ਸ਼ਾਰਜਾਹ- ਰਾਜਸਥਾਨ ਰਾਇਲਜ਼ ਨੇ ਆਖਿਰਕਾਰ ਮਜ਼ਬੂਤ ਮੰਨੀ ਜਾ ਰਹੀ ਚੇਨਈ ਸੁਪਰ ਕਿੰਗਜ਼ ਟੀਮ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਸ਼ੁਰੂਆਤ ਮਜ਼ਬੂਤ ਰਹੀ ਸੀ। ਓਪਨਰ ਸੰਜੂ ਸੈਮਸਨ ਦੇ ਨਾਲ ਕਪਤਾਨ ਸਟੀਵ ਸਮਿਥ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸੀ ਪਰ ਮੈਚ ਦੀ ਮੁੱਖ ਗੱਲ ਰਾਜਸਥਾਨ ਦੇ ਜੋਰਫਾ ਆਰਚਰ ਦੇ ਆਖਰੀ ਓਵਰਾਂ 'ਚ ਲਗਾਏ ਗਏ ਲਗਾਤਾਰ ਚਾਰ ਛੱਕਿਆਂ ਦੀ ਸੀ। ਮੈਚ ਜਿੱਤਣ ਤੋਂ ਬਾਅਦ ਕਪਤਾਨ ਸਟੀਵ ਸਮਿਥ ਨੇ ਇਸ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਰਚਰ ਜਿਸ ਤਰ੍ਹਾਂ ਆਏ ਸ਼ਾਨਦਾਰ ਸੀ। ਅਜਿਹੀਆਂ ਪਾਰੀਆਂ ਦੀ ਉਮੀਦ ਘੱਟ ਹੁੰਦੀ ਹੈ ਪਰ ਇਸ ਨੇ ਸਾਨੂੰ ਫੈਸਲਾਕੁੰਨ ਬੜ੍ਹਤ ਦਿਵਾਈ।
ਸਮਿਥ ਬੋਲੇ- ਸੰਜੂ ਸੈਮਸਨ ਦੇ ਲਈ ਵਧੀਆ ਦਿਨ ਸੀ। ਜਿਸ ਤਰ੍ਹਾਂ ਵੀ ਉਨ੍ਹਾਂ ਨੇ ਹਿਟ ਮਾਰੀ ਗੇਂਦ ਛੇ ਦੇ ਲਈ ਚੱਲ ਗਈ। ਹਾਲਾਂਕਿ ਐੱਮ. ਐੱਸ. ਧੋਨੀ ਨੇ ਵੀ ਆਖਰ 'ਚ ਕੁਝ ਵੱਡੇ ਸ਼ਾਟ ਲਗਾਏ। ਫਾਫ ਵੀ ਵਧੀਆ ਖੇਡੇ ਪਰ ਰਾਜਸਥਾਨ ਅੱਜ ਇਕ ਜਿੱਤ ਦੇ ਲਈ ਖੇਡ ਰਹੀ ਸੀ। ਮੈਂ ਅਤੇ ਸੰਜੂ ਨੇ ਜੋ ਕੁਝ ਕਰਨਾ ਸੀ ਉਹ ਆਰਾਮ ਨਾਲ ਕਰ ਰਹੇ ਸੀ। ਇਸ ਨਾਲ ਉਸ ਨੂੰ ਕਾਫੀ ਆਤਮਵਿਸ਼ਵਾਸ ਮਿਲਣਾ ਚਾਹੀਦਾ। ਜੋਸ਼ ਇਕ ਕੁਆਲਟੀ ਵਾਲਾ ਖਿਡਾਰੀ ਹੈ ਅਤੇ ਅਸੀਂ ਦੇਖਾਂਗੇ ਕਿ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਕੀ ਹੁੰਦਾ ਹੈ।
CSK vs RR : ਧੋਨੀ ਦਾ ਵੱਡਾ ਬਿਆਨ ਆਇਆ ਸਾਹਮਣੇ, ਹਾਰ ਦਾ ਦੱਸਿਆ ਕਾਰਨ
NEXT STORY