ਅਹਿਮਦਾਬਾਦ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਪੰਜਾਬ ਕਿੰਗਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਕੁਝ ਖਾਸ ਨਹੀਂ ਕਰ ਸਕੇ ਤੇ ਸ਼ਿਵਮ ਮਾਵੀ ਦੀ ਗੇਂਦ 'ਤੇ ਬਿਨਾਂ ਦੌੜ ਬਣਾਏ ਵਿਕਟਕੀਪਰ ਦਿਨੇਸ਼ ਕਾਰਤਿਕ ਤੋਂ ਕੈਚ ਕਰਵਾ ਦਿੱਤਾ। ਕੋਲਕਾਤਾ ਵਿਰੁੱਧ ਗੇਲ ਆਪਣੀ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਆਊਟ ਹੋਏ। ਅੱਜ ਦੇ ਮੈਚ 'ਚ ਕ੍ਰਿਸ ਗੇਲ ਗੋਲਡਨ ਡਕ ਦਾ ਸ਼ਿਕਾਰ ਬਣੇ। ਆਈ. ਪੀ. ਐੱਲ. ਦੇ ਇਤਿਹਾਸ 'ਚ ਇਹ ਸਿਰਫ ਦੂਜੀ ਵਾਰ ਹੋਇਆ ਹੈ ਜਦੋ ਗੇਲ ਗੋਲਡਨ ਡਕ ਦਾ ਸ਼ਿਕਾਰ ਹੋਇਆ ਹੈ। ਇਸ ਮੈਚ ਤੋਂ ਪਹਿਲਾਂ ਗੇਲ 2017 'ਚ ਕੋਲਕਾਤਾ ਵਿਰੁੱਧ ਹੀ ਗੋਲਡਨ ਡਕ ਦਾ ਸ਼ਿਕਾਰ ਹੋਏ ਸਨ। ਦੱਸ ਦੇਈਏ ਕਿ 2017 'ਚ ਜਦੋਂ ਕੋਲਕਾਤਾ ਵਿਰੁੱਧ ਮੈਚ 'ਚ ਗੋਲਡਨ ਡਕ ਦਾ ਸ਼ਿਕਰ ਹੋਏ ਤਾਂ ਉਹ ਮੈਚ ਉਸਦੇ ਆਈ. ਪੀ. ਐੱਲ. ਕਰੀਅਰ ਦਾ 100ਵਾਂ ਮੈਚ ਸੀ।
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਟੀ-20 ਕ੍ਰਿਕਟ ਦੀ ਗੱਲ ਕਰੀਏ ਤਾਂ ਗੇਲ 29ਵੀਂ ਵਾਰ ਬਿਨਾਂ ਦੌੜ ਬਣਾਏ ਆਊਟ ਹੋਏ ਹਨ। ਗੇਲ ਟੀ-20 'ਚ ਸਭ ਤੋਂ ਜ਼ਿਆਦਾ ਵਾਰ 'ਡਕ' 'ਤੇ ਆਊਟ ਹੋਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਅਜੀਬ ਰਿਕਾਰਡ ਨੂੰ ਗੇਲ ਨੇ ਡਵੇਨ ਸੈਮੀ ਨੂੰ ਪਿੱਛੇ ਛੱਡ ਦਿੱਤਾ ਹੈ। ਸੈਮੀ ਨੇ ਆਪਣੇ ਟੀ-20 ਕਰੀਅਰ 'ਚ 28ਵੀਂ ਵਾਰ ਬਿਨਾਂ ਦੌੜ ਬਣਾਏ ਪਵੇਲੀਅਨ ਗਏ ਹਨ। ਸ਼ਾਹਿਦ ਅਫਰੀਦੀ ਤੇ ਉਮਰ ਅਕਮਲ 27 ਵਾਰ ਟੀ-20 ਕ੍ਰਿਕਟ 'ਚ '0' 'ਤੇ ਆਊਟ ਹੋਏ ਹਨ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਟੀ-20 ਅੰਤਰਰਾਸ਼ਟਰੀ 'ਚ ਗੇਲ 4 ਵਾਰ ਡਕ ਆਊਟ ਹੋਏ ਹਨ। ਆਈ. ਪੀ. ਐੱਲ. 'ਚ ਸ਼ਿਵਮ ਮਾਵੀ ਤੋਂ ਇਲਾਵਾ ਉਮੇਸ਼ ਯਾਦਵ ਅਜਿਹੇ ਦੂਜੇ ਗੇਂਦਬਾਜ਼ ਹਨ, ਜਿਸ ਦੇ ਵਿਰੁੱਧ ਕ੍ਰਿਸ ਗੇਲ ਗੋਲਡਨ ਡਕ 'ਤੇ ਆਊਟ ਹੋਏ ਹਨ।
ਇਹ ਖ਼ਬਰ ਪੜ੍ਹੋ- ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ
NEXT STORY