ਬੈਂਗਲੁਰੂ— ਭਾਰਤ ਦੀ ਪੁਰਸ਼ ਜੂਨੀਅਰ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ ਦੀ ਸੀਨੀਅਰ ਟੀਮ ਨੂੰ ਸ਼ੁੱਕਰਵਾਰ ਨੂੰ ਇੱਥੇ ਸਾਈ ਕੇਂਦਰ 'ਚ ਖੇਡੇ ਗਏ ਪਹਿਲੇ ਅਭਿਆਸ ਮੈਚ 'ਚ 4-0 ਨਾਲ ਹਰਾਇਆ। ਜੂਨੀਅਰ ਟੀਮ ਦੇ ਜੁਲਾਈ 'ਚ ਬੈਜਲੀਅਮ ਦੌਰੇ 'ਤੇ ਜਾਣ ਤੋਂ ਪਹਿਲਾਂ ਅਭਿਆਸ ਲਈ ਇਨ੍ਹਾਂ ਮੈਚਾਂ ਦੀ ਵਿਵਸਥਾ ਕੀਤੀ ਗਈ ਹੈ ਜਦਕਿ ਬੰਗਲਾਦੇਸ਼ ਟੂਰਨਾਮੈਂਟ ਨੂੰ ਏਸ਼ੀਆਈ ਖੇਡਾਂ ਲਈ ਆਪਣੇ ਅਭਿਆਸ ਦੇ ਤੌਰ 'ਤੇ ਲੈ ਰਿਹਾ ਹੈ।
ਸਟ੍ਰਾਈਕਰ ਸ਼ਿਲਾਨੰਦ ਲਾਕੜਾ ਨੇ ਟੀਮ ਦੇ ਹਮਲਾਵਰ ਰੁਖ ਦੀ ਅਗਵਾਈ ਕਰਦੇ ਹੋਏ ਪਹਿਲੇ ਕੁਆਰਟਰ ਦੇ ਚੌਥੇ ਮਿੰਟ 'ਚ ਗੋਲ ਕਰਕੇ ਮਹਿਮਾਨ ਟੀਮ ਨੂੰ ਬੈਕ ਫੁੱਟ 'ਚ ਪਹੁੰਚਾ ਦਿੱਤਾ। ਉਨ੍ਹਾਂ ਨੇ ਪੈਨਲਟੀ ਕਾਰਨਰ 'ਤੇ ਗੋਲ ਕੀਤਾ। ਇਸ ਤੋਂ ਬਾਅਦ ਲਾਕੜਾ ਨੇ 17ਵੇਂ ਮਿੰਟ 'ਚ ਇਕ ਮੈਦਾਨੀ ਗੋਲ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾ ਦਿੱਤੀ।
ਹਾਲਾਂਕਿ ਬੰਗਾਲਦੇਸ਼ ਨੇ ਦੂਜੇ ਅਤੇ ਤੀਜੇ ਕੁਆਰਟਰ 'ਚ ਗੇਂਦ 'ਤੇ ਕਬਜ਼ਾ ਬਿਹਤਰ ਕੀਤਾ ਪਰ ਗੋਲ ਨਹੀਂ ਕਰ ਸਕਿਆ। ਇਸ ਤੋਂ ਬਾਅਦ 38ਵੇਂ ਮਿੰਟ 'ਚ ਕਪਤਾਨ ਦੀਪਸਨ ਟਿਰਕੀ ਨੇ ਗੋਲ ਕਰਕੇ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ। ਤਿੰਨ ਮਿੰਟ ਬਾਅਦ ਆਭਾਰਨ ਸੁਦੇਵ ਬੇਲਮੱਗਾ ਨੇ ਇਕ ਮੈਦਾਨੀ ਗੋਲ ਕਰਕੇ ਭਾਰਤ ਨੂੰ 4-0 ਦੀ ਬੜ੍ਹਤ ਦਿਵਾ ਦਿੱਤੀ। ਹਾਲਾਂਕਿ ਬੰਗਾਲਦੇਸ਼ ਨੇ ਆਖਰੀ ਕੁਆਰਟਰ 'ਚ ਵਾਪਸੀ ਕਰਨ ਦੀ ਕੋਸ਼ਿਸ ਕੀਤੀ ਪਰ ਭਾਰਤੀ ਟੀਮ ਨੇ ਮਜ਼ਬੂਤ ਡਿਫੈਂਸ ਲਾਈਨ ਦੇ ਨਾਲ ਉਨ੍ਹਾਂ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
ਸੱਟ ਲੱਗਣ ਨਾਲ ਹੀ ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੂੰ ਹੋਵੇਗਾ ਇੰਗਲੈਂਡ 'ਚ ਫਾਇਦਾ
NEXT STORY