ਸਪੋਰਟਸ ਡੈਸਕ- ਏਸ਼ੀਆਈ ਚੈਂਪੀਅਨਜ਼ ਟ੍ਰਾਫੀ ਹਾਕੀ ਦੇ ਸੈਮੀਫਾਈਨਲ ਮੈਚ 'ਚ ਭਾਰਤ ਨੇ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤੀ ਹਾਕੀ ਟੀਮ ਜਾਪਾਨ ਨੂੰ 5-0 ਨਾਲ ਹਰਾ ਕੇ ਫਾਈਨਲ 'ਚ ਪਹੁੰਚ ਗਈ ਹੈ। ਫਾਈਨਲ 'ਚ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ 12 ਅਗਸਤ ਨੂੰ ਹੋਵੇਗਾ। ਮਲੇਸ਼ੀਆ ਨੇ ਪਹਿਲੇ ਸੈਮੀਫਾਈਨਲ 'ਚ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ 6-2 ਨਾਲ ਹਰਾਇਆ ਸੀ।
ਦੋਵੇਂ ਟੀਮਾਂ ਚੇਨਈ ਦੇ ਮੇਅਰ ਰਾਧਾਕ੍ਰਿਸ਼ਣਨ ਸਟੇਡੀਅਮ 'ਚ ਆਹਮੋ-ਸਾਹਮਣੇ ਹੋਈਆਂ। ਭਾਰਤ ਲਈ ਮੈਚ ਦਾ ਪਹਿਲਾ ਗੋਲ ਆਕਾਸ਼ਦੀਪ ਨੇ ਕੀਤਾ। ਉਨ੍ਹਾਂ ਨੇ 19ਵੇਂ ਮਿੰਟ 'ਚ ਹਾਰਦਿਕ ਦੇ ਪਾਸ 'ਤੇ ਸ਼ਾਨਦਾਰ ਤਰੀਕੇ ਨਾਲ ਬਾਲ ਨੂੰ ਗੋਲਪੋਸਟ 'ਚ ਪਾ ਦਿੱਤਾ। ਇਸਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਦੂਜਾ ਗੋਲ ਕੀਤਾ।
ਟੀਮ ਇੰਡੀਆ ਲਈ ਤੀਜਾ ਗੋਲ ਮੰਦੀਪ ਸਿੰਘ ਨੇ ਕੀਤਾ। ਉਨ੍ਹਾਂ ਨੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਸ਼ਾਨਦਾਰ ਸ਼ਾਟ ਨੂੰ ਗੋਲਪੋਸਟ ਵੱਲ ਧਕੇਲ ਦਿੱਤਾ। ਭਾਰਤ ਦਾ ਚੌਥਾ ਗੋਲ ਤੀਜੇ ਕੁਆਟਰ 'ਚ ਆਇਆ। ਚੌਥਾ ਗੋਲ ਸੁਮਿਤ ਨੇ ਕੀਤਾ।
ਭਾਰਤ ਨੇ ਚੌਥੇ ਕੁਆਟਰ ਦੀ ਸ਼ੁਰੂਆਤ 'ਚ ਹੀ ਧਮਾਕੇਦਾਰ ਅੰਦਾਜ਼ 'ਚ ਕੀਤੀ। ਉਸਨੇ 51ਵੇਂ ਮਿੰਟ 'ਚ ਪੰਜਵਾਂ ਗੋਲ ਕਰ ਦਿੱਤਾ। ਹਰਮਨਪ੍ਰੀਤ ਨੇ ਸ਼ਮਸ਼ੇਰ ਨੂੰ ਪਾਸ ਕੀਤਾ, ਸ਼ਮਸ਼ੇਰ ਨੇ ਕਾਰਤੀ ਨੂੰ ਬਾਲ ਦਿੱਤਾ ਅਤੇ ਕਾਰਤੀ ਨੇ ਗੋਲਕੀਪਰ ਨੂੰ ਚਕਮਾ ਦਿੰਦੇ ਹੋਏ ਸ਼ਾਨਦਾਰ ਗੋਲ ਕਰ ਦਿੱਤਾ।
ਭਾਰਤ ਲਈ ਫਿਨਿਸ਼ਰ ਦੀ ਭੂਮਿਕਾ ਨਿਭਾ ਸਕਦੈ ਰਿੰਕੂ ਸਿੰਘ, ਸਾਬਕਾ ਕ੍ਰਿਕਟਰ ਦੀ ਟੀਮ ਪ੍ਰਬੰਧਨ ਨੂੰ ਸਲਾਹ
NEXT STORY