ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਰੂਸ ਦੇ ਕਜ਼ਾਨ ’ਚ 30 ਸਤੰਬਰ ਤੋਂ 13 ਅਕਤੂਬਰ ਤਕ ਹੋਣ ਵਾਲੀ ਬੀ.ਡਬਲਊ.ਐੱਫ. ਵਰਲਡ ਜੂਨੀਅਰ ਚੈਂਪੀਅਨਸ਼ਿਪ ਲਈ ਬੁੱਧਵਾਰ ਨੂੰ 23 ਮੈਂਬਰੀ ਭਾਰਤੀ ਟੀਮ ਐਲਾਨੀ। ਲੜਕਿਆਂ ਦੇ ਸਿੰਗਲ ਵਰਗ ’ਚ ਭਾਰਤੀ ਚੁਣੌਤੀ ਦੀ ਅਗਵਾਈ ਤਾਮਿਲਨਾਡੂ ਦੇ ਸਤੀਸ਼ ਕੁਮਾਰ ਕਰਨਗੇ। ਸਤੀਸ਼ ਤੋਂ ਇਲਾਵਾ ਨਾਗਪੁਰ ਦੇ ਰੋਹਨ ਗੁਰਬਾਨੀ, ਮਣੀਪੁਰ ਦੇ ਮੇਸਨਾਮ ਮੇਈਰਾਬਾ ਅਤੇ ਤੇਲੰਗਾਨਾ ਦੇ ਪ੍ਰਣਯ ਰਾਵ ਗੰਧਮ ਲੜਕਿਆਂ ਦੇ ਸਿੰਗਲ ਵਰਗ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਲੜਕਿਆਂ ਦੇ ਸਿੰਗਲ ਵਰਗ ’ਚ ਗੁਰਜਾਤ ਦੀ ਤਸਨੀਮ ਮੀਰ, ਉੱਤਰਾਖੰਡ ਦੀ ਅਦਿਤੀ ਭੱਟ ਅਤੇ ਉਨਤੀ ਬਿਸ਼ਟ ਅਤੇ ਕਰਨਾਟਕ ਦੀ ਤ੍ਰਿਸ਼ਾ ਹੇਗੜੇ ਭਾਰਤੀ ਟੀਮ ਦਾ ਹਿੱਸਾ ਹੈ।
ਲੜਕੀਆਂ ਦੇ ਡਬਲਜ਼ ਵਰਗ ’ਚ ਅਦਿਤੀ ਅਤੇ ਗੋਆ ਦੀ ਤਨੀਸ਼ਾ ¬ਕ੍ਰਾਸਟੋ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਜਿਨ੍ਹਾਂ ਨੇ ਲਗਾਤਾਰ ਦੋ ਰੈਂਕਿੰਗ ਟੂਰਨਾਮੈਂਟ ਜਿੱਤੇ। ਲੜਕਿਆਂ ਦੇ ਡਬਲਜ਼ ਵਰਗ ’ਚ ਭਾਰਤ ਦੀ ਮਨਜੀਤ ਸਿੰਘ ਖਵੇਰਾਕਪਾਮ ਅਤੇ ਡਿੰਕੂ ਸਿੰਘ ਕੋਂਥੋਜਾਮ ਤੋਂ ਕਾਫੀ ਉਮੀਦਾਂ ਸਨ। ਤਨੀਸ਼ਾ ¬ਕ੍ਰਾਸਟੋ ਮਿਕਸਡ ਡਬਲਜ਼ ’ਚ ਛੱਤਸੀਗੜ੍ਹ ਦੇ ਇਸ਼ਾਨ ਭਟਨਾਗਰ ਦੇ ਨਾਲ ਜੋੜੀ ਬਣਾਵੇਗੀ। ਇਸ ਜੋੜੀ ਨੇ ਦੋ ਰੈਂਕਿੰਗ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਿਛਲੀ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਲਕਸ਼ ਸੇਨ ਨੇ ਲੜਕਿਆਂ ਦੇ ਸਿੰਗਲ ਵਰਗ ਦਾ ਕਾਂਸੀ ਤਮਗਾ ਜਿੱਤਿਆ ਸੀ। ਕੋਚਿੰਗ ਟੀਮ ਦੀ ਅਗਵਾਈ ਜੂਨੀਅਰ ਰਾਸ਼ਟਰੀ ਕੋਚ ਸੰਜੇ ਮਿਸ਼ਰਾ ਕਰਨਗੇ। ਟੀਮ ਦਾ ਟ੍ਰੇਨਿੰਗ ਕੈਂਪ ਬੈਂਗਲੁਰੂ ’ਚ 13 ਤੋਂ 27 ਸਤੰਬਰ ਤਕ ਚਲੇਗਾ।ਰੋ
ਏਸ਼ੇਜ਼ 'ਚ ਪੰਜਵੀਂ ਵਾਰ ਬ੍ਰਾਡ ਦੇ ਸ਼ਿਕਾਰ ਬਣੇ ਵਾਰਨਰ, ਆਈ. ਸੀ. ਸੀ. ਨੇ ਇੰਝ ਉਡਾਇਆ ਮਜ਼ਾਕ
NEXT STORY