ਮੋਹਾਲੀ- ਆਈ. ਪੀ. ਐੱਲ.-12 ਦੇ ਪਹਿਲੇ ਰੋਮਾਂਚ ਨਾਲ ਭਰੇ ਸੁਪਰ ਓਵਰ ਮੁਕਾਬਲੇ 'ਚ ਜਿੱਤ ਤੋਂ ਉਤਸ਼ਾਹਿਤ ਦਿੱਲੀ ਕੈਪੀਟਲਸ ਲਈ ਸੋਮਵਾਰ ਨੂੰ ਘਰ ਵਿਚ ਮਜ਼ਬੂਤ ਦਿਸ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਮੁਸ਼ਕਿਲ ਚੁਣੌਤੀ ਰਹੇਗੀ। ਦਿੱਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਪਣੇ ਘਰੇਲੂ ਕੋਟਲਾ ਮੈਦਾਨ 'ਤੇ ਸਖਤ ਟੱਕਰ ਦਿੱਤੀ ਤੇ ਮੈਚ 185 ਦੇ ਸਕੋਰ 'ਤੇ ਟਾਈ ਰਹਿਣ ਤੋਂ ਬਾਅਦ ਸੁਪਰ ਓਵਰ 'ਚ ਜਿੱਤ ਤੈਅ ਕੀਤੀ। ਦੂਜੇ ਪਾਸੇ ਪੰਜਾਬ ਲਈ ਪਿਛਲਾ ਮੈਚ ਘਰੇਲੂ ਮੈਦਾਨ 'ਤੇ ਲਗਭਗ ਇਕਪਾਸੜ ਰਿਹਾ, ਜਿਸ ਵਿਚ ਉਸ ਨੇ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 8 ਗੇਂਦਾਂ ਬਾਕੀ ਰਹਿੰਦਿਆਂ ਹੀ 8 ਵਿਕਟਾਂ ਨਾਲ ਹਰਾਇਆ।
ਆਈ. ਪੀ. ਐੱਲ. ਦੇ ਇਕ ਦਹਾਕੇ ਦੇ ਇਤਿਹਾਸ 'ਚ ਦਿੱਲੀ ਤੇ ਪੰਜਾਬ ਦੋਵੇਂ ਹੀ ਟੀਮਾਂ ਖਿਤਾਬ ਤੋਂ ਹਮੇਸ਼ਾ ਦੂਰ ਰਹੀਆਂ ਹਨ ਪਰ ਇਸ ਵਾਰ ਉਨ੍ਹਾਂ ਦੀ ਲੈਅ ਤੇ ਨਵੀਂ ਊਰਜਾ ਅਜੇ ਤੱਕ ਕਮਾਲ ਦੀ ਰਹੀ ਹੈ, ਹਾਲਾਂਕਿ ਦੋਵੇਂ ਟੀਮਾਂ 'ਤੇ ਲੈਅ ਬਰਕਰਾਰ ਰੱਖਣਾ ਇਕ ਵੱਡੀ ਚੁਣੌਤੀ ਵੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਨੇ 3 ਮੈਚਾਂ 'ਚੋਂ 2 ਜਿੱਤੇ ਹਨ ਤੇ ਨੈੱਟ ਰਨ ਰੇਟ ਦੇ ਹਿਸਾਬ ਨਾਲ ਉਹ ਅੰਕ ਸੂਚੀ 'ਚ ਦੂਜੇ ਨੰਬਰ 'ਤੇ ਹੈ ਜਦਕਿ ਪੰਜਾਬ ਨੇ ਵੀ ਤਿੰਨ ਮੈਚਾਂ ਵਿਚੋਂ ਇਕ ਹੀ ਗੁਆਇਆ ਹੈ ਤੇ ਅਜੇ ਉਹ ਚੌਥੇ ਨੰਬਰ 'ਤੇ ਹੈ।
ਦਿੱਲੀ ਤੇ ਪੰਜਾਬ ਲਈ ਮੁਕਾਬਲਾ ਬਰਾਬਰੀ ਦਾ ਮੰਨਿਆ ਜਾ ਰਿਹਾ ਹੈ ਪਰ ਘਰੇਲੂ ਮੈਦਾਨ 'ਤੇ ਆਰ. ਅਸ਼ਵਿਨ ਦੀ ਮੇਜ਼ਬਾਨ ਟੀਮ ਨੂੰ ਘਰੇਲੂ ਹਾਲਾਤ ਦਾ ਫਾਇਦਾ ਰਹੇਗਾ ਤੇ ਪਿਛਲਾ ਮੈਚ ਮੁੰਬਈ ਤੋਂ ਸਹਿਜੇ ਹੀ ਜਿੱਤਣ ਤੋਂ ਬਾਅਦ ਉਸ ਦਾ ਆਤਮਵਿਸ਼ਵਾਸ ਵੀ ਵਧਿਆ ਹੈ। ਪੰਜਾਬ ਦਾ ਮੁੰਬਈ ਵਿਰੁੱਧ ਪ੍ਰਦਰਸ਼ਨ ਸਬਰਯੋਗ ਰਿਹਾ ਸੀ ਤੇ ਉਸ ਨੇ ਨਾ ਸਿਰਫ ਰੋਹਿਤ ਸ਼ਰਮਾ ਦੀ ਸਟਾਰ ਖਿਡਾਰੀਆਂ ਨਾਲ ਸਜੀ ਟੀਮ ਨੂੰ 176 'ਤੇ ਰੋਕਿਆ ਸਗੋਂ ਬੱਲੇਬਾਜ਼ੀ 'ਚ ਵੀ ਕਮਾਲ ਕੀਤਾ।
ਕੰਗਾਰੂਆਂ ਨੇ ਕੀਤਾ ਪਾਕਿ ਦਾ ਵਨ ਡੇ ਸੀਰੀਜ਼ 'ਚ 5-0 ਨਾਲ ਸਫਾਇਆ
NEXT STORY