ਸਪੋਰਟਸ ਡੈਸਕ- ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੇ 40 ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਅਜੇ ਤਕ ਸਾਰੀਆਂ ਟੀਮਾਂ ਦੇ 10-10 ਮੈਚ ਹੋ ਗਏ ਹਨ। ਹੈਦਰਾਬਾਦ ਨੂੰ ਪੁਆਇੰਟ ਟੇਬਲ 'ਚ ਕੋਈ ਖ਼ਾਸ ਫ਼ਰਕ ਨਹੀਂ ਪਿਆ ਹੈ। ਉਹ ਟੀਮ ਅਜੇ ਵੀ ਆਖ਼ਰੀ ਸਥਾਨ 'ਤੇ ਹੈ ਪਰ ਇਸ ਜਿੱਤ ਨਾਲ ਉਸ ਦੇ 4 ਅੰਕ ਹੋ ਗਏ ਹਨ। ਜਦਕਿ ਰਾਜਸਥਾਨ ਨੂੰ ਸੋਮਵਾਰ ਨੂੰ ਮਿਲੀ ਹਾਰ ਨਾਲ ਝਟਕਾ ਲੱਗਾ ਸੀ ਤੇ ਟੀਮ 8 ਅੰਕ ਦੇ ਨਾਲ ਛੇਵੇਂ ਸਥਾਨ 'ਤੇ ਆ ਗਈ ਜੋ ਉਸ ਲਈ ਪਲੇਆਫ਼ 'ਚ ਕੁਆਲੀਫ਼ਾਈ 'ਚ ਮੁਸ਼ਕਲ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕੋਲਕਾਤਾ ਹਾਈ ਕੋਰਟ ਨੇ ਸੌਰਵ ਗਾਂਗੁਲੀ ਨੂੰ ਲਗਾਇਆ 10 ਹਜ਼ਾਰ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਰਾਜਸਥਾਨ ਦੇ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼, ਕਿੰਗਜ਼ ਇਲੈਵਨ ਤੇ ਮੁੰਬਈ ਇੰਡੀਅਨਜ਼ ਦੇ ਵੀ 8-8 ਅੰਕ ਹਨ ਪਰ ਨੈਟ ਰਨ ਰੇਟ ਕਾਰਨ ਇਹ ਤਿੰਨੇ ਟੀਮਾਂ ਕ੍ਰਮਵਾਰ ਚੌਥੇ, ਪੰਜਵੇਂ ਤੇ ਸਤਵੇਂ ਸਥਾਨ 'ਤੇ ਹਨ। ਜਦਕਿ ਚੋਟੀ ਦੀਆਂ ਚਾਰ ਟੀਮਾਂ ਦੀ ਗੱਲ ਕਰੀਏ ਤਂ 16-16 ਅੰਕਂ ਦੇ ਨਾਲ ਨਾਲ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਜਦਕਿ ਰਾਇਲ ਚੈਲੰਜ਼ਰਜ਼ ਬੈਂਗਲੁਰੂ 12 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ।
ਆਰੇਂਜ ਕੈਪ
ਦਿੱਲੀ ਦੇ ਓਪਨਰ ਸ਼ਿਖਰ ਧਵਨ ਤੋਂ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਆਰੇਂਜ ਕੈਪ ਖੋਹ ਲਈ ਹੈ। ਸੰਜੂ 433 ਦੌੜਾਂ ਦੇ ਨਾਲ ਆਰੇਂਜ ਕੈਪ ਹੋਲਡਰ ਬਣ ਗਏ ਹਨ। ਜਦਕਿ ਧਵਨ 422 ਦੌੜਾਂ ਦੇ ਨਾਲ ਦੂਜੇ ਜਦਕਿ ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ 401 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਚੌਥੇ ਤੇ ਪੰਜਵੇਂ ਨੰਬਰ 'ਤੇ ਸੀ. ਐੱਸ. ਕੇ. ਦੋ ਦੋ ਬੱਲੇਬਾਜ਼ ਫਾਫ ਡੁ ਪਲੇਸਿਸ (394) ਤੇ ਰਿਤੂਰਾਜ ਗਾਇਕਵਾੜ (362) ਹਨ।
ਪਰਪਲ ਕੈਪ
ਚੋਟੀ ਦੇ ਪੰਜ ਗੇਂਦਬਾਜ਼ਾਂ 'ਚ ਇਕ ਬਦਲਾਅ ਦੇਖਣ ਨੂੰ ਮਿਲਿਆ ਹੈ। ਆਰ. ਸੀ. ਬੀ. ਦੇ ਹਰਸ਼ਲ ਪਟੇਲ 23 ਵਿਕਟਾਂ ਦੇ ਨਾਲ ਅਜੇ ਵੀ ਪਰਪਲ ਕੈਪ ਹੋਲਡ ਕੀਤੇ ਹਨ। ਜਦਕਿ ਦਿੱਲੀ ਦੇ ਅਵੇਸ਼ ਖ਼ਾਨ ਦੀਆਂ 15 ਵਿਕਟਾਂ ਹਨ। ਮੁੰਬਈ ਦੇ ਜਸਪ੍ਰੀਤ ਬੁਮਰਾਹ 14 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਏ ਹਨ। ਰਾਜਸਥਾਨ ਰਾਇਲਜ਼ ਦੇ ਕ੍ਰਿਸ ਮੌਰਿਸ 14 ਵਿਕਟਾਂ ਦੇ ਨਾਲ ਚੌਥੇ ਸਥਾਨ 'ਤੇ ਹਨ। ਹੈਦਰਾਬਾਦ ਦੇ ਰਾਸ਼ਿਦ ਖ਼ਾਨ ਦੀ ਚੋਟੀ ਦੇ ਪੰਜ 'ਚ ਵਾਪਸੀ ਹੋਈ ਹੈ ਤੇ ਉਹ 13 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਆ ਗਏ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨੂੰ ਪਿਆ ਦਿਲ ਦਾ ਦੌਰਾ, ਜਾਣੋ ਹੁਣ ਕਿਵੇਂ ਹੈ ਹਾਲਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
KKR vs DC : ਕੋਲਕਾਤਾ ਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ
NEXT STORY