ਜੈਪੁਰ—ਆਈ. ਪੀ. ਐੱਲ-12 ਦਾ 36ਵਾਂ ਮੈਚ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ, ਜਿਸ ਵਿਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ । ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਰਾਜਸਥਾਨ ਨੂੰ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 162 ਦੌਡ਼ਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ 'ਚ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਟੀਚੇ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਸੀ। ਇਸ ਸੀਜ਼ਨ ਵਿਚ ਫਲਾਪ ਰਹੇ ਅਜਿੰਕਯ ਰਹਾਨੇ ਇਸ ਮੈਚ ਵਿਚ ਵੀ 12 ਦੌਡ਼ਾਂ ਬਣਾ ਕੇ ਰਾਹੁਲ ਚਾਹਰ ਦੀ ਗੇਂਦ 'ਤੇ ਸੂਰਯ ਕੁਮਾਰ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਸਟੀਵ ਸਮਿਥ ਤੇ ਸੰਜੂ ਸੈਮਸਨ ਨੇ ਪਾਰੀ ਸੰਭਾਲੀ ਪਰ ਸੈਮਸਨ ਆਪਣੀ ਪਾਰੀ ਨੂੰ 35 ਦੌਡ਼ਾਂ ਤੋਂ ਅੱਗੇ ਨਾ ਵਧਾ ਸਕੇ ਅਤੇ ਰਾਹੁਲ ਦੀ ਗੇਂਦ 'ਤੇ ਪੋਲਾਰਡ ਨੂੰ ਕੈਚ ਦੇ ਬੈਠੇ। ਤੀਜਾ ਝਟਕਾ ਬੈਨ ਸਟੋਕਸ (0) ਦੇ ਰੂਪ 'ਚ ਲੱਗਾ। ਇਸ ਦੌਰਾਨ ਰਿਆਨ ਪਰਾਗ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਕਪਤਾਨ ਸਮਿਥ ਨਾਲ ਮਿਲ ਕੇ ਟੀਮ ਨੂੰ ਜਿੱਤ ਦੇ ਨੇਡ਼ੇ ਲੈ ਗਿਆ। ਪਰਾਗ 43 ਦੌਡ਼ਾਂ ਬਣਾ ਕੇ ਰਨਆਊਟ ਹੋ ਗਏ। ਇਸ ਤੋਂ ਬਾਅਦ ਐਸ਼ਟਨ ਟਰਨਰ ਬਿਨਾ ਖਾਤਾ ਖੋਲੇ ਬੁਮਰਾਹ ਦਾ ਪਹਿਲੀ ਗੇਂਦ 'ਤੇ ਸ਼ਿਕਾਰ ਹੋ ਗਏ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਨੂੰ ਸ਼ੁਰੂਆਤ ਵਿਚ ਹੀ ਕਪਤਾਨ ਰੋਹਿਤ ਦੇ ਰੂਪ ਵਿਚ ਵੱਡਾ ਝਟਕਾ ਲੱਗਾ। ਰੋਹਿਤ ਸ਼ਰਮਾ 7 ਦੌਡ਼ਾਂ ਬਣਾ ਕੇ ਸ਼੍ਰੇਅਸ ਗੋਪਾਲ ਦੀ ਗੇਂਦ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ੀ ਡੀ ਕਾਕ ਅਤੇ ਸੂਰਯ ਕੁਮਾਰ ਯਾਦਵ ਨੇ ਮੋਰਚਾ ਸੰਭਾਲਿਆ। ਡੀ ਕਾਕ ਨੇ 34 ਗੇਂਦਾਂ ਵਿਚ ਆਪਣਾ ਅਰਧ ਸੈਂਕਡ਼ਾ ਵੀ ਪੂਰਾ ਕੀਤਾ। ਤੀਜੀ ਸਫਲਤਾ ਰਾਜਸਥਾਨ ਨੂੰ ਸਟੁਅਰਟ ਬਿੰਨੀ ਨੇ ਸੂਰਯਾ ਕੁਮਾਰ (34) ਦੇ ਰੂਪ 'ਚ ਦਿਵਾਈ। ਇਸ ਤੋਂ ਬਾਅਦ ਡੀ ਕੌਕ ਵੀ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਸਟੋਕਸ ਨੂੰ ਕੈਚ ਦੇ ਬੈਠੇ। ਡੀ ਤੌਕ ਨੇ 65 ਦੌਡ਼ਾਂ ਦੀ ਪਾਰੀ ਖੇਡੀ। ਉਸ ਨੇ ਪਾਰੀ ਦੌਰਾਨ 6 ਚੌਕੇ 2 ਚੌਕੇ ਲਗਾਏ। ਚੌਥਾ ਝਟਕਾ ਪੋਲਾਰਡ (10) ਦੇ ਰੂਪ 'ਚ ਲੱਗਾ। ਇਸ ਤੋਂ ਬਾਅਦ ਪਿਛਲੇ ਮੈਚ ਵਿਚ ਤੂਫਾਨੀ ਪਾਰੀ ਖੇਡਣ ਵਾਲੇ ਹਾਰਦਿਕ ਪੰਡਯਾ ਇਸ ਮੈਚ ਵਿਚ ਜੂਝਦੇ ਦਿਸੇ। ਜ਼ੋਫਰਾ ਆਰਚਰ ਹੱਥੋਂ ਐੱਲ. ਬੀ. ਡਬਲਿਯੂ. ਹੋ ਕੇ ਹਾਰਦਿਕ ਦੀ ਪਾਰੀ 23 ਦੌਡ਼ਾਂ 'ਤੇ ਖਤਮ ਹੋਈ। ਆਪਣੀ ਪਾਰੀ ਵਿਚ ਉਸ ਨੇ 15 ਗੇਂਦਾਂ ਦਾ ਸਾਹਮਣਾ ਕਰ ਕੇ 1 ਛੱਕਾ ਅਤੇ 2 ਚੌਕੇ ਲਗਾਏ।
ਟੀਮਾਂ:
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡੀ ਕਾਕ, ਸੂਰਯਾ ਕੁਮਾਰ ਯਾਦਵ, ਕਰੁਣਾਲ ਪੰਡਯਾ, ਹਰਦਿਕ ਪੰਡਯਾ, ਕਾਇਰਨ ਪੋਲਾਰਡ, ਬੇਨ ਕਟਿੰਗ, ਰਾਹੁਲ ਚਾਹਰ, ਮਯੰਕ ਮਾਰਕੰਡੇ, ਲਸਿਥ ਮਲਿੰਗਾ, ਜਸਪ੍ਰਿਤ ਬੁਮਰਾਹ।
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ, ਅਜਿੰਕਿਯਾ ਰਹਾਨੇ, ਸਟੀਵਨ ਸਮਿਥ (ਕਪਤਾਨ), ਬੇਨ ਸਟੋਕਸ, ਐਸ਼ਟਨ ਟਰਨਰ, ਸਟੂਅਰਟ ਬਿੰਨੀ, ਰਿਆਨ ਪਰਾਗ, ਜੋਫਰਾ ਆਰਚਰ, ਸ਼੍ਰੇਅਸ ਗੋਪਾਲ, ਜੈਦੇਵ ਉਨਾਦਕਟ, ਧਵਲ ਕੁਲਕਰਨੀ।
ਕੁਲਦੀਪ ਯਾਦਵ ਦੀ ਵਰਲਡ ਕੱਪ ਸਿਲੈਕਸ਼ਨ 'ਤੇ ਭੜਕੇ ਟਵਿੱਟਰ ਯੂਜ਼ਰਜ਼, ਇਹ ਹੈ ਵਜ੍ਹਾ
NEXT STORY