ਜੈਪੁਰ- ਮਿਸ਼ੇਲ ਸੈਂਟਨਰ ਨੇ ਆਖਰੀ ਗੇਂਦ 'ਤੇ ਛੱਕਾ ਲਾ ਕੇ ਆਈ. ਪੀ. ਐੱਲ. ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ ਨੂੰ ਰਾਜਸਥਾਨ ਰਾਇਲਜ਼ ਵਿਰੁੱਧ 4 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ, ਜਿਹੜੀ ਐੱਮ. ਐੱਸ. ਧੋਨੀ ਦੀ ਕਪਤਾਨ ਦੇ ਤੌਰ 'ਤੇ 100ਵੀਂ ਜਿੱਤ ਵੀ ਹੈ ਪਰ ਇਸ ਮੈਚ ਵਿਚ ਸੰਭਾਵਿਤ ਪਹਿਲੀ ਵਾਰ 'ਕੈਪਟਨ ਕੂਲ' ਮਹਿੰਦਰ ਸਿੰਘ ਧੋਨੀ ਗੁੱਸੇ 'ਚ ਨਜ਼ਰ ਆਇਆ। ਜਿੱਤ ਲਈ 152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਨੇ 6 ਓਵਰਾਂ ਵਿਚ 4 ਵਿਕਟਾਂ 24 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਅੰਬਾਤੀ ਰਾਇਡੂ ਤੇ ਮਹਿੰਦਰ ਸਿੰਘ ਧੋਨੀ ਨੇ 95 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੈਚ ਵਿਚ ਵਾਪਸੀ ਦਿਵਾਈ। ਰਾਇਡੂ ਨੇ 47 ਗੇਂਦਾਂ 'ਤੇ 57 ਦੌੜਾਂ ਬਣਾ ਕੇ 18ਵੇਂ ਓਵਰ ਵਿਚ ਆਊਟ ਹੋਇਆ। ਚੇਨਈ ਨੂੰ ਆਖਰੀ ਓਵਰ ਵਿਚ 18 ਦੌੜਾਂ ਦੀ ਲੋੜ ਸੀ ਤੇ ਬੇਨ ਸਟੋਕਸ ਦੀ ਪਹਿਲੀ ਗੇਂਦ 'ਤੇ ਰਵਿੰਦਰ ਜਡੇਜਾ ਨੇ ਛੱਕਾ ਲਾ ਦਿੱਤਾ। ਅਗਲੀ ਗੇਂਦ ਨੋ-ਬਾਲ ਰਹੀ ਤੇ ਤੀਜੀ ਗੇਂਦ 'ਤੇ ਧੋਨੀ ਬੋਲਡ ਹੋ ਗਿਆ। ਚੌਥੀ ਗੇਂਦ ਨੋ-ਬਾਲ ਕਰਾਰ ਦਿੱਤੀ ਗਈ, ਜਿਸ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ ਤੇ ਹੈਰਾਨੀਜਨਕ ਰੂਪ ਨਾਲ ਧੋਨੀ ਪਹਿਲੀ ਵਾਰ ਮੈਦਾਨ 'ਤੇ ਉਤਰ ਕੇ ਅੰਪਾਇਰ ਨਾਲ ਬਹਿਸ ਕਰਦਾ ਦਿਸਿਆ। ਅਗਲੀ ਗੇਂਦ 'ਤੇ ਦੋ ਦੌੜਾਂ ਬਣੀਆਂ ਤੇ ਆਖਿਰ ਗੇਂਦ 'ਤੇ ਮਿਸ਼ੇਲ ਸੈਂਟਨਰ ਨੇ ਛੱਕਾ ਲੇ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸਦੇ ਨਾਲ ਹੀ ਮਹਿੰਦਰ ਸਿੰਘ ਧੋਨੀ 100 ਆਈ. ਪੀ. ਐੱਲ. ਮੈਚ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ।


ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਇਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਵੀਰਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ 'ਤੇ 151 ਦੌੜਾਂ 'ਤੇ ਰੋਕ ਦਿੱਤਾ। ਜੋਸ ਬਟਲਰ (10 ਗੇਂਦਾਂ 'ਤੇ 23 ਦੌੜਾਂ) ਨੂੰ ਛੱਡ ਕੇ ਚੋਟੀਕ੍ਰਮ ਦਾ ਕੋਈ ਵੀ ਬੱਲੇਬਾਜ਼ ਨਹੀਂ ਚੱਲ ਸਕਿਆ। ਬੇਨ ਸਟੋਕਸ ਨੇ 26 ਗੇਂਦਾਂ 'ਤੇ 28 ਦੌੜਾਂ ਬਣਾਈਆਂ। ਸ਼੍ਰੇਅਸ ਗੋਪਾਲ ਨੇ 7 ਗੇਂਦਾਂ ਵਿਚ 19 ਦੌੜਾਂ ਬਣਾ ਕੇ ਟੀਮ ਨੂੰ 150 ਦੇ ਪਾਰ ਪਹੁੰਚਾਇਆ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਪਿੱਚ ਦਾ ਸਹੀ ਅੰਦਾਜ਼ਾ ਲਾ ਕੇ ਟਾਸ ਜਿੱਤਣ ਤੋਂ ਬਾਅਦ ਗੇਂਦਬਾਜ਼ੀ ਦਾ ਫੈਸਲਾ ਕੀਤਾ। ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ (4 ਓਵਰਾਂ ਵਿਚ 20 ਦੌੜਾਂ 'ਤੇ 2 ਵਿਕਟਾਂ) ਤੇ ਮਿਸ਼ੇਲ ਸੈਂਟਨਰ (25 ਦੌੜਾਂ 'ਤੇ 1 ਵਿਕਟ) ਨੇ ਰਨ ਰੇਟ 'ਤੇ ਰੋਕ ਲਾਈ। ਇਮਰਾਨ ਤਾਹਿਰ ਸ਼ੁਰੂ ਵਿਚ ਮਹਿੰਗਾ ਸਾਬਤ ਹੋਇਆ ਪਰ 4 ਓਵਰਾਂ ਵਿਚ ਉਸ ਨੇ 28 ਦੌੜਾਂ ਹੀ ਦਿੱਤੀਆਂ। ਦੀਪਕ ਚਾਹਰ ਨੇ 4 ਓਵਰਾਂ ਵਿਚ 33 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

ਟੀਮਾਂ:
ਚੇਨਈ ਸੁਪਰ ਕਿੰਗਜ਼ : ਸ਼ੇਨ ਵਾਟਸਨ, ਫਾਫ ਡੂ ਪਲੇਸਿਸ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਐਮ. ਐਸ. ਧੋਨੀ (ਕਪਤਾਨ), ਕੇਦਾਰ ਜਾਧਵ, ਰਵਿੰਦਰ ਜਡੇਜਾ, ਦੀਪਕ ਚਾਹਰ, ਮਿਚੇਲ ਸੈਂਟਨਰ, ਸ਼ਾਰਦੁਲ ਠਾਕੁਰ, ਇਮਰਾਨ ਤਾਹਿਰ।
ਰਾਜਸਥਾਨ ਰਾਇਲਜ਼ : ਅਜਿੰਕਯ ਰਹਾਨੇ (ਕਪਤਾਨ), ਜੌਸ ਬਟਲਰ, ਸਟੀਵਨ ਸਮਿਥ, ਸੰਜੂ ਸੈਮਸਨ, ਰਾਹੁਲ ਤ੍ਰਿਪਾਠੀ, ਬੇਨ ਸਟੋਕਸ, ਰਿਆਨ ਪਰਾਗ, ਜੋਫਰਾ ਆਰਚਰ, श्रेਅਸ ਗੋਪਾਲ, ਜੈਦੇਵ ਉਨਾਦਕਟ, ਧਵਲ ਕੁਲਕਰਨੀ।
ਅਫਗਾਨੀ ਖਿਡਾਰੀ ਨਾਲ ਪਸ਼ਤੋ ਭਾਸ਼ਾ 'ਚ ਗੱਲ ਕਰਦੀ ਹੈ ਪ੍ਰਿਟੀ ਜਿੰਟਾ
NEXT STORY