ਬਿਊਨਸ ਆਇਰਸ— ਭਾਰਤੀ ਅੰਡਰ-18 ਮਹਿਲਾ ਹਾਕੀ ਟੀਮ ਨੇ ਆਸਟ੍ਰੀਆ ਨੂੰ 4-2 ਨਾਲ ਹਰਾ ਕੇ 2018 ਯੁਵਾ ਓਲੰਪਿਕ 'ਚ ਆਪਣੀ ਮੁਹਿੰਮ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਭਾਰਤ ਵੱਲੋਂ ਲਾਲਰੇਮਸੀਆਮੀ (ਚੌਥਾ ਅਤੇ 17ਵਾਂ ਮਿੰਟ), ਕਪਤਾਨ ਸਲੀਮਾ ਟੇਟੇ (ਪੰਜਵਾਂ) ਅਤੇ ਮੁਮਤਾਜ ਖਾਨ (16ਵਾਂ) ਨੇ ਗੋਲ ਦਾਗੇ। ਆਸਟ੍ਰੀਆ ਲਈ ਸਬਰੀਨਾ ਹਬੀ (13ਵੇਂ ਮਿੰਟ) ਅਤੇ ਲੌਰਾ ਕਰਨ (20ਵੇਂ) ਨੇ ਗੋਲ ਕੀਤੇ।
ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕਰਕੇ ਪਹਿਲੇ ਪੰਜ ਮਿੰਟ 'ਚ ਹੀ ਦੋ ਗੋਲ ਦਾਗ ਦਿੱਤੇ। ਆਸਟ੍ਰੀਆ ਨੇ ਦੂਜੇ ਹਾਫ 'ਚ ਵਾਪਸੀ ਕਰਦੇ ਹੋਏ ਖਾਤਾ ਖੋਲ੍ਹਿਆ। ਭਾਰਤ ਨੇ ਤਿੰਨ ਮਿੰਟ ਬਾਅਦ ਫਿਰ ਦੋ ਗੋਲ ਦੀ ਬੜ੍ਹਤ ਬਣਾ ਲਈ ਜਦ ਮੁਮਤਾਜ ਨੇ ਗੇਂਦ ਆਸਟ੍ਰੀਆਈ ਗੋਲ ਦੇ ਅੰਦਰ ਪਾ ਦਿੱਤੀ। ਲਾਲਰੇਮਸੀਆਮੀ ਨੇ 17ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਭਾਰਤ ਦੀ ਬੜ੍ਹਤ 4-1 ਕਰ ਦਿੱਤੀ। ਲੌਰਾ ਨੇ ਆਖ਼ਰੀ ਮਿੰਟ 'ਚ ਆਸਟ੍ਰੀਆ ਲਈ ਦੂਜਾ ਗੋਲ ਕਰਕੇ ਭਾਰਤ ਦੀ ਜਿੱਤ ਦਾ ਫਰਕ ਘੱਟ ਕੀਤਾ। ਭਾਰਤ ਅਗਲੇ ਮੈਚ 'ਚ ਉਰੂਗਵੇ ਨਾਲ ਖੇਡੇਗਾ। ਯੁਵਾ ਓਲੰਪਿਕ 'ਚ ਫੀਲਡ ਹਾਕੀ ਫਾਈਵ ਦੇ ਫਾਰਮੈਟ 'ਚ ਖੇਡੀ ਜਾਂਦੀ ਹੈ ਜਿਸ 'ਚ ਮੈਚ 20 ਮਿੰਟ ਦਾ ਹੁੰਦਾ ਹੈ।
ਭਾਰਤ ਦੀ ਸੁਲਤਾਨ ਜੌਹਰ ਕੱਪ 'ਚ ਜੇਤੂ ਮੁਹਿੰਮ ਜਾਰੀ, ਨਿਊਜ਼ੀਲੈਂਡ ਨੂੰ 7-1 ਨਾਲ ਹਰਾਇਆ
NEXT STORY