ਨਵੀਂ ਦਿੱਲੀ (ਵਾਰਤਾ)- ਕੇਂਦਰ ਸਰਕਾਰ ਵੱਲੋਂ ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਲਾਜ਼ਮੀ 7 ਦਿਨਾਂ ਦੇ ਕੁਆਰੰਟੀਨ ਨੂੰ ਹਟਾਉਣ ਦੇ ਬਾਵਜੂਦ ਵੱਕਾਰੀ ਹੀਰੋ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਨੂੰ ਲਗਾਤਾਰ ਤੀਜੇ ਸਾਲ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਜਦੋਂ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਉਦੋਂ ਤੱਕ ਇੰਡੀਅਨ ਗੋਲਫ ਯੂਨੀਅਨ (ਆਈ.ਜੀ.ਯੂ.), ਟੂਰਨਾਮੈਂਟ ਸਪਾਂਸਰ ਹੀਰੋ ਅਤੇ ਯੂਰਪੀਅਨ ਟੂਰ ਨੇ ਪਹਿਲਾਂ ਹੀ ਗੁਰੂਗ੍ਰਾਮ ਸਥਿਤ ਡੀ.ਐਲ.ਐਫ. ਗੋਲਫ ਐਂਡ ਕੰਟਰੀ ਕਲੱਬ ਵਿਚ 17 ਤੋਂ 20 ਫਰਵਰੀ ਤੱਕ ਹੋਣ ਵਾਲੇ ਇੰਡੀਅਨ ਓਪਨ ਟੂਰਨਾਮੈਂਟ ਰੱਦ ਕਰਨ ਦਾ ਮਨ ਬਣਾ ਲਿਆ ਸੀ।
ਇਹ ਵੀ ਪੜ੍ਹੋ: IPL 2022 ਦੀ ਮੈਗਾ ਨਿਲਾਮੀ ’ਚ ਇਸ ਵਾਰ ਨਹੀਂ ਸ਼ਾਮਲ ਹੋਵੇਗੀ ਪ੍ਰੀਟੀ ਜ਼ਿੰਟਾ, ਜਾਣੋ ਵਜ੍ਹਾ
ਆਈ.ਜੀ.ਯੂ. ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਵਿਭੂਤੀ ਭੂਸ਼ਣ (ਸੇਵਾਮੁਕਤ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਇਸ ਫੈਸਲੇ ਦਾ ਐਲਾਨ ਕੁਝ ਦਿਨ ਪਹਿਲਾਂ ਕਰ ਦਿੱਤਾ ਗਿਆ ਹੁੰਦਾ, ਤਾਂ ਪ੍ਰਬੰਧਕ ਇਸ ਟੂਰਨਾਮੈਂਟ ਨੂੰ ਅਸਲ ਸਮਾਂ-ਸਾਰਣੀ ਅਨੁਸਾਰ ਹੀ ਅੱਗੇ ਵਧਾਉਂਦੇ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਨੂੰ ਰੱਦ ਕਰਨ ਦਾ ਫੈਸਲਾ 8 ਫਰਵਰੀ ਨੂੰ ਲਿਆ ਗਿਆ ਸੀ, ਜਦੋਂ ਕਿ ਸਰਕਾਰ ਵੱਲੋਂ ਸੋਧੇ ਦਿਸ਼ਾ-ਨਿਰਦੇਸ਼ ਵੀਰਵਾਰ ਨੂੰ ਆਏ ਸਨ। ਉਨ੍ਹਾਂ ਕਿਹਾ ਕਿ ਯੂਰਪ ਦੇ ਜ਼ਿਆਦਾਤਰ ਖਿਡਾਰੀ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਹੋਟਲ ਦੇ ਕਮਰਿਆਂ ਵਿਚ 7 ਦਿਨਾਂ ਦੇ ਕੁਆਰੰਟੀਨ ਤੋਂ ਖੁਸ਼ ਨਹੀਂ ਸਨ।
ਇਹ ਵੀ ਪੜ੍ਹੋ: ਕੀਰੋਨ ਪੋਲਾਰਡ ਹੋਏ ਲਾਪਤਾ, ਡਵੇਨ ਬ੍ਰਾਵੋ ਨੇ ‘ਗੁੰਮਸ਼ੁਦਾ’ ਦਾ ਸਾਂਝਾ ਕੀਤਾ ਪੋਸਟਰ
ਭੂਸ਼ਣ ਨੇ ਕਿਹਾ, 'ਇਸ ਲਾਜ਼ਮੀ 7 ਦਿਨਾਂ ਦੇ ਕੁਆਰੰਟੀਨ ਨਿਯਮ ਬਾਰੇ ਕਿਤੇ ਵੀ ਕੋਈ ਵੱਡੀ ਸਪੱਸ਼ਟਤਾ ਨਹੀਂ ਸੀ। ਯੂਰਪੀ ਖਿਡਾਰੀ ਪਾਬੰਦੀ ਤੋਂ ਖੁਸ਼ ਨਹੀਂ ਸਨ। ਟੂਰਨਾਮੈਂਟ ਨੂੰ ਬਾਇਓ-ਬਬਲ ਵਿਚ ਆਯੋਜਿਤ ਕਰਨ ਦੇ ਵਿਚਾਰ ਨੂੰ ਹਿੱਸੇਦਾਰਾਂ ਵਿਚ ਵਿਚਾਰਿਆ ਨਹੀਂ ਗਿਆ ਸੀ। ਬਾਇਓ-ਬਬਲ ਵਿਚ ਟੂਰਨਾਮੈਂਟ ਦਾ ਆਯੋਜਨ ਕਰਨਾ ਇਕ ਬਹੁਤ ਵੱਖਰੀ ਗੱਲ ਹੈ ਅਤੇ ਜ਼ਿਆਦਾਤਰ ਯੂਰਪੀਅਨ ਖਿਡਾਰੀ ਆਪਣੇ ਹੋਟਲ ਦੇ ਕਮਰਿਆਂ ਵਿਚ 7 ਦਿਨ ਬਿਤਾਉਣ ਤੋਂ ਖੁਸ਼ ਨਹੀਂ ਸਨ। ਇਸ ਸਾਲ ਇੰਡੀਅਨ ਓਪਨ ਹੋਣ ਦੀ ਸੰਭਾਵਨਾ ਘੱਟ ਹੈ, ਪਰ ਹੋ ਸਕਦਾ ਹੈ ਕਿ ਅਸੀਂ ਇਸ ਨੂੰ ਨਵੰਬਰ-ਦਸੰਬਰ ਵਿਚ ਆਯੋਜਿਤ ਕਰਨ ਦੀ ਕੋਸ਼ਿਸ਼ ਕਰ ਸਕੀਏ। ਜੇਕਰ ਨਹੀਂ ਤਾਂ ਅਗਲੇ ਸਾਲ ਮਾਰਚ ਵਿਚ ਇਸ ਦਾ ਆਯੋਜਨ ਕੀਤਾ ਜਾਵੇਗਾ।'
ਇਹ ਵੀ ਪੜ੍ਹੋ: ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2022 ਦੀ ਮੈਗਾ ਨਿਲਾਮੀ ’ਚ ਇਸ ਵਾਰ ਨਹੀਂ ਸ਼ਾਮਲ ਹੋਵੇਗੀ ਪ੍ਰੀਟੀ ਜ਼ਿੰਟਾ, ਜਾਣੋ ਵਜ੍ਹਾ
NEXT STORY