ਨਵੀਂ ਦਿੱਲੀ- ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ 'ਚ ਖੇਡਣ ਤੋਂ ਬਾਅਦ 2 ਮਹੀਨਿਆਂ ਦੇ ਬ੍ਰੇਕ ਉਪਰੰਤ ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ 3 ਅਪ੍ਰੈਲ ਤੱਕ ਚਲਣ ਵਾਲੇ 7 ਦਿਨਾ ਟ੍ਰੇਨਿੰਗ ਕੈਂਪ ਲਈ ਗੋਆ ਵਿਚ ਇਕੱਠੀ ਹੋਵੇਗੀ। ਮੁੱਖ ਕੋਚ ਥਾਮਸ ਡੇਨੇਰਬੀ ਸੈਫ ਮਹਿਲਾ ਅੰਡਰ-18 ਚੈਂਪੀਅਨਸ਼ਿਪ 'ਚ ਭਾਰਤੀ ਅੰਡਰ-18 ਟੀਮ ਦੇ ਨਾਲ ਆਪਣੀ ਵਚਨਬੱਧਤਾ ਪੂਰੀ ਕਰਨ ਤੋਂ ਬਾਅਦ ਆਪਣੇ ਮਾਰਗਦਰਸ਼ਨ ਵਿਚ ਕੈਂਪ ਸ਼ੁਰੂ ਕਰਨਗੇ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਵੱਲੋਂ ਜਾਰੀ ਇਸ਼ਤਿਹਾਰ ਵਿਚ ਡੇਨੇਰਬੀ ਨੇ ਕਿਹਾ,‘‘ਦੁਬਾਰਾ ਕੈਂਪ ਵਿਚ ਪਰਤਣ ਲਈ ਇਕ ਛੋਟਾ ਬ੍ਰੇਕ ਸਾਰਿਆਂ ਲਈ ਚੰਗਾ ਸੀ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਸਾਰੇ ਤਰੋਤਾਜ਼ਾ ਹਨ ਅਤੇ ਅੱਗੇ ਦੀ ਨਵੀਆਂ ਚੁਣੌਤੀਆਂ ਨਾਲ ਨਿੱਬੜਨ ਲਈ ਤਿਆਰ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
ਸੰਭਾਵਿਕ ਖਿਡਾਰੀ-
ਗੋਲਕੀਪਰ : ਅਦਿਤੀ ਚੌਹਾਨ, ਲਿੰਥੋਇੰਗਾਂਬੀ ਦੇਵੀ, ਸ਼੍ਰੇਆ ਹੁੱਡਾ, ਸੌਮਯਾ ਨਾਰਾਇਣਾਸੈਮੀ।
ਡਿਫੈਂਡਰ : ਡਾਲਿਮਾ ਛਿੱਬਰ, ਸਵੀਟੀ ਦੇਵੀ, ਰਿਤੁ ਰਾਣੀ, ਆਸ਼ਾਲਤਾ ਦੇਵੀ, ਰੰਜਨਾ ਚਾਨੂ, ਮਨੀਸ਼ਾ ਪੱਤਰਾ, ਅਸਤਮ ਓਰਾਓਨ, ਕ੍ਰਿਟਿਨਾ ਦੇਵੀ।
ਮਿਡਫੀਲਡਰ : ਅੰਜੂ ਤਮਾਂਗ, ਸੰਧਿਆ ਰੰਗਨਾਥਨ, ਕਾਰਤੀਕਾ ਅੰਗਾਮੁਥੁ, ਰਤਨਬਾਲਾ ਦੇਵੀ, ਪ੍ਰਿਅੰਗਕਾ ਦੇਵੀ, ਕਸ਼ਮੀਨਾ, ਇੰਦੁਮਤੀ ਕਾਥਿਰੇਸਨ, ਮਾਰਟੀਨਾ ਥਾਕਚੋਮ, ਸੁਮਿਤਰਾ ਕਾਮਰਾਜ।
ਫਾਰਵਰਡ : ਅਪੂਰਣਾ ਨਰਜਾਰੀ, ਗ੍ਰੇਸ ਡਾਂਗਮੇਈ, ਸੌਮਯਾ ਗੁਗੁਲੋਥ, ਮਨੀਸ਼ਾ, ਪਿਆਰੀ ਖਾਕਾ, ਰੇਣੁ, ਕ੍ਰਿਸ਼ਮਾ ਸ਼ਿਰੋਵੋਇਕਰ, ਮਰਿਅੰਮਲ ਬਾਲਾਮੁਰੂਗਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਸਿਦਰਾ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ ਤੋਂ ਹਾਰਿਆ ਪਾਕਿ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਹਿਤ ਨੇ ਆਪਣੇ ਨਾਂ ਕੀਤੀ ਵੱਡੀ ਉਪਲੱਬਧੀ, ਭਾਰਤ ਨੂੰ ਦਿਵਾਈ ਲਗਾਤਾਰ 14ਵੀਂ ਜਿੱਤ
NEXT STORY