ਦੁਬਈ— ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਐਤਵਾਰ ਨੂੰ ਆਖਰੀ ਮੈਚ ਦੁਬਈ 'ਚ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਦੀ ਟੀਮ ਨੇ ਪਾਕਿਸਤਾਨ ਨੂੰ 328 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 50 ਓਵਰਾਂ 'ਚ 307 ਦੌੜਾਂ ਹੀ ਬਣਾ ਸਕੀ ਤੇ ਆਸਟਰੇਲੀਆ ਨੇ ਇਹ ਮੈਚ 20 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਆਸਟਰੇਲੀਆ ਨੇ ਪਾਕਿਸਤਾਨ ਨੂੰ 5 ਵਨ ਡੇ ਮੈਚ ਦੀ ਸੀਰੀਜ਼ 'ਚ 5-0 ਨਾਲ ਕਲੀਨ ਸਵੀਪ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਪਾਕਿਸਤਾਨ ਟੀਮ ਨੂੰ ਪਹਿਲੇ ਵਨ ਡੇ ਮੈਚ 'ਚ 8 ਵਿਕਟਾਂ ਨਾਲ ਤੇ ਦੂਸਰੇ ਵਨ ਡੇ ਮੈਚ 8 ਵਿਕਟਾਂ ਨਾਲ ਹਰਾਇਆ। ਤੀਸਰੇ ਵਨ ਡੇ ਮੈਚ 'ਚ ਆਸਟਰੇਲੀਆ ਨੇ 80 ਦੌੜਾਂ ਨਾਲ ਜਿੱਤ ਹਾਸਲ ਕੀਤੀ। ਚੌਥੇ ਵਨ ਡੇ ਮੈਚ 'ਚ 6 ਦੌੜਾਂ ਨਾਲ ਰੌਮਾਂਚਕ ਜਿੱਤ ਹਾਸਲ ਕੀਤੀ ਸੀ। ਪੰਜਵੇਂ ਮੈਚ 'ਚ 20 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਕਲੀਨ ਸਵੀਪ ਕਰ ਦਿੱਤਾ।

ਆਸਟਰੇਲੀਆ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਉਸਮਾਨ ਖਵਾਜ਼ਾ ਨੇ 98 ਦੌੜਾਂ ਬਣਾਈਆਂ ਤੇ ਮੈੱਕਸਵੈਲ ਨੇ 70 ਦੌੜਾਂ ਦਾ ਯੋਗਦਾਨ ਦਿੱਤਾ। ਪਾਕਿਸਤਾਨ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਜੁਨੈਦ ਖਾਨ ਨੇ 3 ਵਿਕਟਾਂ ਤੇ ਉਸਮਾਨ ਸ਼ਿਨਵਾਰੀ ਨੇ 4 ਵਿਕਟਾਂ ਹਾਸਲ ਕੀਤੀਆਂ।

ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਹਰੀਸ ਸੋਹੇਲ ਨੇ 130 ਦੌੜਾਂ ਬਣਾਈਆਂ, ਜਿਸ 'ਚ 3 ਛੱਕੇ ਤੇ 11 ਚੌਕੇ ਸ਼ਾਮਲ ਹਨ। ਆਸਟਰੇਲੀਆ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਜੇਸਨ ਬੇਹਰੇਂਡੋਰਫ ਨੇ 3 ਵਿਕਟਾਂ ਹਾਸਲ ਕੀਤੀਆਂ।

ਹਾਰ ਦੀ ਹੈਟ੍ਰਿਕ ਤੋਂ ਬਾਅਦ ਇਸ ਤਰ੍ਹਾਂ ਟਰੋਲ ਹੋਏ ਕਪਤਾਨ ਵਿਰਾਟ ਕੋਹਲੀ
NEXT STORY