ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐੱਲ. ਇਸ ਸਾਲ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿਚ ਹੁਣ ਸਿਰਫ਼ 3 ਦਿਨ ਦਾ ਹੀ ਸਮਾਂ ਬਚਿਆ ਹੈ। ਦੱਸ ਦੇਈਏ ਕਿ ਆਈ.ਪੀ.ਐੱਲ. ਦੇ ਸਾਰੇ ਮੈਚ ਬਾਇਓ ਬਬਲ ਮਾਹੌਲ ਵਿਚ ਕਰਾਏ ਜਾਣਗੇ। ਆਈ.ਪੀ.ਐੱਲ. ਲਈ ਭਾਰਤੀ ਕ੍ਰਿਕਟ ਬੋਰਡ ਯੂ.ਏ.ਈ. ਵਿਚ ਐੱਸ.ਓ.ਪੀ. ਨੂੰ ਸਖ਼ਤੀ ਨਾਲ ਲਾਗੂ ਕਰ ਰਿਹਾ ਹੈ। ਖਿਡਾਰੀਆਂ ਨੂੰ ਬਾਇਓ ਬਬਲ ਮਾਹੌਲ ਵਿਚ ਚੱਲਣਾ ਹੋਵੇਗਾ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਈਂ ਵਰਤੀ ਜਾ ਸਕਦੀ ਹੈ। ਅਜਿਹੇ ਵਿਚ ਖਿਡਾਰੀ ਪੂਰੇ ਟੂਰਨਾਮੈਂਟ ਦੌਰਾਨ ਬਾਕੀ ਦੁਨੀਆ ਤੋਂ ਕਟੇ ਰਹਿਣਗੇ। ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਸ਼ਿਖ਼ਰ ਧਵਨ 'ਬਾਇਓ ਬਬਲ' 'ਤੇ ਸਹਿਮਤ ਜ਼ਰੂਰ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ, 'ਇਹ ਲੱਗਭਗ ਬਿੱਗ ਬੌਸ ਵਰਗਾ ਹੈ।'
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਹੋਇਆ ਮਾਮੂਲੀ ਵਾਧਾ, ਜਾਣੋ ਅੱਜੇ ਦੇ ਨਵੇਂ ਰੇਟ
ਜ਼ਿਕਰਯੋਗ ਹੈ ਕਿ ਬਿੱਗ ਬੌਸ ਵਿਚ ਮੁਕਾਬਲੇਬਾਜ਼ਾਂ ਨੂੰ ਇਕੱਠੇ ਇਕ ਹੀ ਘਰ ਵਿਚ ਲੱਗਭਗ 3 ਮਹੀਨੇ ਲਈ ਰਹਿਣਾ ਪੈਂਦਾ ਹੈ। ਹਾਲਾਂਕਿ ਧਵਨ ਨੇ ਯੂ.ਏ.ਈ. ਵਿਚ ਆਪਣੇ ਹੋਟਲ ਦੇ ਕਮਰੇ 'ਚੋਂ ਇਕ ਅੰਗਰੇਜੀ ਦੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਡੀ ਮਾਨਸਿਕ ਸ਼ਕਤੀ ਦਾ ਪ੍ਰੀਖਣ ਕਰਨ ਲਈ 'ਬਾਇਓ ਬਬਲ' ਚੰਗਾ ਲੱਗਿਆ।' ਧਵਨ ਕਹਿੰਦੇ ਹਨ, 'ਬਾਇਓ ਬਬਲ ਹਰ ਕਿਸੇ ਲਈ ਇਕ ਨਵੀਂ ਗੱਲ ਹੈ, ਚੁਣੌਤੀ ਤੋਂ ਜ਼ਿਆਦਾ... ਮੈਂ ਇਸ ਨੂੰ ਹਰ ਪਹਿਲੂ ਵਿਚ ਸੁਧਾਰ ਕਰਨ ਦੇ ਮੌਕੇ ਦੇ ਰੂਪ ਵਿਚ ਦੇਖਦਾ ਹਾਂ। ਮੈਂ ਖ਼ੁਦ ਦਾ ਮੰਨੋਰੰਜਣ ਕਰਦਾ ਹਾਂ। ਮੈਂ ਇਸੇ ਨੂੰ ਸਕਾਰਾਤਮਕ ਤਰੀਕੇ ਨਾਲ ਲੈਂਦਾ ਹਾਂ।' ਟੂਰਨਾਮੈਂਟ ਨਾਲ ਸਫ਼ਲਤਾ ਦੀ ਗੱਲ 'ਤੇ ਧਵਨ ਨੇ ਕਿਹਾ, 'ਖਿਡਾਰੀ ਇਸ ਨਵੇਂ ਹਾਲਾਤ ਨੂੰ ਕਿਵੇਂ ਲੈਂਦਾ ਹੈ, ਉਸ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ।' ਉਹ ਕਹਿੰਦੇ ਹਨ, 'ਇਹ ਪੁਰੀ ਤਰ੍ਹਾਂ ਨਾਲ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੋਈ ਖੁਦ ਨਾਲ ਕਿਵੇਂ ਗੱਲ ਕਰਦਾ ਹੈ। ਤੁਸੀਂ ਆਪਣੇ ਸਭ ਤੋਂ ਚੰਗੇ ਦੋਸਤ ਹੋ ਸਕਦੇ ਹੋ। ਅਜਿਹਾ ਨਹੀਂ ਹੈ ਤਾਂ ਤੁਸੀਂ ਉਸ ਮਾਹੌਲ ਦਾ ਸ਼ਿਕਾਰ ਬਣ ਸਕਦੇ ਹੋ, ਤੁਹਾਡੇ ਕੋਲ 10 ਲੋਕ ਹੋ ਸਕਦੇ ਹਨ ਜੋ ਤੁਹਾਡੇ ਆਲੇ-ਦੁਆਲੇ ਸਕਾਰਾਤਮਕ ਹਨ ਪਰ ਜੇਕਰ ਤੁਸੀਂ ਖੁਦ ਦੇ ਦੋਸਤ ਨਹੀਂ ਹੋ ਤਾਂ ਕੋਈ ਵੀ ਮਦਦ ਨਹੀਂ ਕਰ ਸਕਦਾ ਹੈ।'
ਇਹ ਵੀ ਪੜ੍ਹੋ: IPL 2020: UAE ਪੁੱਜੀ ਪ੍ਰੀਤੀ ਜ਼ਿੰਟਾ ਨੂੰ ਕੀਤਾ ਗਿਆ ਇਕਾਂਤਵਾਸ, ਖਿਡਾਰੀਆਂ ਨੂੰ ਇੰਝ ਦਿੱਤਾ ਖ਼ਾਸ ਸੰਦੇਸ਼ (ਵੀਡੀਓ)
IPL 2020: UAE ਪੁੱਜੀ ਪ੍ਰੀਤੀ ਜ਼ਿੰਟਾ ਨੂੰ ਕੀਤਾ ਗਿਆ ਇਕਾਂਤਵਾਸ, ਖਿਡਾਰੀਆਂ ਨੂੰ ਇੰਝ ਦਿੱਤਾ ਖ਼ਾਸ ਸੰਦੇਸ਼ (ਵੀਡੀਓ)
NEXT STORY