ਬਰਮਿੰਘਮ, (ਬਿਊਰੋ)— ਭਾਰਤ ਦੇ ਸਟਾਰ ਸ਼ਟਲਰ ਐੱਚ.ਐੱਸ. ਪ੍ਰਣਯ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਪੁਰਸ਼ ਸਿੰਗਲ ਕੁਆਰਟਰਫਾਈਨਲ 'ਚ ਚੀਨ ਦੇ ਹੁਆਂਗ ਹੁਕਸੀਆਂਗ ਦੇ ਖਿਲਾਫ ਇਕ ਬੇਹੱਦ ਸੰਘਰਸ਼ਪੂਰਨ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਅੰਤਿਮ ਅੱਠ ਦਾ ਇਹ ਮੈਚ ਪੂਰੀ ਤਰ੍ਹਾਂ ਨਾਲ ਉਤਰਾਅ-ਚੜ੍ਹਾਅ ਵਾਲਾ ਰਿਹਾ। ਅੰਤ 'ਚ ਭਾਰਤੀ ਖਿਡਾਰੀ ਦੇ ਗਲਤ ਸਮੈਸ਼ ਦੇ ਨਾਲ ਇਸ ਦਾ ਦਾ ਅੰਤ ਹੋਇਆ। ਹੁਆਂਗ ਨੇ ਇਕ ਘੰਟੇ 17 ਮਿੰਟ ਤਕ ਚਲੇ ਮੈਚ 'ਚ 22-20, 16-21, 21-23 ਨਾਲ ਜਿੱਤ ਦਰਜ ਕੀਤੀ।
ਤੀਜੇ ਗੇਮ 'ਚ ਦੋਵੇਂ ਖਿਡਾਰੀ ਇਕ ਸਮੇਂ 20-20 ਨਾਲ ਬਰਾਬਰੀ 'ਤੇ ਸਨ। ਪ੍ਰਣਯ ਨੇ ਕਰਾਰਾ ਸਮੈਸ਼ ਲਾਉਣਾ ਚਾਹਿਆ ਪਰ ਉਹ ਨੈੱਟ 'ਤੇ ਟਕਰਾਅ ਗਿਆ। ਇਹ ਸ਼ਾਟ ਅੱਗੇ ਵੀ ਕੁਝ ਸਮੇਂ ਉਨ੍ਹਾਂ ਨੂੰ ਚੁਭਦਾ ਰਹੇਗਾ। ਪ੍ਰਣਯ ਨੇ ਹਾਰ 'ਤੇ ਨਿਰਾਸ਼ਾ ਜਤਾਈ ਅਤੇ ਸਵੀਕਾਰ ਕੀਤਾ ਕਿ ਇਕ ਗਲਤ ਸ਼ਾਟ ਕਾਰਨ ਉਹ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਖੁੰਝੇ ਗਏ। ਉਨ੍ਹਾਂ ਨੇ ਮੈਚ ਦੇ ਬਾਅਦ ਕਿਹਾ, ''ਮੈਨੂੰ ਇਸ ਸ਼ਾਟ 'ਤੇ ਅੰਕ ਬਣਾਉਣਾ ਚਾਹੀਦਾ ਸੀ।'' ਪ੍ਰਣਯ ਨੇ ਕਿਹਾ, ''ਕੁਝ ਅਜਿਹੇ ਮੈਚ ਹੁੰਦੇ ਹਨ ਜਿਸ 'ਚ ਤੁਸੀਂ ਅਸਲ 'ਚ ਨਹੀਂ ਜਾਣਦੇ ਕਿ ਇਕ ਵੱਡਾ ਅੰਕ ਹਾਸਲ ਕਰਨ ਦੇ ਲਈ ਕੀ ਕਰਨਾ ਹੈ। ਇਹ ਅਸਲ 'ਚ ਨਿਰਾਸ਼ਾਜਨਕ ਹੈ। ਇਕ ਅੰਕ ਤੁਹਾਡੀ ਜ਼ਿੰਦਗੀ 'ਚ ਵੱਡਾ ਕੰਮ ਕਰ ਸਕਦਾ ਹੈ। ਮੈਂ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾਉਣ ਨਾਲ ਅਸਲ 'ਚ ਨਿਰਾਸ਼ ਹਾਂ। ਇਹ ਮੇਰਾ ਸੁਪਨਾ ਹੈ।''
ਅੰਕਿਤਾ ਨੂੰ ਗਵਾਲੀਅਰ ਆਈ.ਟੀ.ਐੱਫ. ਦਾ ਖਿਤਾਬ
NEXT STORY