ਅਹਿਮਾਦਾਬਾਦ : ਰਵਿਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਦੇ ਬੁਣੇ ਫਿਰਕੀ ਦੇ ਜਾਲ ਵਿਚ ਇਕ ਵਾਰ ਫਿਰ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਫਸਾ ਕੇ ਭਾਰਤ ਨੇ ਚੌਥਾ ਅਤੇ ਆਖ਼ਰੀ ਟੈਸਟ ਤੀਜੇ ਹੀ ਦਿਨ ਇਕ ਪਾਰੀ ਅਤੇ 25 ਦੌੜਾਂ ਨਾਲ ਆਪਣੇ ਨਾਮ ਕਰਕੇ ਸੀਰੀਜ਼ 3-1 ਨਾਲ ਜਿੱਤ ਲਈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਜਗ੍ਹਾ ਬਣਾ ਲਈ।
ਇਹ ਵੀ ਪੜ੍ਹੋ: ਆਰ.ਟੀ.ਆਈ. ’ਚ ਖ਼ੁਲਾਸਾ: ਹਾਕੀ ਨਹੀਂ ਹੈ ਭਾਰਤ ਦੀ ‘ਰਾਸ਼ਟਰੀ ਖੇਡ’
ਜੂਨ ਵਿਚ ਇੰਗਲੈਂਡ ਦੇ ਲਾਡਰਸ ਮੈਦਾਨ ’ਤੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਨੂੰ ਫਾਈਨਲ ਵਿਚ ਪਹੁੰਚਣ ਲਈ ਇਸ ਮੈਚ ਵਿਚ ਡ੍ਰਾ ਦੀ ਜ਼ਰੂਰਤ ਸੀ ਪਰ ਅਕਸ਼ਰ ਅਤੇ ਅਸ਼ਵਿਨ ਦੀ ਦੂਜੀ ਪਾਰੀ ਵਿਚ 5-5 ਵਿਕਟਾਂ ਲੈ ਕੇ ਤੀਜੇ ਹੀ ਦਿਨ ਭਾਰਤ ਨੂੰ ਧਮਾਕੇਦਾਰ ਜਿੱਤ ਦਿਵਾਈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਪੰਜਾਬਣ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਦੇਸ਼ ਦਾ ਮਾਣ
ਭਾਰਤ ਦੀ ਜਿੱਤ ਨਾਲ ਆਸਟ੍ਰੇਲੀਆ ਦਾ ਵਿਸ਼ਵ ਚੈਂਪੀਅਨਸ਼ਿਪ ਫਾਈਨ ਵਿਚ ਪਹੁੰਚਣ ਦਾ ਸੁਫ਼ਨਾ ਟੁੱਟ ਗਿਆ। ਭਾਰਤ ਨੇ ਪਹਿਲੀ ਪਾਰੀ ਵਿਚ ਰਿਸ਼ਭ ਪੰਤ ਦੇ ਸੈਂਕੜੇ ਅਤੇ ਵਾਸ਼ਿੰਗਟਨ ਸੁੰਦਰ ਦੀਆਂ ਨਾਬਾਦ 96 ਦੌੜਾਂ ਦੀ ਮਦਦ ਨਾਲ 365 ਦੌੜਾਂ ਬਣਾ ਕੇ 160 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ 135 ਦੌੜਾਂ ’ਤੇ ਆਊਟ ਹੋ ਗਈ।
ਇਹ ਵੀ ਪੜ੍ਹੋ: ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ
ਨੋਟ : ਭਾਰਤ ਦੀ ਨਿਊਜ਼ੀਲੈਂਡ ’ਤੇ ਇਸ ਜਿੱਤ ਬਾਰੇ ਤੁਹਾਡੇ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅੱਜ ਦੇ ਹੀ ਦਿਨ ਗਾਵਸਕਰ ਨੇ ਕੀਤਾ ਸੀ ਟੈਸਟ ’ਚ ਡੈਬਿਊ, BCCI ਨੇ ਇੰਝ ਕੀਤਾ ਸਨਮਾਨਤ
NEXT STORY