ਧਰਮਸ਼ਾਲਾ— ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ ਵਿਚ ਭਾਰਤੀ ਕ੍ਰਿਕਟ ਟੀਮ ਆਪਣੀ ਮੌਜੂਦਾ ਲੈਅ ਤੇ ਮਜ਼ਬੂਤੀ ਨੂੰ ਬਣਾਈ ਰੱਖਣ ਲਈ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਸ਼੍ਰੀਲੰਕਾ ਵਿਰੁੱਧ ਐਤਵਾਰ ਤੋਂ ਸ਼ੁਰੂ ਹੋ ਰਹੀ ਵਨ ਡੇ ਸੀਰੀਜ਼ ਵਿਚ ਵੀ ਧਮਾਕੇਦਾਰ ਸ਼ੁਰੂਆਤ ਲਈ ਉਤਰੇਗੀ।
ਭਾਰਤ ਨੇ ਸ਼੍ਰੀਲੰਕਾ ਵਿਰੁੱਧ ਲਗਾਤਾਰ 10 ਮੈਚ ਜਿੱਤਣ ਦਾ ਰਿਕਾਰਡ ਬਣਾਇਆ ਹੈ। ਉਸ ਨੇ ਇਸ ਸਾਲ ਸ਼੍ਰੀਲੰਕਾ ਨੂੰ ਉਸੇ ਦੀ ਧਰਤੀ 'ਤੇ ਤਿੰਨਾਂ ਸਵਰੂਪਾਂ 'ਚ 9-0 ਨਾਲ ਹਰਾਇਆ ਸੀ ਅਤੇ ਹੁਣ ਆਪਣੀ ਘਰੇਲੂ ਧਰਤੀ 'ਤੇ ਵੀ ਉਸ ਦਾ ਮਹਿਮਾਨ ਟੀਮ ਵਿਰੁੱਧ ਅਜੇਤੂ ਕ੍ਰਮ ਬਰਕਰਾਰ ਹੈ। ਟੈਸਟ ਸੀਰੀਜ਼ 1-0 ਨਾਲ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਐਤਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਵੀ ਕਲੀਨ ਸਵੀਪ ਦਾ ਇਰਾਦਾ ਹੈ, ਹਾਲਾਂਕਿ ਉਸ ਦਾ ਸਟਾਰ ਕਪਤਾਨ ਵਿਰਾਟ ਸੰਭਾਵਿਤ ਆਪਣੇ ਵਿਆਹ ਕਾਰਨ ਗੈਰ-ਹਾਜ਼ਰ ਹੈ ਅਤੇ ਅਜਿਹੀ ਸਥਿਤੀ 'ਚ ਇਹ ਜ਼ਿੰਮੇਵਾਰੀ ਸਲਾਮੀ ਬੱਲੇਬਾਜ਼ ਰੋਹਿਤ ਦੇ ਮੋਢਿਆਂ 'ਤੇ ਹੈ।
ਟੈਸਟ ਸੀਰੀਜ਼ 'ਚ ਸਭ ਤੋਂ ਵੱਧ ਦੌੜਾਂ ਤੇ ਕਈ ਰਿਕਾਰਡ ਬਣਾਉਣ ਵਾਲੇ ਕਪਤਾਨ ਤੇ ਦੁਨੀਆ ਦੇ ਨੰਬਰ ਇਕ ਵਨ ਡੇ ਬੱਲੇਬਾਜ਼ ਵਿਰਾਟ ਦੀ ਗੈਰ-ਹਾਜ਼ਰੀ ਦੀ ਯਕੀਨਨ ਹੀ ਭਾਰਤੀ ਟੀਮ ਨੂੰ ਕਮੀ ਮਹਿਸੂਸ ਹੋਵੇਗੀ ਪਰ ਇਹ ਬਾਕੀ ਖਿਡਾਰੀਆਂ ਲਈ ਆਪਣੀ ਉਪਯੋਗਤਾ ਸਾਬਤ ਕਰਨ ਦਾ ਚੰਗਾ ਮੌਕਾ ਵੀ ਸਾਬਤ ਹੋ ਸਕਦੀ ਹੈ।
ਸ਼੍ਰੇਅਸ ਅਈਅਰ, ਰੋਹਿਤ, ਮਨੀਸ਼ ਪਾਂਡੇ, ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ, ਆਲਰਾਊਂਡਰ ਹਾਰਦਿਕ ਪੰਡਯਾ, ਅਜਿੰਕਯ ਰਹਾਨੇ ਸਾਰੇ ਟੀਮ ਦੇ ਬਿਹਤਰੀਨ ਬੱਲੇਬਾਜ਼ ਹਨ ਤੇ ਵਿਰਾਟ ਦੀ ਗੈਰ-ਮੌਜੂਦਗੀ 'ਚ ਮੈਚ ਦੇ ਸਕੋਰ ਬੋਰਡ ਨੂੰ ਮਜ਼ਬੂਤ ਰੱਖਣ ਦਾ ਜ਼ਿੰਮਾ ਇਨ੍ਹਾਂ 'ਤੇ ਹੈ। ਟੈਸਟ ਸੀਰੀਜ਼ 'ਚੋਂ ਬਾਹਰ ਰਹਿ ਕੇ ਆਰਾਮ ਕਰ ਕੇ ਪਰਤਿਆ ਪੰਡਯਾ ਮੱਧਕ੍ਰਮ 'ਚ ਚੰਗਾ ਸਕੋਰਰ ਹੈ ਤਾਂ ਸਾਬਕਾ ਕਪਤਾਨ ਤੇ ਟੀਮ ਦਾ ਸਭ ਤੋਂ ਤਜਰਬੇਕਾਰ ਧੋਨੀ ਯਕੀਨਨ ਹੀ 'ਅਸਲ ਕਪਤਾਨ' ਦੀ ਭੂਮਿਕਾ ਨਿਭਾਏਗਾ ਤੇ ਉਸਦੀਆਂ ਰਣਨੀਤੀਆਂ ਵੀ ਅਹਿਮ ਹੋਣਗੀਆਂ।
ਦੂਜੇ ਪਾਸੇ ਸ਼੍ਰੀਲੰਕਾਈ ਟੀਮ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਹੀ ਕੋਟਲਾ 'ਚ ਪ੍ਰਦੂਸ਼ਣ ਕਾਰਨ ਉਸ ਦੇ ਖਿਡਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਮੈਚ ਦੇ ਪੰਜੇ ਦਿਨ ਉਹ ਮਾਸਕ ਪਾ ਕੇ ਖੇਡਦੇ ਦਿਸੇ ਹੋਣ ਪਰ ਪਹਾੜਾਂ ਨਾਲ ਘਿਰੇ ਧਰਮਸ਼ਾਲਾ ਸਟੇਡੀਅਮ 'ਚ ਠੰਡ ਤੇ ਖੁੱਲ੍ਹੀ ਹਵਾ ਵਿਚ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲੇਗਾ ਤੇ ਇਸ ਵਾਰ ਜੇਕਰ ਉਹ ਖਰਾਬ ਪ੍ਰਦਰਸ਼ਨ ਕਰਦੇ ਹਨ ਤਾਂ ਨਿਸ਼ਚਿਤ ਤੌਰ 'ਤੇ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਹੋਵੇਗਾ।
ਸ਼੍ਰੀਲੰਕਾ ਨੇ ਆਪਣੇ ਘਰੇਲੂ ਮੈਦਾਨ 'ਤੇ ਇਸ ਸਾਲ ਭਾਰਤ ਤੋਂ 0-5 ਨਾਲ ਵਨ ਡੇ ਸੀਰੀਜ਼ ਗੁਆਈ ਸੀ ਪਰ ਹਾਲ ਹੀ ਵਿਚ ਖਤਮ ਹੋਈ ਤਿੰਨ ਟੈਸਟਾਂ ਦੀ ਸੀਰੀਜ਼ ਵਿਚ ਉਸ ਨੇ ਕਿਤੇ ਬਿਹਤਰ ਖੇਡ ਦਿਖਾਈ ਤੇ ਦੋ ਮੈਚ ਡਰਾਅ ਵੀ ਕਰਵਾਏ। ਆਲਰਾਊਂਡਰ ਤਿਸ਼ਾਰਾ ਪਰੇਰਾ ਦੀ ਕਪਤਾਨੀ 'ਚ ਉਸ ਦੇ ਕੋਲ ਭਾਰਤ ਤੋਂ ਵਨ ਡੇ ਵਿਚ ਪਿਛਲੀ ਸ਼ਰਮਨਾਕ ਹਾਰ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਵੀ ਹੈ।
ਸਾਨੀਆ ਮਿਰਜ਼ਾ ਚੁਪਕੇ-ਚੁਪਕੇ ਕਰਦੀ ਹੈ ਇਨ੍ਹਾਂ ਕ੍ਰਿਕਟਰਾਂ ਨੂੰ ਪਸੰਦ
NEXT STORY