ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਸ਼ੁੱਕਰਵਾਰ ਨੂੰ ਫਲੋਰਿਡਾ ਦੇ ਪਲਾਂਟ ਸਿਟੀ ਵਿਚ ਲਾਈਟਵੇਟ ਭਾਰ ਵਰਗ ਵਿਚ ਆਪਣੇ ਤੀਜੇ ਪੇਸ਼ੇਵਰ ਮੁਕਾਬਲੇ ਵਿਚ ਅਮਰੀਕਾ ਦੇ ਬਰੈਂਡਨ ਸੈਂਡੋਵਾਲ ਨਾਲ ਭਿੜਨਗੇ। ਗਲਾਸਗੋ 2014 ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਜਾਂਗੜਾ ਪਿਛਲੇ ਸਾਲ ਮਾਰਚ ਵਿਚ ਪੇਸ਼ੇਵਰ ਮੁੱਕੇਬਾਜ਼ ਬਣੇ ਸਨ।
ਇਹ ਵੀ ਪੜ੍ਹੋ : ਕੋਹਲੀ ਦਾ ਕਪਤਾਨੀ ਛੱਡਣ ਦਾ ਫ਼ੈਸਲਾ ਸਮਝਦਾਰੀ ਵਾਲਾ ਸੀ : ਸ਼ਾਸਤਰੀ
ਉਹ ਪ੍ਰੋਬਾਕਸ ਪ੍ਰਮੋਸ਼ਨਜ਼ ਦੀ ਮੇਜ਼ਬਾਨੀ ਵਾਲੇ ਚਾਰ ਗੇੜ ਦੇ ਮੁਕਾਬਲੇ ਦੇ ਲਾਈਟਵੇਟ (61 ਕਿਲੋਗ੍ਰਾਮ) ਭਾਰ ਵਰਗ ਵਿਚ ਹਿੱਸਾ ਲੈਣਗੇ। ਏਸ਼ੀਆਈ ਚੈਂਪੀਅਨਸ਼ਿਪ 2013 ਦੇ ਸਿਲਵਰ ਮੈਡਲ ਜੇਤੂ ਜਾਂਗੜਾ ਪਿਛਲੇ ਸਾਲ ਅਗਸਤ ਵਿਚ ਪਿਛਲਾ ਮੁਕਾਬਲਾ ਖੇਡੇ ਸਨ ਜਿਸ ਵਿਚ ਉਨ੍ਹਾਂ ਨੇ ਅਮਰੀਕਾ ਦੇ ਡੇਵੋਨ ਲਿਰਾ ਖ਼ਿਲਾਫ਼ ਆਪਣਾ ਦੂਜਾ ਪੇਸ਼ੇਵਰ ਮੁਕਾਬਲਾ ਤਕਨੀਕੀ ਨਾਕਆਊਟ ਨਾਲ ਜਿੱਤਿਆ ਸੀ। ਉਨ੍ਹਾਂ ਨੇ ਸ਼ੁਰੂਆਤੀ ਮੁਕਾਬਲੇ ਵਿਚ ਅਰਜਨਟੀਨਾ ਦੇ ਲੁਸੀਆਨੋ ਰਾਮੋਸ ਨੂੰ ਚਾਰ ਗੇੜ ਵਿਚ ਸਰਬਸੰਮਤੀ ਵਾਲੇ ਫ਼ੈਸਲੇ ਵਿਚ ਹਰਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
BYJU'S ਦੀ ਵੱਡੀ ਪ੍ਰਾਪਤੀ, FIFA WC 2022 ਨੂੰ ਸਪਾਂਸਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ
NEXT STORY