ਇੰਡੀਅਨਸ ਵੇਲਸ (ਅਮਰੀਕਾ), (ਬਿਊਰੋ)— ਪਿਛਲੇ ਸਾਲ ਸੱਟਾਂ ਨਾਲ ਜੂਝਣ ਵਾਲੇ ਮਿਲੋਸ ਰਾਓਨਿਕ ਅਤੇ ਸ਼ਾਨਦਾਰ ਵਾਪਸੀ ਕਰਨ ਵਾਲੇ ਜੁਆਨ ਮਾਰਟਿਨ ਡੇਲ ਪੋਤਰੋ ਏ.ਟੀ.ਪੀ. ਟੂਰ ਇੰਡੀਅਨਸ ਵੇਲਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਕੈਨੇਡਾ ਦੇ ਰਾਓਨਿਕ ਨੇ ਕਲ ਕੁਆਰਟਰਫਾਈਨਲ 'ਚ ਅਮਰੀਕਾ ਦੇ ਸੈਮ ਕਵੇਰੀ ਨੂੰ 7-5, 2-6, 6-3 ਨਾਲ ਹਰਾਇਆ। ਇਹ ਇਸ ਸੀਜ਼ਨ ਦੀ ਉਸ ਦੀ ਸਿਰਫ ਚੌਥੀ ਜਿੱਤ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਕਰੀਅਰ ਦੇ ਨੌਵੇਂ ਏ.ਟੀ.ਪੀ. ਦੂਰ ਖਿਤਾਬ 'ਤੇ ਟਿਕੀਆਂ ਹਨ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਅਰਜਨਟੀਨਾ ਦੇ ਡੇਲ ਪੋਤਰੋ ਨਾਲ ਹੋਵੇਗਾ, ਜਿਸ ਨੇ ਜਰਮਨੀ ਦੇ ਫਿਲਿਪ ਕੋਲਸ਼੍ਰਾਈਬਰ ਨੂੰ 3-6, 6-3, 6-4 ਨਾਲ ਹਰਾਇਆ ਸੀ।
ਪ੍ਰਣਯ ਦੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਮੁਹਿੰਮ ਖਤਮ
NEXT STORY