ਹਾਂਗਜ਼ੂ : ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੀਆਂ 3000 ਮੀਟਰ ਸਪੀਡ ਸਕੇਟਿੰਗ ਰਿਲੇਅ ਟੀਮਾਂ ਨੇ ਸੋਮਵਾਰ ਸਵੇਰੇ ਆਪਣੇ-ਆਪਣੇ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤੇ। ਅੱਜ ਚੀਨ ਵਿੱਚ ਹੋ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਸੰਜਨਾ ਭਟੂਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਨੇ ਔਰਤਾਂ ਦੀ ਸਪੀਡ ਸਕੇਟਿੰਗ 3000 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਨੇ ਆਪਣੀ ਰੇਸ 4:34:861 ਮਿੰਟ ਵਿੱਚ ਪੂਰੀ ਕੀਤੀ। ਇਸ ਈਵੈਂਟ ਵਿੱਚ ਇਹ ਦੇਸ਼ ਦਾ ਪਹਿਲਾ ਰੋਲਰ ਸਕੇਟਿੰਗ ਮੈਡਲ ਸੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨਿੱਜੀ ਐਮਰਜੈਂਸੀ ਕਾਰਨ ਮੁੰਬਈ ਲਈ ਰਵਾਨਾ ਹੋਏ : ਰਿਪੋਰਟ
ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਇਹ ਤੀਜਾ ਰੋਲਰ ਸਪੋਰਟਸ ਮੈਡਲ ਹੈ। ਇੱਕ ਹੋਰ ਮੈਚ ਵਿੱਚ ਭਾਰਤ ਦੇ ਆਰੀਅਨਪਾਲ ਸਿੰਘ ਘੁੰਮਣ, ਆਨੰਦ ਕੁਮਾਰ ਵੇਲਕੁਮਾਰ, ਸਿਧਾਂਤ ਕਾਂਬਲੇ ਅਤੇ ਵਿਕਰਮ ਇੰਗਲੇ ਨੇ ਪੁਰਸ਼ਾਂ ਦੀ 3000 ਮੀਟਰ ਸਪੀਡ ਸਕੇਟਿੰਗ ਰਿਲੇਅ ਫਾਈਨਲ ਵਿੱਚ 4:10.128 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਨਾਲ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਰੋਲਰ ਸਕੇਟਿੰਗ ਵਿੱਚ ਇਹ ਦੂਜਾ ਤਮਗਾ ਜਿੱਤਿਆ। ਇਸੇ ਈਵੈਂਟ ਵਿੱਚ ਚੀਨੀ ਤਾਈਪੇ ਨੇ ਸੋਨ ਤਗ਼ਮਾ ਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਰਾਟ ਕੋਹਲੀ ਨਿੱਜੀ ਐਮਰਜੈਂਸੀ ਕਾਰਨ ਮੁੰਬਈ ਲਈ ਰਵਾਨਾ ਹੋਏ : ਰਿਪੋਰਟ
NEXT STORY