ਨਵੀਂ ਦਿੱਲੀ- ਆਈ. ਪੀ. ਐੱਲ.-12 'ਚ ਚੰਗੀ ਲੈਅ 'ਚ ਦਿਖਾਈ ਦੇ ਰਹੀ ਦਿੱਲੀ ਕੈਪੀਟਲਸ ਵੀਰਵਾਰ ਨੂੰ ਉੱਚੇ ਆਤਮ-ਵਿਸ਼ਵਾਸ ਨਾਲ ਆਪਣੇ ਘਰੇਲੂ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਮੁੰਬਈ ਇੰਡੀਅਨਜ਼ ਦੀ ਸਖਤ ਚੁਣੌਤੀ ਤੋਂ ਪਾਰ ਪਾਉਂਦੇ ਹੋਏ ਦੌੜਾਂ ਬਟੋਰਨ ਉਤਰੇਗੀ। ਆਈ. ਪੀ. ਐੱਲ. ਦੇ 8 ਮੈਚਾਂ 'ਚੋਂ ਦਿੱਲੀ ਨੇ 5 ਜਿੱਤੇ ਹਨ ਤੇ 10 ਪੁਆਇੰਟ ਲੈ ਕੇ ਉਹ ਦੂਜੇ ਨੰਬਰ 'ਤੇ ਹੈ, ਜਦਕਿ ਮੁੰਬਈ ਦੀ ਟੀਮ ਦੇ ਵੀ 10 ਪੁਆਇੰਟ ਹਨ ਪਰ ਰਨ ਰੇਟ ਦੇ ਆਧਾਰ 'ਤੇ ਉਹ ਤੀਜੇ ਸਥਾਨ 'ਤੇ ਹੈ। ਦਿੱਲੀ ਨੇ ਪਿਛਲਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਕੋਲੋਂ ਉਸੇ ਦੇ ਮੈਦਾਨ 'ਤੇ 39 ਦੌੜਾਂ ਨਾਲ ਜਿੱਤਿਆ ਸੀ, ਜਿਸ ਨਾਲ ਉਸ ਦਾ ਮਨੋਬਲ ਕਾਫੀ ਉੱਚਾ ਹੈ ਤੇ ਉਹ ਘਰੇਲੂ ਮੈਦਾਨ 'ਤੇ ਵੀ ਇਸ ਲੈਅ ਨੂੰ ਕਾਇਮ ਰੱਖਦੇ ਹੋਏ ਹਰ ਹਾਲ 'ਚ ਆਪਣੀ ਸਥਿਤੀ ਮਜ਼ਬੂਤ ਕਰਨੀ ਚਾਹੇਗੀ।
ਮੁੰਬਈ ਨੇ ਪਿਛਲੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ ਤੇ ਉਹ ਵੀ ਦਿੱਲੀ ਨੂੰ ਮੁਕਾਬਲੇ ਦੀ ਟੱਕਰ ਦੇਣ ਲਈ ਤਿਆਰ ਦਿਸ ਰਹੀ ਹੈ। ਦੋਵਾਂ ਟੀਮਾਂ 'ਚ ਕੋਟਲਾ ਦੇ ਮੈਦਾਨ 'ਤੇ ਮੁਕਾਬਲਾ ਬਰਾਬਰੀ ਦਾ ਮੰਨਿਆ ਜਾ ਸਕਦਾ ਹੈ ਪਰ ਘਰੇਲੂ ਹਾਲਾਤ 'ਚ ਦਿੱਲੀ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ, ਜਿਸ ਨੇ ਆਪਣੇ ਆਖਰੀ 3 ਮੈਚ ਬੈਂਗਲੁਰੂ, ਕੋਲਕਾਤਾ ਤੇ ਹੈਦਰਾਬਾਦ ਤੋਂ ਜਿੱਤੇ ਹਨ।
ਉਤਰਾਅ-ਚੜ੍ਹਾਅ 'ਚੋਂ ਲੰਘ ਰਹੀ ਮੁੰਬਈ ਇੰਡੀਅਨਜ਼
ਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਕਾਫੀ ਉਤਰਾਅ-ਚੜ੍ਹਾਅ 'ਚੋਂ ਲੰਘ ਰਹੀ ਹੈ। ਉਸ ਨੇ ਪੰਜਾਬ ਤੋਂ ਮੈਚ ਜਿੱਤਣ ਤੋਂ ਬਾਅਦ ਰਾਜਸਥਾਨ ਤੋਂ ਅਗਲਾ ਮੈਚ ਗੁਆਇਆ ਸੀ ਪਰ ਪਿਛਲੇ ਮੈਚ 'ਚ ਸੂਚੀ ਦੀ ਸਭ ਤੋਂ ਹੇਠਲੀ ਟੀਮ ਬੈਂਗਲੁਰੂ ਨੂੰ ਹਰਾ ਕੇ ਵਾਪਸੀ ਕਰ ਲਈ। ਕੋਟਲਾ ਦੀ ਮੱਠੀ ਪਿੱਚ 'ਤੇ ਮੁੰਬਈ ਦੇ ਬੱਲੇਬਾਜ਼ਾਂ ਨੂੰ ਕੁਝ ਸੰਘਰਸ਼ ਕਰਨਾ ਪੈ ਸਕਦਾ ਹੈ, ਹਾਲਾਂਕਿ ਰੋਹਿਤ, ਓਪਨਰ ਕਵਿੰਟਨ ਡੀਕਾਕ, ਸੂਰਿਆ ਕੁਮਾਰ ਯਾਦਵ, ਆਲਰਾਊਂਡਰ ਹਾਰਦਿਕ ਪੰਡਯਾ ਦੇ ਰੂਪ 'ਚ ਟੀਮ ਕੋਲ ਚੰਗੇ ਖਿਡਾਰੀ ਹਨ। ਵਿਸ਼ਵ ਕੱਪ ਟੀਮ ਦਾ ਹਿੱਸਾ ਹਾਰਦਿਕ ਇਕ ਵਾਰ ਫਿਰ ਫਿਨਿਸ਼ਰ ਦੀ ਭੂਮਿਕਾ 'ਚ ਹੋਵੇਗਾ, ਜਦਕਿ ਗੇਂਦਬਾਜ਼ੀ 'ਚ ਲਸਿਥ ਮਲਿੰਗਾ, ਜਸਪ੍ਰੀਤ ਬੁਮਰਾਹ, ਹਾਰਦਿਕ ਤੇ ਕਰੁਣਾਲ ਪੰਡਯਾ ਮੁੰਬਈ ਦੇ ਅਹਿਮ ਖਿਡਾਰੀ ਹਨ।
ਦਿੱਲੀ ਧਵਨ, ਸ਼ਾਹ, ਅਈਅਰ ਤੇ ਪੰਤ 'ਤੇ ਨਿਰਭਰ
ਲੀ ਦੀ ਟੀਮ ਆਪਣੇ ਬੱਲੇਬਾਜ਼ਾਂ ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਕਪਤਾਨ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ 'ਤੇ ਨਿਰਭਰ ਹੈ। ਵਿਸ਼ਵ ਕੱਪ ਟੀਮ ਤੋਂ ਬਾਹਰ ਰਹਿ ਗਏ ਪੰਤ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਹੈਦਰਾਬਾਦ ਖਿਲਾਫ ਪਿਛਲੇ ਮੈਚ 'ਚ ਕੋਲਿਨ ਮੁਨਰੋ ਤੇ ਸ਼੍ਰੇਅਸ ਨੇ 40 ਤੇ 45 ਦੌੜਾਂ ਦੀਆਂ ਲਾਭਦਾਇਕ ਪਾਰੀਆਂ ਖੇਡੀਆਂ ਸਨ, ਜਦਕਿ ਗੇਂਦਬਾਜ਼ਾਂ 'ਚ ਇਸ਼ਾਂਤ ਸ਼ਰਮਾ, ਕੈਗਿਸੋ ਰਬਾਡਾ, ਕ੍ਰਿਸ ਮੌਰਿਸ, ਅਕਸ਼ਰ ਪਟੇਲ ਤੇ ਅਮਿਤ ਮਿਸ਼ਰਾ ਅਹਿਮ ਹਨ। ਰਬਾਡਾ ਟੀਮ ਦੇ ਮੁੱਖ ਗੇਂਦਬਾਜ਼ਾਂ 'ਚੋਂ ਹੈ, ਜਿਸ ਨੇ ਪਿਛਲੇ ਮੈਚ 'ਚ 22 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਸਨ, ਉਥੇ ਹੀ ਕੀਮੋ ਪਾਲ 17 ਦੌੜਾਂ 'ਤੇ 3 ਵਿਕਟਾਂ ਕੱਢ ਕੇ 'ਮੈਨ ਆਫ ਦਿ ਮੈਚ' ਰਿਹਾ ਸੀ। ਮੁੰਬਈ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਨੂੰ ਰੋਕਣ ਲਈ ਇਸ ਤੋਂ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਹੋਵੇਗੀ।
ਗਾਮਾ ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ : ਅਭਿਜੀਤ ਗੁਪਤਾ ਨੂੰ ਸਾਂਝਾ ਪਹਿਲਾ ਸਥਾਨ
NEXT STORY