ਕੇਪਟਾਊਨ— ਲਗਾਤਾਰ 9 ਸੀਰੀਜ਼ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਚੁੱਕੇ ਵਿਰਾਟ ਕੋਹਲੀ ਦੇ ਭਾਰਤੀ ਸ਼ੇਰ ਦੱਖਣੀ ਅਫਰੀਕਾ ਸਫਾਰੀ ਦੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ 3 ਮੈਂਚਾ ਦੀ ਸੀਰੀਜ਼ ਦੇ ਪਹਿਲੇ ਟੈਸਟ ਵਿਚ ਜੇਤੂ ਦਹਾੜ ਲਾਉਣ ਦੇ ਇਰਾਦੇ ਨਾਲ ਉਤਰਨਗੇ। ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਤੇ ਨੰਬਰ-2 ਟੀਮ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੈਸਟ ਮੈਚ ਤੋਂ ਤਿੰਨ ਟੈਸਟਾਂ ਦੀ ਸੀਰੀਜ਼ ਦੇ ਨਤੀਜੇ ਦੀ ਦਿਸ਼ਾ ਤੈਅ ਹੋਵੇਗੀ। ਭਾਰਤ ਨੇ ਪਿਛਲੇ ਮਹੀਨੇ ਸ਼੍ਰੀਲੰਕਾ ਨੂੰ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਹਰਾ ਕੇ ਆਪਣੀ ਲਗਾਤਾਰ 9ਵੀਂ ਟੈਸਟ ਸੀਰੀਜ਼ ਜਿੱਤੀ ਸੀ ਤੇ ਆਸਟ੍ਰੇਲੀਆ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਭਾਰਤ ਜੇਕਰ ਇਹ ਸੀਰੀਜ਼ ਜਿੱਤ ਜਾਂਦਾ ਹੈ ਤਾਂ ਉਹ ਨਵਾਂ ਵਿਸ਼ਵ ਰਿਕਾਰਡ ਬਣਾ ਦੇਵੇਗਾ। ਹਾਲਾਂਕਿ ਇਹ ਕੰਮ ਬਹੁਤ ਮੁਸ਼ਕਿਲ ਹੈ ਕਿਉਂਕਿ ਭਾਰਤ ਦੱਖਣੀ ਅਫਰੀਕਾ ਦੀ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਤੋਂ ਬਾਅਦ ਪਿਛਲੇ 25 ਸਾਲਾਂ ਵਿਚ ਦੱਖਣੀ ਅਫਰੀਕਾ ਵਿਚ ਕਦੇ ਕੋਈ ਸੀਰੀਜ਼ ਨਹੀਂ ਜਿੱਤ ਸਕਿਆ ਹੈ ਪਰ ਵਿਰਾਟ ਸੈਨਾ ਵਿਚ ਉਹ ਸਮਰੱਥਾ ਦਿਖਾਈ ਦਿੰਦੀ ਹੈ, ਜੋ ਇਤਹਾਸ ਦਾ ਪਾਸਾ ਬਦਲ ਸਕਦੀ ਹੈ। ਦੱਖਣੀ ਅਫਰੀਕਾ ਆਪਣੇ ਘਰ ਵਿਚ ਬੇਹੱਦ ਮਜ਼ਬੂਤ ਟੀਮ ਹੈ ਤੇ ਆਪਣੇ ਧਮਾਕੇਦਾਰ ਬੱਲੇਬਾਜ਼ਾਂ ਤੇ ਤੇਜ਼ ਗੇਂਦਬਾਜ਼ਾਂ ਦੇ ਦਮ 'ਤੇ ਉਹ ਵਿਦੇਸ਼ੀ ਟੀਮ ਦੇ ਨੱਕ ਵਿਚ ਦਮ ਕਰ ਦਿੰਦੀ ਹੈ।
ਦੱਖਣੀ ਅਫਰੀਕਾ ਨੇ ਹਾਲ ਹੀ ਵਿਚ ਜ਼ਿੰਬਾਬਵੇ ਨੂੰ ਚਾਰ ਦਿਨਾ ਡੇ-ਨਾਈਟ ਟੈਸਟ ਮੈਚ ਵਿਚ ਡੇਢ ਦਿਨ ਵਿਚ ਹੀ ਪਾਰੀ ਨਾਲ ਹਰਾ ਦਿੱਤਾ ਸੀ। ਦੱਖਣੀ ਅਫਰੀਕੀ ਟੀਮ ਦਾ ਸਾਹਮਣਾ ਹੁਣ ਭਾਰਤੀ ਸ਼ੇਰਾਂ ਨਾਲ ਹੋਣ ਜਾ ਰਿਹਾ ਹੈ, ਜਿਸ ਕੋਲ ਵਿਰਾਟ ਵਰਗਾ ਜੋਸ਼ੀਲਾ ਕਪਤਾਨ ਤੇ ਆਖਰੀ ਦਮ ਤਕ ਲੜਨ ਵਾਲੇ ਖਿਡਾਰੀਆਂ ਦੀ ਇਕ ਅਜਿਹੀ ਟੀਮ ਹੈ, ਜਿਹੜੀ ਦੱਖਣੀ ਅਫਰੀਕਾ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇ ਸਕਦੀ ਹੈ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ — ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਹਾਰਦਿਕ ਪੰਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ ਤੇ ਪਾਰਥਿਵ ਪਟੇਲ।
ਦੱਖਣੀ ਅਫਰੀਕਾ — ਫਾਫ ਡੂ ਪਲੇਸਿਸ (ਕਪਤਾਨ), ਡੀਨ ਐਲਗਰ, ਐਡਨ ਮਾਰਕਰਾਮ, ਹਾਸ਼ਿਮ ਅਮਲਾ, ਤੇਂਬਾ ਬਾਵੂਮਾ, ਥਿਊਨਿਸ ਡੀ ਬਰੂਏਨ, ਕਵਿੰਟਨ ਡੀ ਕੌਕ, ਕੇਸ਼ਵ ਮਹਾਰਾਜ, ਮੋਰਨੇ ਮੋਰਕਲ, ਡੇਲ ਸਟੇਨ, ਕ੍ਰਿਸ ਮੌਰਿਸ, ਵਰਨੇਨ ਫਿਲੈਂਡਰ, ਕੈਗਿਸੋ ਰਬਾਡਾ ਤੇ ਐਂਡਲੇ ਫੇਹਲੂਕਵਾਓ।
ਦਿੱਲੀ ਦੇ ਨਿਸ਼ਾਨੇਬਾਜ਼ ਫਰੀਦ ਨੇ ਜਿੱਤਿਆ ਕਾਂਸੀ ਤਮਗਾ
NEXT STORY