ਸਪੋਰਟਸ ਡੈਸਕ— ਏਸ਼ੇਜ ਸੀਰੀਜ਼ ਦੇ ਚੌਥੇ ਟੈਸਟ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆਈ ਟੀਮ ਲਈ ਮੁਸੀਬਤ ਸਾਹਮਣੇ ਆ ਗਈ ਹੈ। ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਏਸ਼ੇਜ 'ਚ ਖ਼ਰਾਬ ਫ਼ਾਰਮ ਜਾਰੀ ਹੈ। ਬੱਲੇ ਨਾਲ ਉਨ੍ਹਾਂ ਦੀ ਨਾਕਾਮੀ ਦਾ ਇਹ ਖ਼ਰਾਬ ਫਾਰਮ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਵੀ ਜਾਰੀ ਰਹੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਵਾਰਨਰ ਨੂੰ ਖਾਤਾ ਖੋਲ੍ਹੇ ਬਿਨਾਂ ਹੀ ਵਾਪਸ ਪਵੇਲੀਅਨ ਭੇਜ ਦਿੱਤਾ।
ਚੌਥੇ ਟੈਸਟ ਮੈਚ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਟਵੀਟ ਕਰਦੇ ਹੋਏ ਲਿੱਖਿਆ ਸੀ, 'ਡੇਵਿਡ ਵਾਰਨਰ ਨੇ ਬ੍ਰਾਡ ਨਾਲ ਆਪਣੀ ਜੰਗ ਸ਼ੁਰੂ ਕਰ ਦਿੱਤੀ ਹੈ। ' ਜਿਵੇਂ ਹੀ ਵਾਰਨਰ ਸਿਫ਼ਰ 'ਤੇ ਆਊਟ ਹੋਏ ਆਈ. ਸੀ. ਸੀ. ਨੇ ਸੀ. ਏ. ਦੇ ਟਵੀਟ ਦੇ ਜਵਾਬ 'ਚ ਲਿੱਖਿਆ, 'ਇਹ ਜੰਗ (ਲੜਾਈ) ਵੀ ਆਪਣੇ ਮੁਕਾਮ ਤੱਕ ਪਹੁੰਚੀ। 'ਸੀਰੀਜ਼ 'ਚ ਵਾਰਨਰ ਹੁਣ ਤੱਕ ਬ੍ਰਾਡ ਦੇ ਖਾਸ ਸ਼ਿਕਾਰ ਰਹੇ ਹਨ ਅਤੇ ਬ੍ਰਾਡ ਨੇ ਇਸ ਏਸ਼ੇਜ਼ 'ਚ ਉਨ੍ਹਾਂ ਨੂੰ ਪੰਜ ਵਾਰ ਆਊਟ ਕੀਤਾ ਹੈ।
ਇਕ ਅਰਧ ਸੈਂਕੜਾ ਛੱਡ ਦੇਈਏ ਤਾਂ ਵਾਰਨਰ ਨੇ ਏਸ਼ੇਜ਼ ਸੀਰੀਜ਼ 2019 'ਚ ਹੁਣ ਤੱਕ ਕੋਈ ਵੱਡਾ ਸਕੋਰ ਨਹੀਂ ਕਰ ਸਕੇ ਹਨ। ਵਾਰਨਰ ਨੇ ਏਸ਼ੇਜ਼ 2019 ਦੀਆਂ ਸੱਤ ਪਾਰੀਆਂ 'ਚ ਹੁਣ ਤੱਕ 2, 8, 2, 5, 61, 0 ਅਤੇ 0 ਦੀਆਂ ਪਾਰੀਆਂ ਖੇਡ ਸਿਰਫ 78 ਦੌੜਾਂ ਬਣਾ ਸਕੇ ਹਨ। ਏਸ਼ੇਜ਼ ਸੀਰੀਜ਼ ਦੇ ਇਤਿਹਾਸ 'ਚ ਡੇਵਿਡ ਵਾਰਨਰ ਚੌਥੇ ਓਪਨਰ ਬੱਲੇਬਾਜ਼ ਬਣ ਗਏ ਹਨ ਜੋ ਇਕ ਏਸ਼ੇਜ਼ 'ਚ 6 ਵਾਰ ਦਹਾਕਾ ਦਾ ਅੰਕੜਾ ਤਕ ਪਾਰ ਨਹੀਂ ਸਕੇ ਹਨ।
ਵਾਰਨਰ ਨੇ ਹਾਲਾਂਕਿ ਹਾਲ ਹੀ 'ਚ ਇੰਗਲੈਂਡ 'ਚ ਖੇਡੇ ਗਏ ਵਨ-ਡੇ ਵਰਲਡ ਕੱਪ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਸਟਰੇਲੀਆ ਲਈ ਹੁਣ ਤੱਕ 78 ਟੈਸਟ ਖੇਡੇ ਹਨ ਜਿਨਾਂ 'ਚ ਉਨ੍ਹਾਂ ਦੇ ਨਾਂ 46.68 ਦੀ ਔਸਤ ਨਾਲ 6442 ਦੌੜਾਂ ਦਰਜ ਹਨ।
ਹਮਵਤਨ ਧਾਕੜ ਖਿਡਾਰੀ ਰਾਡ ਲੇਵਰ ਨੇ ਕਿਰਗਿਓਸ ਦੇ ਰਵੱਈਏ ਦੀ ਕੀਤੀ ਨਿੰਦਾ
NEXT STORY