ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ 2 ਮਾਰਚ ਨੂੰ ਦੁਬਈ ਵਿੱਚ ਨਿਊਜ਼ੀਲੈਂਡ ਦੀ ਟੀਮ ਨਾਲ ਭਿੜੇਗੀ। ਭਾਰਤੀ ਕ੍ਰਿਕਟ ਟੀਮ ਨੇ ਆਪਣੇ ਦੋਵੇਂ ਸ਼ੁਰੂਆਤੀ ਮੈਚ ਜਿੱਤ ਕੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਹੁਣ ਟੀਮ ਇੰਡੀਆ ਦਾ ਸਾਹਮਣਾ 2 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਨਿਊਜ਼ੀਲੈਂਡ ਨਾਲ ਹੋਣਾ ਹੈ।
ਇਹ ਵੀ ਪੜ੍ਹੋ : Champions Trophy: ਸੈਮੀਫਾਈਨਲ ਤੋਂ ਪਹਿਲਾਂ ਹੀ ਟੀਮ ਵੱਡੀ ਮੁਸ਼ਕਲ 'ਚ, ਮੈਚ ਵਿਨਰ ਖਿਡਾਰੀ ਦੇ ਖੇਡਣ 'ਤੇ ਸਸਪੈਂਸ
ਨਿਊਜ਼ੀਲੈਂਡ ਅਤੇ ਭਾਰਤ ਗਰੁੱਪ ਏ ਦਾ ਹਿੱਸਾ ਹਨ ਅਤੇ ਇਸ ਵੇਲੇ, ਕੀਵੀ ਟੀਮ ਦੇ 4 ਅੰਕ ਹਨ ਅਤੇ ਉਹ ਗਰੁੱਪ ਏ ਟੇਬਲ ਵਿੱਚ ਸਿਖਰ 'ਤੇ ਹੈ, ਜਦੋਂ ਕਿ ਟੀਮ ਇੰਡੀਆ ਦੇ 4 ਅੰਕ ਹਨ ਤੇ ਨੈੱਟ ਰਨ ਰੇਟ ਦੇ ਆਧਾਰ 'ਤੇ ਉਹ ਦੂਜੇ ਸਥਾਨ 'ਤੇ ਹੈ।ਹੁਣ ਜੇਕਰ ਟੀਮ ਇੰਡੀਆ ਨੇ ਟੇਬਲ ਦੇ ਸਿਖਰ 'ਤੇ ਪਹੁੰਚਣਾ ਹੈ ਤਾਂ ਉਸਨੂੰ ਹਰ ਕੀਮਤ 'ਤੇ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਅਜਿਹੇ 'ਚ ਜਾਣਦੇ ਹਾਂ ਕਿ ਕਦੋਂ, ਕਿੱਥੇ ਤੇ ਕਿਵੇਂ ਫੈਨਜ਼ ਭਾਰਤ-ਨਿਊਜ਼ੀਲੈਂਡ ਵਿਚਕਾਰ ਲਾਈਵ ਮੈਚ ਦੇਖ ਸਕਦੇ ਹਨ?
ਇਹ ਵੀ ਪੜ੍ਹੋ : Champions Trophy ਵਿਚਾਲੇ ਵੱਡਾ ਝਟਕਾ! ਸੰਨਿਆਸ ਲੈ ਕੇ ਦੇਸ਼ ਛੱਡਣ ਦੀ ਤਿਆਰੀ 'ਚ ਇਹ ਧਾਕੜ ਖਿਡਾਰੀ
ਭਾਰਤ-ਨਿਊਜ਼ੀਲੈਂਡ ਮੈਚ ਲਾਈਵ ਦੇਖਣ ਦੇ ਵੇਰਵੇ ਜਾਣੋ
ਭਾਰਤ ਬਨਾਮ ਨਿਊਜ਼ੀਲੈਂਡ ਗਰੁੱਪ ਏ ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ ਗਰੁੱਪ-ਏ ਦਾ ਮੈਚ 2 ਮਾਰਚ ਨੂੰ ਦੁਪਹਿਰ 2:30 ਵਜੇ ਭਾਰਤੀ ਸਮੇਂ ਅਨੁਸਾਰ ਹੋਵੇਗਾ।
ਭਾਰਤ ਬਨਾਮ ਨਿਊਜ਼ੀਲੈਂਡ ਗਰੁੱਪ ਏ ਮੈਚ ਕਿੱਥੇ ਖੇਡਿਆ ਜਾਵੇਗਾ?
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ ਗਰੁੱਪ-ਏ ਦਾ ਮੈਚ ਦੁਬਈ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਭਾਰਤ ਬਨਾਮ ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਗਰੁੱਪ ਏ ਮੈਚ ਕਿੱਥੇ ਦੇਖ ਸਕਦੇ ਹੋ?
ਭਾਰਤ ਬਨਾਮ ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਗਰੁੱਪ-ਏ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ 2 ਅਤੇ ਸਪੋਰਟਸ 18-1 'ਤੇ ਦੇਖ ਸਕਦੇ ਹੋ। ਤੁਸੀਂ Jio Hotstar ਐਪ ਅਤੇ ਵੈੱਬਸਾਈਟ 'ਤੇ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ।
ਨਿਊਜ਼ੀਲੈਂਡ ਵਿਰੁੱਧ ਭਾਰਤ ਦੀ ਸੰਭਾਵਿਤ ਪਲੇਇੰਗ-11
ਸ਼ੁਭਮਨ ਗਿੱਲ, ਕੇਐਲ ਰਾਹੁਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ।
ਇਹ ਵੀ ਪੜ੍ਹੋ : ਸਟਾਰ ਭਾਰਤੀ ਕ੍ਰਿਕਟਰ ਦੀ ਭੈਣ ਦੀ Bollywood 'ਚ ਐਂਟਰੀ, Item Song ਰਿਲੀਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Free 'ਚ ਦੇਖਣਾ ਹੈ ਭਾਰਤ ਬਨਾਮ ਨਿਊਜ਼ੀਲੈਂਡ ਮੈਚ ਤਾਂ ਨਾ ਕਰੋ ਦੇਰ, ਤੁਰੰਤ ਕਲਿੱਕ ਕਰਕੇ ਜਾਣੋ ਚੈਨਲ ਤੇ ਐਪ ਦਾ ਨਾਂ
NEXT STORY