ਦੁਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵਨ ਸਮਿਥ ਅਤੇ ਜੋਸ ਬਟਲਰ ਸ਼ਾਹਜਾਹ 'ਚ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਟੀਮ ਦੇ ਪਹਿਲੇ ਮੈਚ 'ਚ ਨਹੀਂ ਖੇਡ ਸਕਣਗੇ। ਇੰਗਲੈਂਡ ਦੇ ਧਮਾਕੇਦਾਰ ਖਿਡਾਰੀ ਜੋਸ ਬਟਲਰ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਲਾਜ਼ਮੀ ਕੁਆਰੰਟੀਨ 'ਚ ਹੋਣ ਦੇ ਕਾਰਨ ਚੇਨਈ ਵਿਰੁੱਧ ਟੀਮ ਦੇ ਪਹਿਲੇ ਮੈਚ 'ਚ ਨਹੀਂ ਖੇਡ ਸਕਣਗੇ। ਰਾਜਸਥਾਨ ਰਾਇਲਜ਼ ਨੇ ਸੋਸ਼ਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਬਟਲਰ ਨੇ ਕਿਹਾ ਹੈ ਕਿ ਮੈਂ ਕੁਆਰੰਟੀਨ ਦੇ ਕਾਰਨ ਬਦਕਿਸਮਤੀ ਨਾਲ ਰਾਜਸਥਾਨ ਰਾਇਲਜ਼ ਦੇ ਲਈ ਪਹਿਲੇ ਮੈਚ 'ਚ ਅਣਉਪਲੱਬਧ ਰਹਾਂਗਾ। ਮੈਂ ਆਪਣੇ ਪਰਿਵਾਰ ਦੇ ਨਾਲ ਹਾਂ। ਇਹ ਖੁਸ਼ੀ ਹੈ ਕਿ ਰਾਇਲਜ਼ ਨੇ ਮੈਨੂੰ ਆਪਣੇ ਪਰਿਵਾਰ ਨੂੰ ਇੱਥੇ ਨਾਲ ਲਿਆਉਣ ਦਿੱਤਾ ਹੈ। ਇਹ ਇਕ ਵੱਡੀ ਮਦਦ ਹੈ। ਰਾਜਸਥਾਨ ਨੂੰ ਸਟਾਰ ਆਲਰਾਊਂਡਰ ਬੇਨ ਸਟੋਕਸ ਦੀ ਵੀ ਮਦਦ ਨਹੀਂ ਮਿਲ ਸਕੇਗੀ, ਜੋ ਆਪਣੇ ਪਿਤਾ ਦੇ ਬ੍ਰੇਨ ਕੈਂਸਰ ਦਾ ਪਤਾ ਲੱਗਣ ਦੇ ਕਾਰਨ ਕ੍ਰਾਈਸਚਰਚ 'ਚ ਆਪਣੇ ਪਰਿਵਾਰ ਦੇ ਨਾਲ ਹੈ। ਇਸ ਤੋਂ ਇਲਾਵਾ ਕਪਤਾਨ ਸਟੀਵ ਸਮਿਥ ਨੂੰ ਮਾਨਚੈਸਟਰ 'ਚ ਨੈੱਟ ਅਭਿਆਸ ਦੇ ਦੌਰਾਨ ਸਿਰ 'ਚ ਸੱਟ ਲੱਗੀ ਸੀ ਅਤੇ ਉਹ ਵਨ ਡੇ ਸੀਰੀਜ਼ ਖੇਡਣ ਤੋਂ ਖੁੰਝ ਗਏ ਸਨ। ਸਮਿਥ ਰਾਜਸਥਾਨ ਦੇ ਆਈ. ਪੀ. ਐੱਲ. 'ਚ ਹੋਣ ਵਾਲੇ ਸ਼ੁਰੂਆਤੀ ਮੈਚ ਦੇ ਲਈ ਵੀ ਅਣਉਪਲੱਬਧ ਰਹਿਣਗੇ।
IPL 2020 KXIP vs DC : ਸ਼੍ਰੇਅਸ ਅਈਅਰ ਨੇ ਇਸ ਕ੍ਰਿਕਟਰ ਨੂੰ ਦਿੱਤਾ ਜਿੱਤ ਦਾ ਕ੍ਰੈਡਿਟ
NEXT STORY