ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੇ ਆਗਾਮੀ ਸਫੈਦ ਗੇਂਦ ਦੇ ਸ਼੍ਰੀਲੰਕਾ ਦੌਰੇ ਦੇ ਪ੍ਰੋਗਰਾਮ ਵਿਚ ਸੋਧ ਕੀਤੀ ਗਈ ਹੈ ਤੇ ਹੁਣ ਇਹ ਇਕ ਦਿਨ ਅੱਗੇ, ਭਾਵ 27 ਜੁਲਾਈ ਤੋਂ ਸ਼ੁਰੂ ਹੋਵੇਗਾ।
ਭਾਰਤੀ ਟੀਮ ਇਸ ਮਹੀਨੇ ਦੇ ਅੰਤ ਵਿਚ 3 ਟੀ-20 ਕੌਮਾਂਤਰੀ ਤੇ 3 ਹੀ ਵਨ ਡੇ ਮੈਚਾਂ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ। ਪਹਿਲਾਂ ਦੇ ਪ੍ਰੋਗਰਾਮ ਅਨੁਸਾਰ ਪਹਿਲਾ ਟੀ-20 ਕੌਮਾਂਤਰੀ ਮੈਚ 26 ਜੁਲਾਈ ਨੂੰ ਖੇਡਿਆ ਜਾਣਾ ਸੀ ਪਰ ਹੁਣ ਇਹ 27 ਜੁਲਾਈ ਨੂੰ ਹੋਵੇਗਾ। ਇਸ ਤੋਂ ਬਾਅਦ ਦੋ ਟੀ-20 ਮੈਚ 28 ਜੁਲਾਈ ਤੇ 30 ਜੁਲਾਈ ਨੂੰ ਹੋਣਗੇ।
ਸਾਰੇ ਮੁਕਾਬਲੇ ਪੱਲੇਕੇਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਜਾਣਗੇ। 1 ਅਗਸਤ ਨੂੰ ਖੇਡਿਆ ਜਾਣ ਵਾਲਾ ਪਹਿਲਾ ਵਨ ਡੇ ਹੁਣ 2 ਅਗਸਤ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਵਨਡੇ 4 ਅਗਸਤ, ਜਦਕਿ ਤੀਜਾ ਵਨਡੇ 7 ਅਗਸਤ ਨੂੰ ਖੇਡਿਆ ਜਾਵੇਗਾ। ਸਾਰੇ ਵਨਡੇ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਜਾਣਗੇ।
UPDATE 🚨
A look at the revised schedule for #TeamIndia's upcoming tour of Sri Lanka #SLvIND pic.twitter.com/HLoTTorOV7
— BCCI (@BCCI) July 13, 2024
ਇਹ ਵੀ ਪੜ੍ਹੋ- WCL Final : ਟੀਮ ਇੰਡੀਆ ਬਣੀ ਚੈਂਪੀਅਨ, ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਕੀਤਾ ਖ਼ਿਤਾਬ 'ਤੇ ਕਬਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੈਂਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ : BCCI ਪ੍ਰਧਾਨ ਸ਼ੁਕਲਾ
NEXT STORY