ਅਹਿਮਦਾਬਾਦ- ਹੀਰੋ ਕਾਂਟੀਨੈਂਟਲ ਕੱਪ 'ਚ ਉੱਤਰ ਕੋਰੀਆ ਹੱਥੋਂ ਮੁਕਾਬਲਾ ਹਾਰਨ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਦੇ ਕੋਚ ਇਗੋਰ ਸਿਟਮੈਕ ਨੇ ਕਿਹਾ ਕਿ ਖਿਡਾਰੀਆਂ ਨੂੰ ਮੈਚ 'ਚ ਜ਼ਿਆਦਾ ਸਾਹਸ ਦਿਖਾਉਣਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਮੈਚ 'ਚ ਜਿੱਤ ਮਿਲ ਸਕੇਗੀ। ਭਾਰਤੀ ਟੀਮ ਨੂੰ ਇੱਥੇ ਚੱਲ ਰਹੇ ਹੀਰੋ ਕਾਂਟੀਨੈਂਟਲ ਕੱਪ 'ਚ ਉੱਤਰ ਕੋਰੀਆ 'ਚ ਸ਼ਨੀਵਾਰ ਨੂੰ ਉੱਤਰ ਕੋਰੀਆ ਤੋਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੇ ਪਹਿਲੇ ਮੈਚ 'ਚ ਤਜਾਕਿਸਤਾਨ ਕੋਲੋਂ 2-4 ਨਾਲ ਹਾਰ ਗਈ ਸੀ।
ਉੱਤਰ ਕੋਰੀਆ ਤੋਂ ਹਾਰਨ ਤੋਂ ਬਾਅਦ ਭਾਰਤੀ ਟੀਮ ਦੀ ਮੁਹਿੰਮ ਇਸ ਟੂਰਨਾਮੈਂਟ 'ਚ ਹੁਣ ਲਗਪਗ ਖਤਮ ਹੋ ਗਈ ਹੈ। ਉਸ ਨੂੰ ਹੁਣ ਫਾਈਨਲ 'ਚ ਪੁੱਜਣ ਲਈ ਸੀਰੀਆ ਨੂੰ ਵੱਡੇ ਅੰਤਰ ਨਾਲ ਹਰਾਉਣਾ ਪਵੇਗਾ ਅਤੇ ਉਮੀਦ ਕਰਨੀ ਹੋਵੇਗੀ ਕਿ ਤਜਾਕਿਸਤਾਨ ਇਕ ਹੋਰ ਮੁਕਾਬਲੇ 'ਚ ਉੱਤਰ ਕੋਰੀਆ ਨੂੰ ਹਰਾ ਦੇਵੇ ਪਰ ਵਿਸ਼ਵ ਰੈਕਿੰਗ 'ਚ 85ਵੇਂ ਨੰਬਰ 'ਤੇ ਕਾਬਜ਼ ਸੀਰੀਆ ਨੂੰ ਲਗਪਗ 6 ਗੋਲਾਂ ਦੇ ਫਰਕ ਨਾਲ ਹਰਾਉਣਾ 101ਵੇਂ ਨੰਬਰ ਦੀ ਭਾਰਤੀ ਟੀਮ ਲਈ ਅਸੰਭਵ ਲੱਗਦਾ ਹੈ।
ਵਿਸ਼ਵ ਕੱਪ ਜਿੱਤਦੇ ਹੀ ਇੰਗਲੈਂਡ ਦੀ ਟੀਮ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਭਾਰਤ ਨੂੰ ਵੀ ਮਿਲਣਗੇ ਇੰਨੇ ਕਰੋੜ
NEXT STORY