਿਹਤਰ ਹੋਰ ਕੌਣ ਦੱਸ ਸਕਦਾ ਹੈ ਕਿ ਗੁਲਾਬੀ ਗੇਂਦ ਦੇ ਖਿਲਾਫ ਬੱਲੇਬਾਜ਼ਾਂ ਦੇ ਸਾਹਮਣੇ ਕੀ ਚੁਣੌਤੀਆਂ ਆ ਸਕਦੀਆਂ ਹਨ। ਸ਼ਾਮ ਦੇ ਸਮੇਂ ਗੁਲਾਬੀ ਗੇਂਦ ਨੂੰ ਦੇਖਣਾ ਥੋੜਾ ਹੈ ਮੁਸ਼ਕਿਲ ਇਕ ਇੰਟਰਵੀਊ 'ਚ ਸਚਿਨ ਨੇ ਡੇ-ਨਾਈਟ ਟੈਸਟ 'ਤੇ ਕਈ ਅਹਿਮ ਗੱਲਾਂ ਕੀਤੀਆਂ। ਸਚਿਨ ਨੇ ਦੱਸਿਆ ਕਿ ਕੁਝ ਕ੍ਰਿਕਟਰਾਂ ਦੇ ਮੁਤਾਬਕ ਸ਼ਾਮ ਦੇ ਸਮੇਂ ਗੁਲਾਬੀ ਗੇਂਦ ਨੂੰ ਦੇਖਣਾ ਥੋੜਾ ਮੁਸ਼ਕਲ ਹੁੰਦਾ ਹੈ। ਸਚਿਨ ਨੇ ਕਿਹਾ ਕਿ ਸੂਰਜ ਢੱਲਦੇ ਸਮੇਂ ਗੇਂਦ ਦੀ ਸੀਮ ਘੱਟ ਦਿਖਾਈ ਦਿੰਦੀ ਹੈ ਅਤੇ ਇਹ ਗੱਲ ਕਾਫ਼ੀ ਮਾਇਨੇ ਰੱਖਦੀ ਹੈ। ਸਚਿਨ ਮੁਤਾਬਕ ਚੰਗੇ ਬੱਲੇਬਾਜ਼ ਸੀਮ ਅਤੇ ਗੇਂਦਬਾਜ਼ ਦੀ ਕਲਾਈ ਅਤੇ ਉਂਗਲਾਂ ਨੂੰ ਵੇਖਦੇ ਹਨ। ਹੁਣ ਜੇਕਰ ਗੇਂਦ ਦੀ ਸੀਮ ਹੀ ਨਾ ਦਿਖੇ ਤਾਂ ਗੇਂਦਬਾਜ਼ਾਂ ਨੂੰ ਪੜ੍ਹਨ 'ਚ ਜਰੂਰ ਮੁਸ਼ਕਲ ਆਵੇਗੀ। ਫਲਡ ਲਾਈਟਸ ਆਨ ਹੁੰਦੇ ਹੀ ਗੇਂਦ ਕਰ ਸਕਦੀ ਹੈ ਕੁਝ ਹਰਕਤ ਸਚਿਨ ਤੇਂਦੁਲਕਰ ਮੁਤਾਬਕ ਡੇਅ-ਨਾਈਟ ਟੈਸਟ ਦਾ ਆਖਰੀ ਸੈਸ਼ਨ ਸਭ ਤੋਂ ਅਹਿਮ ਹੋ ਸਕਦਾ ਹੈ। ਇਸ ਮੁਕਾਬਲੇ ਦਾ ਆਖਰੀ ਸੈਸ਼ਨ ਸੂਰਜ ਢੱਲਦੇ ਸਮੇਂ ਸ਼ੁਰੂ ਹੋਵੇਗਾ। ਇਸ ਦੌਰਾਨ ਫਲਡ ਲਾਈਟਸ ਆਨ ਹੋਣਗੀਆਂ, ਜਿਸ ਦੇ ਨਾਲ ਗੇਂਦ ਕੁਝ ਹਰਕਤ ਕਰ ਸਕਦੀ ਹੈ। ਇਹ ਮੈਚ ਦੇ ਦੌਰਾਨ ਹੀ ਪਤਾ ਚੱਲੇਗਾ ਕਿ ਆਖਰੀ ਸੈਸ਼ਨ 'ਚ ਗੇਂਦ ਕੀ ਕਰਦੀ ਹੈ। ਗੁਲਾਬੀ ਗੇਂਦ ਦੇ ਸਵਿੰਗ ਨੂੰ ਲੈ ਕੇ ਸਚਿਨ ਨੇ ਕਿਹਾ ਸਚਿਨ ਤੇਂਦੁਲਕਰ ਨੇ ਕਿਹਾ ਕਿ ਗੁਲਾਬੀ ਗੇਂਦ ਥੋੜ੍ਹਾ ਜ਼ਿਆਦਾ ਸਵਿੰਗ ਹੋ ਸਕਦੀ ਹੈ ਪਰ ਰੀਵਰਸ ਸਵਿੰਗ ਦੇ ਬਾਰੇ 'ਚ ਕੁਝ ਕਿਹਾ ਨਹੀਂ ਜਾ ਸਕਦਾ। ਸਚਿਨ ਮੁਤਾਬਕ ਗੁਲਾਬੀ ਗੇਂਦ ਨਾਲ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ ਕਿਉਂਕਿ ਭਾਰਤੀ ਗੇਂਦਬਾਜ਼ਾਂ ਨੇ ਪੂਰੀ ਕ੍ਰਿਕਟ ਹੀ ਐੱਸ. ਜੀ. ਗੇਂਦਾਂ ਨਾਲ ਖੇਡੀ ਹੈ। ਤਰੇਲ ਸਭ ਤੋਂ ਵੱਡਾ ਫੈਕਟਰ ਬਣ ਸਕਦੀ ਹੈ ਇਸ ਮੁਕਾਬਲੇ 'ਚ ਸਚਿਨ ਮੁਤਾਬਕ ਡੇਅ-ਨਾਈਟ ਟੈਸਟ ਦੌਰਾਨ ਤਰੇਲ ਸਭ ਤੋਂ ਵੱਡਾ ਫੈਕਟਰ ਬਣ ਸਕਦੀ ਹੈ। ਜੇਕਰ ਤਰੇਲ ਡਿੱਗਦੀ ਹੈ ਤਾਂ ਇਸ ਦਾ ਅਸਰ ਕਿੰਨੀ ਦੇਰ ਤੱਕ ਰਹੇਗਾ ਅਤੇ ਇਹ ਖੇਡ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਇਹ ਮੈਚ ਦੇ ਦੌਰਾਨ ਹੀ ਪਤਾ ਚੱਲੇਗਾ। ਟੈਸਟ 'ਚ ਗੇਂਦ ਅਤੇ ਬੱਲੇ ਵਿਚਾਲੇ ਸੰਤੁਲਨ ਬੈਠਾਉਣਾ ਰਹੇਗਾ ਜਰੂਰੀ ਡੇਅ-ਨਾਈਟ ਟੈਸਟ ਨੂੰ ਲੈ ਕੇ ਸਚਿਨ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਲਈ ਦਰਸ਼ਕਾਂ 'ਚ ਸ਼ੁਰੂਆਤੀ ਉਤਸ਼ਾਹ ਜਰੂਰ ਰਹੇਗਾ ਅਤੇ ਇਹ ਟੈਸਟ ਮੈਚ ਨੂੰ ਰੋਮਾਂਚਕ ਬਣਾਵੇਗਾ। ਸਚਿਨ ਨੇ ਹਾਲਾਂਕਿ ਜ਼ੋਰ ਦਿੱਤਾ ਕਿ ਟੈਸਟ ਮੈਚਾਂ 'ਚ ਗੇਂਦ ਅਤੇ ਬੱਲੇ 'ਚ ਸੰਤੁਲਨ ਬੈਠਾਉਣਾ ਜਰੂਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਗੁਲਾਬੀ ਗੇਂਦ ਤੋਂ ਪਹਿਲਾ ਸੈਸ਼ਨ ਵੀ ਕਾਫੀ ਮਹੱਤਵਪੂਰਨ ਰਹੇਗਾ। ਸਚਿਨ ਨੇ ਕਿਹਾ ਕਿ ਕੋਲਕਾਤਾ ਦਾ ਡੇਅ- ਨਾਈਟ ਟੈਸਟ ਇਕ ਅਜਿਹਾ ਆਧਾਰ ਹੈ, ਜੋ ਤੈਅ ਕਰੇਗਾ ਕਿ ਲੋਕ ਕੀ ਸਹੀ 'ਚ ਸਟੇਡੀਅਮ ਆਉਣਾ ਚਾਹੁੰਦੇ ਹਨ ਜਾਂ ਨਹੀਂ।
ਸਪਾਟ ਫਿਕਸਿੰਗ ਮਾਮਲਾ : ਹੁਣ ਸ਼ੱਕ ਦੇ ਘੇਰੇ 'ਚ ਆਈ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੈਂਗਲੁਰੂ ਟੀਮ
Stories You May Like
ਹਰਨਾਮ ਸਿੰਘ ਧੁੰਮਾ ਨੂੰ ਡੇਰਾ ਖਾਲੀ ਕਰਨ ਦੇ ਹੁਕਮ, ਅਦਾਲਤ ਨੇ ਸੁਣਾਇਆ ਫ਼ੈਸਲਾ
ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ
ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ
ਪੰਜਾਬ 'ਚ 18 ਤੋਂ 21 ਜੁਲਾਈ ਤੱਕ ਕਈ ਜ਼ਿਲ੍ਹਿਆਂ ਲਈ ਨਵੀਂ ਅਪਡੇਟ
ਅੰਮ੍ਰਿਤਸਰ 'ਚ ਪੁਲਸ ਨੇ ਚੁੱਕ ਲਏ ਭਿਖਾਰੀ, ਬੱਚਿਆਂ ਸਣੇ ਮੰਗ ਰਹੇ ਸੀ ਭੀਖ, ਦੇਖੋ...
ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, SGPC ਨੇ ਮੰਗੇ ਪਾਸਪੋਰਟ
JF-17 ਜਹਾਜ਼ ਯੂ.ਕੇ ਦੇ ਫੌਜੀ ਏਅਰ ਸ਼ੋਅ 'ਚ ਹੋਣਗੇ ਸ਼ਾਮਲ
ਘਰੇਲੂ ਨੌਕਰਾਣੀ ਦੇ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦੇ ਸਾਬਕਾ ਪੁਲਸ ਅਧਿਕਾਰੀ ਨੂੰ...
ਆਸ ਦੀ ਕਿਰਨ; ਤਿੰਨ ਵਿਅਕਤੀਆਂ ਦੇ DNA ਤੋਂ ਪੈਦਾ ਬੱਚੇ ਜੈਨੇਟਿਕ ਬਿਮਾਰੀਆਂ ਤੋਂ...
ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ
ਜਰਮਨੀ ਨੇ ਰੂਸੀ ਹੈਕਰਾਂ ਵਿਰੁੱਧ ਸ਼ੁਰੂ ਕੀਤਾ 'ਆਪ੍ਰੇਸ਼ਨ ਈਸਟਵੁੱਡ'
Punjab: ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਵੱਡੀ...
ਬ੍ਰਿਟਿਸ਼ PM ਸਟਾਰਮਰ ਨੇ ਸ਼ਰਨਾਰਥੀ ਵਰਕ ਵੀਜ਼ਾ ਸਬੰਧੀ ਕੀਤਾ ਮਹੱਤਵਪੂਰਨ ਐਲਾਨ
ਅਮਰੀਕਾ 'ਚ BAPS ਸੰਤ ਡਾ: ਗਿਆਨਵਤਸਲਦਾਸ ਸਵਾਮੀ ਸਨਮਾਨਿਤ
Coca-Cola ਕੋਕ 'ਚ ਗੰਨੇ ਦੀ ਖੰਡ ਦੀ ਕਰੇਗਾ ਵਰਤੋਂ
Trump ਵਿਰੁੱਧ ਪ੍ਰਦਰਸ਼ਨਾਂ ਦੀਆਂ ਤਿਆਰੀਆਂ!
Trump ਨੇ ਖਾੜੀ ਆਗੂਆਂ ਨਾਲ ਕੀਤੀ ਮੁਲਾਕਾਤ
ਇੰਡੋ-ਕੈਨੇਡੀਅਨ ਗੈਂਗਸਟਰ ਅਮਰੀਕਾ 'ਚ ਗ੍ਰਿਫ਼ਤਾਰ
Subscribe Now!