ਜਕਾਰਤਾ— ਭਾਰਤ ਦੇ ਯੁਵਾ ਗੋਲਫਰਾਂ ਦੇ 18ਵੇਂ ਏਸ਼ੀਆਈ ਖੇਡਾਂ 'ਚ ਗੋਲਫ ਮੁਕਾਬਲੇ ਦੇ ਤੀਜੇ ਰਾਊਂਡ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਗੋਲਫਰਾਂ ਨੇ ਪਹਿਲੇ 2 ਦਿਨ 'ਚ ਜੋ ਓਮੀਦਾਂ ਜਗਾਈਆਂ ਸਨ ਉਹ ਸ਼ਨੀਵਾਰ ਨੂੰ ਤੀਜੇ ਰਾਊਂਡ ਤੋਂ ਖਤਮ ਹੋ ਗਈ ਸੀ।
ਐਤਵਾਰ ਦੇ ਚੌਥੇ ਰਾਊਂਡ ਤੋਂ ਬਾਅਦ ਭਾਰਤੀ ਪੁਰਸ਼ ਟੀਮ 7ਵੇਂ ਸਥਾਨ 'ਤੇ ਰਹੀ ਜਦਕਿ ਜਾਪਾਨ ਨੇ ਸੋਨ, ਚੀਨ ਨੇ ਚਾਂਦੀ ਤੇ ਕੋਰੀਆ ਨੇ ਕਾਂਸੀ ਤਮਗਾ ਜਿੱਤਿਆ। ਵਿਅਕਤੀਗਤ ਮੁਕਾਬਲਿਆਂ 'ਚ ਆਦਿਲ ਬੇਦੀ ਤੇ ਰੇਹਾਨ ਥਾਮਸ ਜਾਨ ਸੰਯੁਕਤ 13ਵੇਂ ਸਥਾਨ ਤੇ ਨਵੀਦ ਕੌਲ ਸੰਯੁਕਤ 23ਵੇਂ ਸਥਾਨ 'ਤੇ ਰਹੇ। ਵਿਅਕਤੀਗਤ ਵਰਗ 'ਚ ਜਾਪਾਨ ਨੇ ਸੋਨ, ਕੋਰੀਆ ਨੇ ਚਾਂਦੀ ਤੇ ਚੀਨ ਨੇ ਕਾਂਸੀ ਤਮਗਾ ਜਿੱਤਿਆ। ਭਾਰਤੀ ਮਹਿਲਾ ਟੀਮ ਨੂੰ 8ਵਾਂ ਸਥਾਨ ਮਿਲਿਆ। ਫਿਲਪੀਂਸ ਨੇ ਸੋਨ, ਕੋਰੀਆ ਨੇ ਚਾਂਦੀ ਤੇ ਚੀਨ ਨੇ ਕਾਂਸੀ ਤਮਗਾ ਜਿੱਤਿਆ।
ਵਿਸ਼ਵ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ 2 ਭਾਰਤ ਨੇ ਦੋ ਕਾਂਸੀ ਤਮਗੇ ਕੀਤੇ ਪੱਕੇ
NEXT STORY