ਨਵੀਂ ਦਿੱਲੀ : ਹਾਲ ਹੀ 'ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੌਰੇ 'ਤੇ ਵਨ ਡੇ ਅਤੇ ਟੈਸਟ ਸੀਰੀਜ਼ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਸੀਰੀਜ਼ ਵਿਚ 5-0 ਨਾਲ ਹਰਾਇਆ ਸੀ ਪਰ ਉਸ ਤੋਂ ਬਾਅਦ ਟੀਮ ਦਾ ਪ੍ਰਦਰਸ਼ਨ ਡਿੱਗਦਾ ਰਿਹਾ ਅਤੇ ਵਨ ਡੇ ਅਤੇ ਟੈਸਟ ਦੋਵੇਂ ਲੜੀਆਂ ਵਿਚ ਟੀਮ ਇਕ ਵੀ ਮੁਕਾਬਲਾ ਨਾ ਜਿੱਤ ਸਕੀ। ਹੁਣ ਦੱਖਣੀ ਅਫਰੀਕਾ ਦੀ ਟੀਮ 3 ਵਨ ਡੇ ਮੈਚਾਂ ਦੀ ਸੀਰੀਜ਼ ਲਈ ਭਾਰਤ ਦੌਰੇ 'ਤੇ ਆ ਰਹੀ ਹੈ। ਇਸ ਨੂੰ ਲੈ ਕੇ ਭਾਰਤੀ ਟੀਮ ਦਾ ਐਲਾਨ ਅੱਜ ਹੋ ਸਕਦਾ ਹੈ। 12 ਮਾਰਚ ਨੂੰ ਦੋਵੇਂ ਟੀਮਾਂ ਵਿਚਾਲੇ ਪਹਿਲਾ ਮੈਚ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਦੂਜਾ ਮੈਚ 15 ਅਤੇ ਆਖਰੀ ਮੈਚ 18 ਮਾਰਚ ਨੂੰ ਹੋਵੇਗਾ। ਆਈ. ਪੀ. ਐੱਲ. ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਸੀਰੀਜ਼ ਹੈ। ਹਾਰਦਿਕ ਪੰਡਯਾ ਮੁਕਾਬਲੇ ਵਿਚ ਜਿੱਥੇ ਵਾਪਸੀ ਕਰ ਸਕਦਾ ਹੈ ਤਾਂ ਉੱਥੇ ਹੀ ਵਿਰਾਟ ਨੂੰ ਆਰਾਮ ਦੇ ਕੇ ਰੋਹਿਤ ਸ਼ਰਮਾ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਮੌਜੂਦਾ ਸਮੇਂ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਨਵੇਂ ਚੋਣਕਰਤਾ ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਦੀ ਅਗਵਾਈ 'ਚ ਅੱਜ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਸੀਰੀਜ਼ ਟੀਮ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਹਾਰਦਿਕ ਦੀ ਹਾਲ ਹੀ ਦੀ ਪਰਫਾਰਮੈੱਸ ਤੇ ਉਸਦੀ ਫਿੱਟਨੈਸ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੂੰ ਵਨ ਡੇ ਟੀਮ 'ਚ ਮੌਕਾ ਮਿਲਣ ਦੀ ਸੰਭਾਵਨਾ ਹੈ। ਇਸ ਚੋਣ 'ਚ ਸਭ ਤੋਂ ਜ਼ਿਆਦਾ ਨਜ਼ਰਾਂ ਹਾਰਦਿਕ ਪੰਡਯਾ 'ਤੇ ਲੱਗੀਆਂ ਹੋਈਆਂ ਹਨ।
ਧੋਨੀ ਨੇ ਕ੍ਰਿਕਟ ਸਬੰਧੀ ਭਵਿੱਖ ਬਾਰੇ ਸਭ ਦਸ ਦਿੱਤਾ ਹੈ : ਸਾਬਕਾ ਚੋਣਕਰਤਾ ਪ੍ਰਸਾਦ
NEXT STORY