ਜੈਪੁਰ- ਕ੍ਰਿਣੱਪਾ ਗੌਤਮ ਨੇ 11 ਗੇਂਦਾਂ 'ਤੇ ਅਜੇਤੂ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਰਾਜਸਥਾਨ ਰਾਇਲਜ਼ ਨੂੰ ਉਤਾਰ-ਚੜ੍ਹਾਅ ਨਾਲ ਭਰੇ ਆਈ. ਪੀ. ਐੱਲ. ਮੈਚ ਵਿਚ ਇੱਥੇ ਮੁੰਬਈ ਇੰਡੀਅਨਜ਼ 'ਤੇ 3 ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾ ਦਿੱਤੀ।
ਸੰਜੂ ਸੈਮਸਨ (39 ਗੇਂਦਾਂ 'ਤੇ 52 ਦੌੜਾਂ) ਤੇ ਬੇਨ ਸਟੋਕਸ (27 ਗੇਂਦਾਂ 'ਤੇ 40 ਦੌੜਾਂ) ਵਿਚਾਲੇ ਤੀਜੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਰਾਇਲਜ਼ ਆਖਰੀ ਓਵਰਾਂ ਤਕ ਬੈਕਫੁੱਟ 'ਤੇ ਦਿਸ ਰਹੇ ਸਨ। ਗੌਤਮ ਨੇ ਤਦ ਜ਼ਿੰਮਾ ਸੰਭਾਲਿਆ ਜਦੋਂ ਟੀਮ ਨੂੰ 17 ਗੇਂਦਾਂ 'ਤੇ 43 ਦੌੜਾਂ ਦੀ ਲੋੜ ਸੀ ਤੇ ਫਿਰ ਮੈਚ ਦਾ ਪਾਸਾ ਪਲਟ ਦਿੱਤਾ। ਉਸ ਨੇ 4 ਚੌਕੇ ਤੇ 2 ਛੱਕੇ ਲਾ ਕੇ ਟੀਮ ਦਾ ਸਕੋਰ 19.4 ਓਵਰਾਂ ਵਿਚ 7 ਵਿਕਟਾਂ 'ਤੇ 168 ਦੌੜਾਂ ਦੇ ਟੀਚੇ ਤਕ ਪਹੁੰਚਾਇਆ।
ਮੁੰਬਈ ਨੇ ਇਸ ਤੋਂ ਪਹਿਲਾਂ 7 ਵਿਕਟਾਂ 'ਤੇ 167 ਦੌੜਾਂ ਬਣਾਈਆਂ ਸਨ। ਉਸ ਵੱਲੋਂ ਸੂਰਯਕੁਮਾਰ ਯਾਦਵ (47 ਗੇਂਦਾਂ 'ਤੇ 72 ਦੌੜਾਂ) ਤੇ ਇਸ਼ਾਨ ਕਿਸ਼ਨ (42 ਗੇਂਦਾਂ 'ਤੇ 58 ਦੌੜਾਂ) ਨੇ ਦੂਜੀ ਵਿਕਟ ਲਈ 129 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ ਪਰ ਮੁੰਬਈ ਆਖਰੀ 35 ਗੇਂਦਾਂ 'ਤੇ ਸਿਰਫ 37 ਦੌੜਾਂ ਹੀ ਬਣਾ ਸਕੀ ਤੇ ਇਸ ਵਿਚਾਲੇ ਉਸ ਨੇ 6 ਵਿਕਟਾਂ ਵੀ ਗੁਆਈਆਂ, ਜਦਕਿ ਕੀਰੋਨ ਪੋਲਰਾਡ (ਅਜੇਤੂ 21) ਹੀ ਦੋਹਰੇ ਅੰਕ ਵਿਚ ਪਹੁੰਚਣ ਵਾਲਾ ਤੀਜਾ ਬੱਲੇਬਾਜ਼ ਸੀ।
ਰਾਇਲਜ਼ ਦੀ ਇਹ ਛੇ ਮੈਚਾਂ ਵਿਚ ਤੀਜੀ ਜਿੱਤ ਹੈ, ਜਦਕਿ ਪਹਿਲੇ ਤਿੰਨ ਮੈਚ ਗੁਆਉਣ ਵਾਲੀ ਮੁੰਬਈ ਦੀ ਟੀਮ ਦੀ ਇਹ ਪੰਜ ਮੈਚਾਂ ਵਿਚ ਚੌਥੀ ਹਾਰ ਹੈ।
ਭਾਰਤੀ ਟੀਮ ਦੀ ਕਾਮਯਾਬੀ 'ਚ ਹੈ ਡੰਕਨ ਫਲੈਚਰ ਦਾ ਹੱਥ : ਗੈਰੀ ਕਰਸਟਨ
NEXT STORY