ਸ਼ਾਰਜਾਹ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਇੱਥੇ ਮੰਗਲਵਾਰ ਨੂੰ ਮੈਦਾਨੀ ਅੰਪਾਇਰ ਵਲੋਂ ਆਪਣੇ ਫੈਸਲੇ ਨੂੰ ਬਦਲਣ ਦੇ ਕਾਰਨ ਨਿਰਾਸ਼ ਹੋ ਗਏ। ਅੰਪਾਇਰ ਨੇ ਬੱਲੇਬਾਜ਼ ਨੂੰ ਆਊਟ ਦੇਣ ਤੋਂ ਬਾਅਦ ਤੀਜੇ ਅੰਪਾਇਰ ਤੋਂ ਮਦਦ ਮੰਗੀ, ਜਿਸ 'ਚ ਉਸਦੇ ਫੈਸਲੇ ਨੂੰ ਬਦਲ ਦਿੱਤਾ ਗਿਆ।
ਰਾਜਸਥਾਨ ਦੀ ਪਾਰੀ ਦੇ 18ਵੇਂ ਓਵਰ 'ਚ ਟਾਮ ਕਿਊਰੇਨ ਨੂੰ ਆਊਟ ਦਿੱਤੇ ਜਾਣ ਦੇ ਬਾਵਜੂਦ ਰਿਵਿਊ ਲੈਣ ਤੋਂ ਬਾਅਦ ਅੰਪਾਇਰਾਂ ਦੇ ਫੈਸਲੇ ਤੋਂ ਧੋਨੀ ਖੁਸ਼ ਨਹੀਂ ਦਿਖੇ। ਦੀਪਕ ਚਾਹਰ ਦੀ ਗੇਂਦ 'ਤੇ ਵਿਕਟਕੀਪਰ ਧੋਨੀ ਵਲੋਂ ਕੈਚ ਕੀਤੇ ਜਾਣ ਦੇ ਬਾਅਦ ਮੈਦਾਨੀ ਅੰਪਾਇਰ ਸ਼ੁਮਸ਼ੂਦੀਨ ਨੇ ਆਊਟ ਦੇ ਦਿੱਤਾ। ਰਾਜਸਥਾਨ ਦੇ ਕੋਲ ਰਿਵਿਊ ਨਹੀਂ ਬਚਿਆ ਸੀ ਅਤੇ ਬੱਲੇਬਾਜ਼ ਪਵੇਲੀਅਨ ਜਾਣ ਲੱਗਾ। ਇਸ ਤੋਂ ਬਾਅਦ ਲੈੱਗ ਅੰਪਾਇਰ ਵਿਨੀਤ ਨਾਲ ਗੱਲ ਕਰਨ ਤੋਂ ਬਾਅਦ ਸ਼ੁਮਸ਼ੂਦੀਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਤੀਜੇ ਅੰਪਾਇਰ ਤੋਂ ਮਦਦ ਮੰਗੀ।
ਇਸ ਤੋਂ ਬਾਅਦ ਧੋਨੀ ਨਿਰਾਸ਼ ਹੋ ਕੇ ਅੰਪਾਇਰ ਨਾਲ ਗੱਲਬਾਤ ਕਰਦੇ ਦਿਖੇ। ਟੈਲੀਵਿਜ਼ਨ ਰੀ-ਪਲੇਅ 'ਚ ਦੇਖਿਆ ਗਿਆ ਕਿ ਗੇਂਦ ਧੋਨੀ ਦੇ ਦਸਤਾਨਿਆਂ 'ਚ ਜਾਣ ਤੋਂ ਪਹਿਲਾਂ ਟੱਪਾ ਪੈ ਗਿਆ ਸੀ। ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦਾ ਫੈਸਲਾ ਬਦਲ ਦਿੱਤਾ, ਜਿਸ ਤੋਂ ਬਾਅਦ ਧੋਨੀ ਖੁਸ਼ ਨਹੀਂ ਦਿਖੇ।
IPL 2020 : ਰਾਜਸਥਾਨ ਦੇ ਕਪਤਾਨ ਸਮਿਥ ਨੇ ਦੱਸਿਆ ਜਿੱਤ ਦਾ ਮੁੱਖ ਕਾਰਨ
NEXT STORY